ਸ਼ਹਿਰ ਦੇ ਵੱਡੇ ਸੁਨਿਆਰ ਨੇ 100 ਲੋਕਾਂ ਨੂੰ ਦਿੱਤੀ Birthday Party, ਕੋਰੋਨਾ ਨਾਲ ਹੋਈ ਮੌਤ
Published : Jul 5, 2020, 12:48 pm IST
Updated : Jul 5, 2020, 12:48 pm IST
SHARE ARTICLE
File Photo
File Photo

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਸ਼ਹਿਰ ਦੇ ਵੱਡੇ ਸੁਨਿਆਰ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।

ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਸ਼ਹਿਰ ਦੇ ਵੱਡੇ ਸੁਨਿਆਰ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਦਰਅਸਲ ਸੁਨਿਆਰ ਨੇ ਕੁਝ ਦਿਨ ਪਹਿਲਾਂ ਹੀ ਜਨਮ ਦਿਨ ਪਾਰਟੀ ਰੱਖੀ ਸੀ, ਜਿਸ ਵਿਚ ਉਹਨਾਂ ਨੇ 100 ਲੋਕਾਂ ਨੂੰ ਸੱਦਾ ਦਿੱਤਾ ਸੀ। ਸੁਨਿਆਰ ਦੀ ਮੌਤ ਤੋਂ ਬਾਅਦ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਨਿੱਜੀ ਪ੍ਰਯੋਗਸ਼ਾਲਾਵਾਂ ਵਿਚ ਜਾਂਚ ਕਰਵਾਉਣ ਵਿਚ ਜੁਟੇ ਹਨ।

Jewellery shopJewellery shop

ਇਸ ਤੋਂ ਇਲਾਵਾ ਗਹਿਣਿਆਂ ਦੀਆਂ ਕਈ ਦੁਕਾਨਾਂ ਚਲਾਉਣ ਵਾਲੇ ਇਕ ਹੋਰ ਸੁਨਿਆਰ ਦੀ ਮੌਤ ਹੋ ਗਈ। ਇਹ ਸੁਨਿਆਰ ਵੀ ਉਸੇ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਉਸੇ ਜਨਮ ਦਿਨ ਪਾਰਟੀ ਵਿਚ ਸੰਕਰਮਿਤ ਹੋਏ ਸੀ।  ਹਾਲ ਹੀ ਵਿਚ ਅਯੋਜਤ ਇਸ ਜਨਮ ਦਿਨ ਪਾਰਟੀ ਵਿਚ ਜਵੈਲਰਸ ਐਸੋਸੀਏਸ਼ਨ ਦੇ ਘੱਟੋ ਘੱਟ 100 ਮੈਂਬਰ ਸ਼ਾਮਲ ਹੋਏ ਸਨ।

Corona virusCorona virus

ਪਾਰਟੀ ਤੋਂ ਦੋ ਦਿਨ ਬਾਅਦ ਸੁਨਿਆਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗੇ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਸਿਹਤ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਹਾਲੇ ਕੰਟੈਕਟ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Corona virus Corona virus

ਹਾਲਾਂਕਿ ਹੈਦਰਾਬਾਦ ਵਿਚ ਜਨਮ ਦਿਨ ਪਾਰਟੀ ਨਾਲ ਕੋਰੋਨਾ ਵਾਇਰਸ ਫੈਲਣ ਦਾ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਅਪਣੇ ਬੇਟੇ ਦੇ ਜਨਮ ਦਿਨ ‘ਤੇ ਮਠਿਆਈ ਵੰਡਣ ਵਾਲਾ ਇਕ ਪੁਲਿਸ ਕਾਂਸਟੇਬਲ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉੱਥੇ ਹੀ ਜਿਨ੍ਹਾਂ ਲੋਕਾਂ ਨੂੰ ਮਠਿਆਈ ਵੰਡੀ ਗਈ ਸੀ, ਉਹਨਾਂ ਵਿਚੋਂ 12 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। 

Location: India, Telangana, Hyderabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement