NEET-PG 2024 ਲਈ ਨਵੀਂ ਤਰੀਕ ਦਾ ਐਲਾਨ
Published : Jul 5, 2024, 4:01 pm IST
Updated : Jul 5, 2024, 4:01 pm IST
SHARE ARTICLE
NEET-PG
NEET-PG

ਇਮਤਿਹਾਨ 11 ਅਗੱਸਤ ਨੂੰ ਦੋ ਸ਼ਿਫਟਾਂ ’ਚ ਹੋਵੇਗੀ 

ਨਵੀਂ ਦਿੱਲੀ: ਕੌਮੀ ਯੋਗਤਾ ਅਤੇ ਦਾਖਲਾ ਇਮਤਿਹਾਨ-ਪੋਸਟ ਗ੍ਰੈਜੂਏਟ (NEET-PG) 2024 ਦੀ ਨਵੀਂ ਮਿਤੀ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਇਮਤਿਹਾਨ 11 ਅਗੱਸਤ ਨੂੰ ਦੋ ਸ਼ਿਫਟਾਂ ’ਚ ਕੀਤਾ ਜਾਵੇਗਾ। ਨੈਸ਼ਨਲ ਬੋਰਡ ਫਾਰ ਮੈਡੀਕਲ ਐਗਜ਼ਾਮੀਨੇਸ਼ਨ (NBEMS) ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ। ਪਹਿਲਾਂ ਇਹ ਇਮਤਿਹਾਨ 23 ਜੂਨ ਨੂੰ ਹੋਣਾ ਸੀ। 

NBEMS ਦੇ 22 ਜੂਨ, 2024 ਦੇ ਨੋਟਿਸ ਦੀ ਪਾਲਣਾ ਕਰਦਿਆਂ, NEET-PG 2024 ਇਮਤਿਹਾਨ ਦੇ ਪ੍ਰੋਗਰਾਮ ਨੂੰ ਹੁਣ ਮੁੜ-ਨਿਰਧਾਰਤ ਕੀਤਾ ਗਿਆ ਹੈ। ਇਹ ਹੁਣ 11 ਅਗੱਸਤ ਨੂੰ ਦੋ ਸ਼ਿਫਟਾਂ ’ਚ ਲਿਆ ਜਾਵੇਗਾ। NEET-PG 2024 ’ਚ ਸ਼ਾਮਲ ਹੋਣ ਲਈ ਯੋਗਤਾ ਦੇ ਉਦੇਸ਼ ਲਈ ਕਟ-ਆਫ ਮਿਤੀ 15 ਅਗੱਸਤ 2024 ਰਹੇਗੀ।

ਕੇਂਦਰੀ ਸਿਹਤ ਮੰਤਰਾਲੇ ਨੇ 23 ਜੂਨ ਨੂੰ ਹੋਣ ਵਾਲਾ NEET-PG ਦਾਖਲਾ ਇਮਤਿਹਾਨ 22 ਜੂਨ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਇਹ ਫੈਸਲਾ ਕੁੱਝ ਮੁਕਾਬਲੇ ਦੇ ਇਮਤਿਹਾਨਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਵਜੋਂ ਲਿਆ ਗਿਆ ਸੀ। 

ਸੂਤਰਾਂ ਨੇ ਦਸਿਆ ਕਿ ਉਦੋਂ ਤੋਂ ਕੇਂਦਰੀ ਸਿਹਤ ਮੰਤਰਾਲੇ, NBEMS, ਇਸ ਦੇ ਤਕਨੀਕੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਅਤੇ ਕੌਮੀ ਮੈਡੀਕਲ ਕਮਿਸ਼ਨ (NMC) ਦੇ ਅਧਿਕਾਰੀਆਂ ਨੇ ਕਈ ਬੈਠਕਾਂ ਕੀਤੀਆਂ ਹਨ ਅਤੇ ਸਾਈਬਰ ਸੈੱਲ ਦੇ ਅਧਿਕਾਰੀ ਜਾਂਚ ਲਈ ਸਿਸਟਮ ਦੀ ਮਜ਼ਬੂਤੀ ਦਾ ਮੁਲਾਂਕਣ ਕਰਨਗੇ। 

ਸਿਹਤ ਮੰਤਰਾਲੇ ਨੇ NEET-PG ਦਾਖਲਾ ਇਮਤਿਹਾਨ ਦੀ ਪ੍ਰਕਿਰਿਆ ਦਾ ਮੁਲਾਂਕਣ ਕਰਨ ਦਾ ਫੈਸਲਾ ਕੀਤਾ ਸੀ। NBEMS ਮੈਡੀਸਨ ’ਚ ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖਲੇ ਲਈ TCS ਦੇ ਸਹਿਯੋਗ ਨਾਲ ਇਮਤਿਹਾਨ ਦਾ ਆਯੋਜਨ ਕਰਦਾ ਹੈ। 

Tags: neet

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement