ਪਿਆਜ਼ ਨੇ ਦੁਬਾਰਾ ਕੱਢੇ ਲੋਕਾਂ ਦੀਆਂ ਅੱਖਾਂ ਚੋਂ ਹੰਝੂ, ਕੀਮਤਾਂ ਛੂਹਣ ਲੱਗੀਆਂ ਆਸਮਾਨ
Published : Nov 5, 2019, 4:29 pm IST
Updated : Nov 5, 2019, 4:29 pm IST
SHARE ARTICLE
onion
onion

70 ਤੋਂ 80 ਰੁਪਏ ਪ੍ਰਤੀ ਕਿੱਲੋਗ੍ਰਾਮ ਵਿੱਕ ਰਿਹਾ ਹੈ ਪਿਆਜ਼

ਨਵੀਂ ਦਿੱਲੀ : ਇਕ ਮਹੀਨੇ ਵਿਚ ਦੂਜੀ ਵਾਰ ਫਿਰ ਤੋਂ ਪਿਆਜ਼ਾਂ ਦਾ ਭਾਅ ਆਸਮਾਨ ਨੂੰ ਛੂਹ ਰਿਹਾ ਹੈ। ਸੋਮਵਾਰ ਨੂੰ ਪਿਆਜ਼ 70 ਤੋਂ 80 ਰੁਪਏ (Reatail Price) ਪ੍ਰਤੀ ਕਿਲੋਗ੍ਰਾਮ ਵੇਚਿਆ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੰਡੀ ਵਿਚ ਪਿਆਜ ਦੀ ਆਮਦ ਘੱਟ ਹੋਣ ਕਰਕੇ ਭਾਅ ਵਿਚ ਵਾਧਾ ਹੋਇਆ ਹੈ। ਜਾਨਬੁੱਝ ਕੇ ਜਨਤਾ ਨੂੰ ਮਹਿੰਗਾਈ ਦੀ ਮਾਰ ਹੇਠਾਂ ਦੱਬਿਆ ਜਾ ਰਿਹਾ ਹੈ।

oniononion

ਦੱਸ ਦਈਏ ਕਿ ਸਤੰਬਰ ਮਹੀਨੇ ਵਿਚ ਪਿਆਜ਼ਾਂ ਦੀਆਂ ਕੀਮਤਾਂ ਵਿਚ ਇਸੇ ਤਰ੍ਹਾਂ ਵਾਧਾ ਹੋਇਆ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਨੂੰ ਕਾਊਂਟਰ ਖੋਲ੍ਹਣੇ ਪਏ ਸਨ। ਹੁਣ ਫਿਰ ਨਵੰਬਰ ਮਹੀਨੇ ਵਿਚ ਸਥਿਤੀ ਦੁਬਾਰਾ ਇਹੋ ਜਿਹੀ ਹੀ ਨਜ਼ਰ ਆ ਰਹੀ ਹੈ।

oniononion

ਸਰਕਾਰ ਦੁਆਰਾ ਸਪਲਾਈ ਵਿਚ ਲਗਾਤਾਰ ਵਾਧਾ ਕਰਨ ਕਰ ਕੇ ਕੀਮਤਾਂ ਵਿਚ ਗਿਰਾਵਟ ਦੇ ਦੋ ਦਿਨ ਬਾਅਦ ਮੰਡੀ ਵਿਚ ਪਿਆਜ਼ ਦੇ ਭਾਅ 10 ਪ੍ਰਤੀਸ਼ਤ ਵੱਧ ਕੇ ਚਾਰ ਸਾਲ ਦੇ ਸੱਭ ਤੋਂ ਉੱਚੇ ਪੱਧਰ 55.50 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਏ ਹਨ। ਇਸ ਵੇਲੇ ਪਿਆਜ਼ ਦੇਸ਼ ਭਰ ਦੇ ਬਜ਼ਾਰਾਂ ਵਿਚ 70 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਵੇਚਿਆ ਜਾ ਰਿਹਾ ਹੈ ਜਿਸ ਦੇ ਛੇਤੀ ਹੀ 100 ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement