Analysis: ਭਾਜਪਾ ਨੂੰ ਅਗਲੇ ਸਾਲ ਰਾਜ ਸਭਾ ’ਚ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ
Published : Dec 5, 2023, 6:51 pm IST
Updated : Dec 5, 2023, 7:45 pm IST
SHARE ARTICLE
File Photo
File Photo

ਅਗਲੇ ਸਾਲ ਰਾਜ ਸਭਾ ਦੀਆਂ 69 ਸੀਟਾਂ ਖਾਲੀ ਹੋਣਗੀਆਂ

New Delhi: ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੋਵੇ ਪਰ ਇਸ ਜਿੱਤ ਦੇ ਬਾਵਜੂਦ ਰਾਜ ਸਭਾ ’ਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਏਨੀ ਨਹੀਂ ਵਧੇਗੀ ਕਿ ਅਗਲੇ ਸਾਲ ਤਕ ਉੱਚ ਸਦਨ ’ਚ ਬਹੁਮਤ ਮਿਲ ਸਕੇ। 

ਅਗਲੇ ਸਾਲ ਰਾਜ ਸਭਾ ਦੀਆਂ 69 ਸੀਟਾਂ ਖਾਲੀ ਹੋਣਗੀਆਂ। ਇਨ੍ਹਾਂ ’ਚੋਂ 56 ਸੀਟਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪ੍ਰੈਲ ’ਚ ਖ਼ਾਲੀ ਹੋਣਗੀਆਂ। ਸੰਸਦ ਦੇ ਉਪਰਲੇ ਸਦਨ ’ਚ 239 ਮੈਂਬਰ ਹਨ। ਇਸ ਸਮੇਂ ਭਾਜਪਾ 94 ਮੈਂਬਰਾਂ ਨਾਲ ਰਾਜ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੈ। ਇਸ ਤੋਂ ਬਾਅਦ ਕਾਂਗਰਸ 30 ਮੈਂਬਰਾਂ ਨਾਲ ਦੂਜੇ ਅਤੇ ਤ੍ਰਿਣਮੂਲ ਕਾਂਗਰਸ 13 ਮੈਂਬਰਾਂ ਨਾਲ ਲੜੀਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਭਾਜਪਾ ਕੋਲ ਉੱਚ ਸਦਨ ’ਚ 30 ਸੀਟਾਂ ਬਰਕਰਾਰ ਰਹਿਣ ਦੀ ਸੰਭਾਵਨਾ ਹੈ, ਜੋ ਅਗਲੇ ਸਾਲ ਅਪ੍ਰੈਲ ’ਚ ਖ਼ਾਲੀ ਹੋ ਜਾਣਗੀਆਂ। ਕਾਂਗਰਸ ਅਪਣੀਆਂ ਸੀਟਾਂ ਬਰਕਰਾਰ ਰੱਖੇਗੀ। ਇਸ ਨੂੰ ਤੇਲੰਗਾਨਾ ਤੋਂ ਦੋ ਹੋਰ ਸੀਟਾਂ ਮਿਲਣਗੀਆਂ। ਤੇਲੰਗਾਨਾ ’ਚ ਕਾਂਗਰਸ ਨੇ ਬੀ.ਆਰ.ਐੱਸ. ਨੂੰ ਹਰਾ ਕੇ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। 

ਰਾਜਸਥਾਨ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਸਥਾਨ ਤੋਂ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ, ਮੱਧ ਪ੍ਰਦੇਸ਼ ਤੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਗੁਜਰਾਤ ਤੋਂ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਦਾ ਕਾਰਜਕਾਲ ਅਪ੍ਰੈਲ ’ਚ ਖ਼ਤਮ ਹੋ ਰਿਹਾ ਹੈ। ਭਾਜਪਾ ਨੂੰ ਰਾਜਸਥਾਨ ਅਤੇ ਛੱਤੀਸਗੜ੍ਹ ਨਾਲੋਂ ਜ਼ਿਆਦਾ ਸੀਟਾਂ ਮਿਲਣਗੀਆਂ, ਜਿੱਥੇ ਉਹ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਟਾ ਕੇ ਸੱਤਾ ’ਚ ਆਈ ਸੀ। ਪਾਰਟੀ ਨੂੰ ਅਗਲੇ ਸਾਲਾਂ ’ਚ ਵਾਧੂ ਸੀਟਾਂ ਮਿਲਣਗੀਆਂ।  ਰਾਜ ਸਭਾ ’ਚ ‘ਆਪ’ ਅਤੇ ਡੀ.ਐਮ.ਕੇ. ਦੇ 10-10 ਮੈਂਬਰ ਹਨ, ਜਦਕਿ ਬੀ.ਜੇ.ਡੀ. ਅਤੇ ਵਾਈ.ਆਰ.ਐੱਸ. ਕਾਂਗਰਸ ਦੇ 9-9 ਮੈਂਬਰ ਹਨ।

ਬੀ.ਆਰ.ਐੱਸ. ਦੇ ਉੱਚ ਸਦਨ ’ਚ ਸੱਤ, ਰਾਸ਼ਟਰੀ ਜਨਤਾ ਦਲ ਦੇ ਛੇ ਅਤੇ ਜਨਤਾ ਦਲ (ਯੂਨਾਈਟਿਡ) ਅਤੇ ਸੀ.ਪੀ.ਆਈ. (ਐਮ) ਦੇ ਪੰਜ-ਪੰਜ ਮੈਂਬਰ ਹਨ। 
ਰਾਜ ਸਭਾ ’ਚ ਉੱਤਰ ਪ੍ਰਦੇਸ਼ ਦੀਆਂ ਸਭ ਤੋਂ ਵੱਧ 31 ਸੀਟਾਂ, ਮੱਧ ਪ੍ਰਦੇਸ਼ ਦੀਆਂ 11 ਸੀਟਾਂ, ਰਾਜਸਥਾਨ ਦੀਆਂ 10 ਸੀਟਾਂ, ਤੇਲੰਗਾਨਾ ਦੀਆਂ 7 ਸੀਟਾਂ ਅਤੇ ਛੱਤੀਸਗੜ੍ਹ ਦੀਆਂ 5 ਸੀਟਾਂ ਹਨ।

(For more news apart from Analysis of BJP winning in Lok Sabha election 2024, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement