MP ਸੰਜੇ ਸਿੰਘ ਕੋਰਟ ਵਿਚ ਪੇਸ਼, ਕੋਰਟ ਨੇ ED ਨੂੰ ਪੁੱਛਿਆ: ਜਦੋਂ ਸੰਜੇ ਸਿੰਘ ਦਾ ਫ਼ੋਨ ਜ਼ਬਤ ਹੈ ਤਾਂ ਕਸਟਡੀ ਕਿਉਂ ? 
Published : Oct 5, 2023, 5:07 pm IST
Updated : Oct 5, 2023, 5:07 pm IST
SHARE ARTICLE
Sanjay singh
Sanjay singh

ਜਦੋਂ ਤੁਹਾਡੇ ਕੋਲ ਸੰਜੇ ਸਿੰਘ ਦੇ ਖਿਲਾਫ਼ ਠੋਸ ਸਬੂਤ ਸਨ ਤਾਂ ਫਿਰ ਗ੍ਰਿਫ਼ਤਾਰ ਕਰਨ 'ਚ ਇੰਨਾ ਸਮਾਂ ਕਿਉਂ ਲੱਗਾ?

 

ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਬੁੱਧਵਾਰ ਨੂੰ ਈਡੀ ਨੇ ਸ਼ਰਾਬ ਘੁਟਾਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਤ ਭਰ ਈਡੀ ਹੈੱਡਕੁਆਰਟਰ 'ਚ ਰੱਖਣ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਈਡੀ ਨੂੰ ਪੁੱਛਿਆ ਕਿ ਜੇਕਰ ਸੰਜੇ ਸਿੰਘ ਦਾ ਫ਼ੋਨ ਜ਼ਬਤ ਹੈ ਤਾਂ ਹਿਰਾਸਤ ਦੀ ਕੀ ਲੋੜ ਹੈ? 

ਸੁਣਵਾਈ ਦੌਰਾਨ ਅਦਾਲਤ ਨੇ ਈਡੀ ਨੂੰ ਪੁੱਛਿਆ ਕਿ ਜਦੋਂ ਤੁਹਾਡੇ ਕੋਲ ਸੰਜੇ ਸਿੰਘ ਦੇ ਖਿਲਾਫ਼ ਠੋਸ ਸਬੂਤ ਸਨ ਤਾਂ ਫਿਰ ਗ੍ਰਿਫ਼ਤਾਰ ਕਰਨ 'ਚ ਇੰਨਾ ਸਮਾਂ ਕਿਉਂ ਲੱਗਾ? ਅਦਾਲਤ ਨੇ ਇਹ ਵੀ ਪੁੱਛਿਆ ਕਿ ਜਿਸ ਪੈਸਿਆਂ ਦੇ ਲੈਣ-ਦੇਣ ਦੀ ਤੁਸੀਂ (ਈ.ਡੀ.) ਗੱਲ ਕਰ ਰਹੇ ਹੋ, ਉਹ ਬਹੁਤ ਪੁਰਾਣਾ ਮਾਮਲਾ ਹੈ, ਫਿਰ ਗ੍ਰਿਫਤਾਰੀ 'ਚ ਇੰਨੀ ਦੇਰੀ ਕਿਉਂ?   

ਓਧਰ ਕੋਰਟ ਵਿਚ ਈਡੀ ਨੇ ਅਦਾਲਤ ਵਿਚ ਕਿਹਾ ਕਿ ਇਸ ਮਾਮਲੇ ਵਿਚ ਹੁਣੇ ਹੀ ਬਿਆਨ ਦਰਜ ਕੀਤੇ ਗਏ ਹਨ। ਦਿਨੇਸ਼ ਅਰੋੜਾ ਦੇ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਸੰਜੇ ਸਿੰਘ ਦੇ ਘਰ 2 ਕਰੋੜ ਰੁਪਏ ਦਿੱਤੇ ਸਨ। ਇਸ ਤੋਂ ਇਲਾਵਾ ਇੰਡੋ ਸਪਿਰਿਟ ਦੇ ਦਫ਼ਤਰ ਤੋਂ ਸੰਜੇ ਸਿੰਘ ਦੇ ਘਰ ਨੂੰ 1 ਕਰੋੜ ਰੁਪਏ ਵੀ ਦਿੱਤੇ ਗਏ। ਕੱਲ੍ਹ 4 ਅਕਤੂਬਰ 2023 ਨੂੰ ਕੀਤੀ ਗਈ ਖੋਜ ਵਿਚ ਡਿਜੀਟਲ ਸਬੂਤ ਮਿਲੇ ਹਨ। ਸਾਨੂੰ ਇਸ ਬਾਰੇ ਉਸ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਈਡੀ ਨੇ ਕਿਹਾ ਕਿ ਅਸੀਂ ਸੰਜੇ ਸਿੰਘ ਦਾ ਫ਼ੋਨ ਜ਼ਬਤ ਕਰ ਲਿਆ ਹੈ। ਇਸ ਵਿਚ ਕੁਝ ਸੰਪਰਕ ਨੰਬਰ ਮਿਲੇ ਹਨ।  

ਇਸ ਤੋਂ ਬਾਅਦ ਅਦਾਲਤ ਨੇ ਪੁੱਛਿਆ ਕਿ ਤੁਸੀਂ ਪਹਿਲਾਂ ਹੀ ਫ਼ੋਨ ਲੈ ਚੁੱਕੇ ਹੋ। ਜੇ ਅਸੀਂ ਸੀ.ਡੀ.ਆਰ. ਕੱਢ ਲੈਂਦੇ ਹਾਂ, ਤਾਂ ਅਸੀਂ ਇਸ ਬਾਰੇ ਕੀ ਟਾਕਰਾ ਕਰਾਂਗੇ? ਈਡੀ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਈਡੀ ਨੇ ਕਿਹਾ ਕਿ ਅਸੀਂ 10 ਦਿਨਾਂ ਦੀ ਹਿਰਾਸਤ ਮੰਗੀ ਹੈ, ਪਰ ਬਾਅਦ ਵਿਚ ਕਿਹਾ ਕਿ ਜੇਕਰ 7 ਦਿਨ ਵੀ ਦਿੱਤੇ ਗਏ ਤਾਂ ਵੀ ਮਨਜ਼ੂਰ ਹੈ। 

ਸੰਜੇ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੋਹਿਤ ਮਾਥੁਰ ਨੇ ਮਨਜ਼ੂਰਕਰਤਾ ਵੱਲੋਂ ਦਿੱਤੇ ਗਏ "ਬਦਲਦੇ ਬਿਆਨਾਂ" ਦੀ ਵੈਧਤਾ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਕੇਸ ਸਦਾ ਜਾਰੀ ਰਹੇਗਾ। ਕਿਉਂਕਿ ਦਿਨੇਸ਼ ਅਰੋੜਾ ਜਦੋਂ ਚਾਹੁੰਦਾ ਹੈ ਬਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ। ਉਹ ਦੋਵੇਂ ਕੇਸਾਂ ਵਿਚ ਮੁਲਜ਼ਮ ਸੀ ਅਤੇ ਦੋਵਾਂ ਵਿਚ ਸਰਕਾਰੀ ਗਵਾਹ ਬਣਿਆ ਸੀ। ਉਨ੍ਹਾਂ ਕਿਹਾ ਕਿ ਏਜੰਸੀ ਅਤੇ ਤੁਸੀਂ ਇਸ ਦੀ ਨਿੰਦਾ ਕੀਤੀ ਹੈ।

ਤੁਸੀਂ ਇਹ ਵੀ ਕਿਹਾ ਕਿ ਉਹ ਚੁਸਤੀ ਨਾਲ ਕੰਮ ਕਰ ਰਿਹਾ ਹੈ। ਮੋਹਿਤ ਮਾਥੁਰ ਨੇ ਕਿਹਾ ਕਿ ਮੈਂ ਤੁਹਾਨੂੰ ਦਿਨੇਸ਼ ਅਰੋੜਾ ਦੇ ਬਦਲਦੇ ਰਵੱਈਏ 'ਤੇ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ। ਉਸ ਨੇ ਬਿਆਨ ਦਿੱਤਾ, ਜੋ ਈਡੀ ਨੂੰ ਪਸੰਦ ਨਹੀਂ ਆਇਆ। ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ। ਮਾਥੁਰ ਨੇ ਅਦਾਲਤ ਨੂੰ 14 ਅਗਸਤ ਨੂੰ ਦਰਜ ਕੀਤੇ ਬਿਆਨ ਨੂੰ ਦੇਖਣ ਲਈ ਕਿਹਾ। 

ਸੰਜੇ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ, ਜੇਕਰ ਉਸ ਦੇ ਦੋਸ਼ਾਂ ਵਿਚ ਸੱਚਾਈ ਹੈ ਤਾਂ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪਰ ਅਜਿਹੀ ਬੇਬੁਨਿਆਦ ਜਾਂਚ ਕਰਵਾਉਣਾ ਕਿਸ ਹੱਦ ਤੱਕ ਜਾਇਜ਼ ਹੈ? ਮੈਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਗਿਆ, ਮੇਰੇ ਲਈ ਵੱਖਰਾ ਕਾਨੂੰਨ ਕਿਉਂ ਜਨਾਬ?
 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement