Sikkim News : ਭਾਰਤੀ ਫੌਜ ਦਾ ਟਰੱਕ 300 ਫੁੱਟ ਡੂੰਘੀ ਖੱਡ 'ਚ ਡਿੱਗਿਆ, 4 ਜਵਾਨਾਂ ਦੀ ਹੋਈ ਮੌਤ

By : BALJINDERK

Published : Sep 5, 2024, 7:28 pm IST
Updated : Sep 5, 2024, 7:28 pm IST
SHARE ARTICLE
ਖੱਡ ’ਚ ਡਿੱਗੇ ਟਰੱਕ ਦੀ ਤਸਵੀਰ
ਖੱਡ ’ਚ ਡਿੱਗੇ ਟਰੱਕ ਦੀ ਤਸਵੀਰ

Sikkim News : ਜਵਾਨ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿੱਕਮ ਦੇ ਪਾਕਿਯੋਂਗ ਜ਼ਿਲ੍ਹੇ ਦੇ ਸਿਲਕ ਰੂਟ 'ਤੇ ਜਾ ਰਹੇ ਸੀ ਜੁਲੂਕ 

Sikkim News : ਵੀਰਵਾਰ ਨੂੰ ਸਿੱਕਮ 'ਚ ਭਾਰਤੀ ਫੌਜ ਦਾ ਇਕ ਟਰੱਕ 300 ਫੁੱਟ ਖਾਈ 'ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 4 ਜਵਾਨ ਸ਼ਹੀਦ ਹੋ ਗਏ ਹਨ। ਘਟਨਾ ਵਾਲੀ ਥਾਂ 'ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ। ਟੋਏ 'ਚ ਡਿੱਗੀ ਗੱਡੀ 'ਚੋਂ ਜਵਾਨਾਂ ਦੀਆਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਜਦੋਂ ਫੌਜ ਦੀ ਗੱਡੀ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿੱਕਮ ਦੇ ਪਾਕਿਯੋਂਗ ਜ਼ਿਲ੍ਹੇ ਦੇ ਸਿਲਕ ਰੂਟ 'ਤੇ ਜੁਲੁਕ ਜਾ ਰਹੀ ਸੀ। ਇਸ ਦੌਰਾਨ ਗੱਡੀ ਸੜਕ ਤੋਂ 300 ਫੁੱਟ ਦੂਰ ਜਾ ਡਿੱਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਦੇ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਬਚਾਅ ਕਾਰਜ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਸ਼ਹੀਦ ਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਜਿਸ ਵਿੱਚ ਡਰਾਈਵਰ ਮੱਧ ਪ੍ਰਦੇਸ਼ ਦੇ ਪ੍ਰਦੀਪ ਪਟੇਲ, ਮਨੀਪੁਰ ਦੇ ਕਾਰੀਗਰ ਡਬਲਯੂ ਪੀਟਰ, ਹਰਿਆਣਾ ਦੇ ਨਾਇਕ ਗੁਰਸੇਵ ਸਿੰਘ ਅਤੇ ਤਾਮਿਲਨਾਡੂ ਦੇ ਸੂਬੇਦਾਰ ਕੇ. ਥੰਗਾਪਾਂਡੀ ਸ਼ਾਮਲ ਹਨ। ਸਾਰੇ ਸਿਪਾਹੀ ਪੱਛਮੀ ਬੰਗਾਲ ਦੇ ਬਿਨਾਗੁੜੀ ਵਿਚ ਇਕ ਯੂਨਿਟ ਦੇ ਸਨ।

(For more news apart from  Indian army truck fell in 300 feet gorge, 4 jawans died News in Punjabi, stay tuned to Rozana Spokesman)

Location: India, Sikkim

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement