'ਰਾਹੁਲ ਗਾਂਧੀ' ਨੇ ਕਿਹਾ ਮੈਂ ਜ਼ਰੂਰ ਬਣਾਂਗਾ ਪ੍ਰਧਾਨ ਮੰਤਰੀ,ਸੱਤਾ 'ਚ ਆਉਣ ਤੇ ਕਰਾਂਗਾ ਇਹ ਤਿੰਨ ਕੰਮ
Published : Oct 5, 2018, 4:58 pm IST
Updated : Oct 5, 2018, 5:01 pm IST
SHARE ARTICLE
Rahul Gandhi
Rahul Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਗਾਮੀ ਲੋਕਸਭਾ ਚੋਣਾਂ ਤੋਂ ਬਾਅਦ ਜੇਕਰ ਸਹਿਯੋਗੀ ਚਾਹੁੰਦੇ ਹਨ....

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਗਾਮੀ ਲੋਕਸਭਾ ਚੋਣਾਂ ਤੋਂ ਬਾਅਦ ਜੇਕਰ ਸਹਿਯੋਗੀ ਚਾਹੁੰਦੇ ਹਨ ਤਾਂ ਉਹ ਜ਼ਰੂਰੀ ਪ੍ਰਧਾਨ ਮੰਤਰੀ ਬਣਨਗੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਲੋਕਸਭਾ ਚੋਣਾਂ ‘ਚ ਕਾਂਗਰਸ ਨੂੰ ਬਹੁਤ ਵੱਧ ਸੀਟਾਂ ਮਿਲਣਗੀਆਂ। ਇਕ ਰਿਪੋਰਟ ਮੁਤਾਬਿਕ ਰਾਹੁਲ ਗਾਂਧੀ ਨੇ ਇਕ ਪ੍ਰਸ਼ਨ ਦਾ ਉਤਰ ਦਿਤਾ, ਵਿਰੋਧੀ ਦਲਾਂ ਦੇ ਨਾਲ ਗੱਲ ਬਾਤ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਗਿਆ।

Rahul GandhiRahul Gandhi

ਚੋਣਾਂ ‘ਚ ਦੋ ਪੜਾਵਾਂ ਦੀ ਚੋਣ ਪ੍ਰਕ੍ਰਿਆ ਹੋਵੇਗੀ ਪਹਿਲੇ ਪੜਾਅ ‘ਚ ਅਸੀਂ ਮਿਲ ਕੇ ਭਾਜਪਾ ਨੂੰ ਹਰਾਵਾਂਗੇ ਚੋਣਾਂ ਤੋਂ ਬਾਅਦ ਦੂਜੇ ਪੜਾਅ ‘ਚ ਅਸੀਂ (ਪ੍ਰਧਾਨ ਮੰਤਰੀ ਬਾਰੇ ‘ਚ) ਫ਼ੈਸਲਾ ਕਰਾਂਗੇ, ਇਹ ਪੁਛੇ ਜਾਣ ‘ਤੇ ਕਿ ਜੇਕਰ ਵਿਰੋਧੀ ਦਲ ਅਤੇ ਸਹਿਯੋਗੀ ਦਲ ਚਾਹੁੰਦੇ ਹੋਣਗੇ ਤਾਂ ਉਹਨਾਂ ਦਾ ਰੁਖ ਕੀ ਹੋਵੇਗਾ। ਇਸ ਉਤੇ ਗਾਂਧੀ ਨੇ ਕਿਹਾ, ਜੇਕਰ ਉਹ ਚਾਹੁਣਗੇ ਤਾਂ ਮੈਂ ਨਿਸਚਿਤ ਤੌਰ ਤੇ ਬਣਾਂਗਾ ਦਰਅਸਲ ਉਹਨਾਂ ਨੂੰ ਕਰਨਾਟਕ ਵਿਧਾਨਸਭਾ ਚੋਣਾਂ ਸਮੇਂ ਉਹਨਾਂ ਦੇ ਉਸ ਬਿਆਨ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਗਿਆ ਸੀ।

Rahul GandhiRahul Gandhi

ਜਿਸ ‘ਚ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਈ ਤਾਂ ਉਹ ਪ੍ਰਧਾਨ ਮੰਤਰੀ ਬਣਨਗੇ। ਸਰਕਾਰ ਬਣਨ ਦੀ ਸਥਿਤੀ ‘ਚ ਅਪਣੀ ਯੋਜਨਾ ਦਾ ਸੁਝਾਅ ਦਿੰਦੇ ਹੋਏ ਗਾਂਧੀ ਨੇ ਕਿਹਾ, ਕਾਂਗਰਸ ਸੱਤਾ ਵਿਚ ਆਈ ਤਾਂ ਮੈਂ ਤਿੰਨ ਕੰਮ ਕਰਾਂਗਾ। ਪਹਿਲਾ ਕੰਮ ਛੋਟੇ ਅਤੇ ਲਘੂ ਉਦਮੀਆਂ ਨੂੰ ਮਜ਼ਬੂਤ ਕਰਾਂਗਾ। ਦੂਜਾ ਕਿਸਾਨਾਂ ਨੂੰ ਇਹ ਅਹਿਸਾਸ ਕਰਾਉਂਗਾ ਕਿ ਉਹ ਮਹੱਤਵਪੂਰਨ ਹਨ ਮੈਡੀਕਲ ਅਤੇ ਅਕਾਦਮਿਕ ਸੰਸਥਾ ਖੜੀ ਕਰਨਗੇ। ਗਾਂਧੀ ਨੇ ਕਿਹਾ ਕਿ ਸਵਸਥ ਖੇਤਰ ‘ਚ ਭਾਰਤ ਦੀ ਉਸ ਤਰ੍ਹਾਂ ਦੀ ਸਥਿਤੀ ਹੀ ਸਕਦੀ ਹੈ। ਜਿਹੜੀ ਤੇਲ ਦੇ ਖੇਤਰ ‘ਚ ਸਾਉਦੀ ਅਰਬ ਦੀ ਹੈ। ਅਪਣੀ ਮਾਂ ਸੋਨੀਆਂ ਗਾਂਧੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਅਪਣੀ ਮਾਂ ਤੋਂ ਬਹੁਤ ਕੁਝ ਸਿੱਖਿਆ ਹੈ। ਮੇਰੀ ਮਾਂ ਨੇ ਮੈਨੂੰ ਧੀਰਜ ਸਿਖਾਇਆ ਹੈ, ਮੈਂ ਇਸ ਤੋਂ ਪਹਿਲਾਂ ਬਹੁਤ ਸਹਿਣਸ਼ੀਲ ਨਹੀਂ ਸੀ, ਪਰ ਮੇਰੀ ਮਾਂ ਨੇ ਮੈਨੂੰ ਧੀਰਜ ਸਿਖਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement