ਅਵਧੇਸ਼ ਰਾਏ ਕਤਲ ਮਾਮਲੇ 'ਚ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ 
Published : Jun 5, 2023, 3:34 pm IST
Updated : Jun 5, 2023, 3:34 pm IST
SHARE ARTICLE
Gangster Mukhtar Ansari
Gangster Mukhtar Ansari

ਇਸਤਗਾਸਾ ਪੱਖ ਦੇ ਵਕੀਲ ਅਨੁਜ ਯਾਦਵ ਨੇ ਕਿਹਾ, "ਮੌਤ ਦੀ ਸਜ਼ਾ ਦੀ ਉਮੀਦ ਸੀ। ਪਰ ਅਸੀਂ ਫੈਸਲੇ ਤੋਂ ਸੰਤੁਸ਼ਟ ਹਾਂ

ਵਾਰਾਣਸੀ - ਵਾਰਾਣਸੀ ਦੇ ਅਵਧੇਸ਼ ਰਾਏ ਕਤਲ ਕੇਸ ਵਿਚ ਮੁਖਤਾਰ ਅੰਸਾਰੀ ਨੂੰ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅੰਸਾਰੀ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਦਾ ਇਹ ਫੈਸਲਾ 32 ਸਾਲਾਂ ਬਾਅਦ ਆਇਆ ਹੈ। ਅਵਧੇਸ਼ ਰਾਏ ਕਾਂਗਰਸ ਦੇ ਸਾਬਕਾ ਵਿਧਾਇਕ ਅਜੇ ਰਾਏ ਦੇ ਭਰਾ ਸਨ। ਮੁਖਤਾਰ ਇਸ ਸਮੇਂ ਬੰਦਾ ਜੇਲ੍ਹ ਵਿਚ ਬੰਦ ਹੈ।

ਉਸ ਨੂੰ ਪੇਸ਼ੀ ਦੌਰਾਨ ਵਰਚੂਅਲੀ ਪੇਸ਼ ਕੀਤਾ ਗਿਆ। ਮੁਦਈ ਪੱਖ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਮੁਖਤਾਰ ਨੂੰ ਧਾਰਾ-302 ਤਹਿਤ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਹੈ। ਸਾਂਸਦ/ਵਿਧਾਇਕ ਅਦਾਲਤ ਦੇ ਫ਼ੈਸਲੇ ਤੋਂ ਬਾਅਦ, ਮੁਖਤਾਰ ਦੇ ਵਕੀਲ ਅਖਿਲੇਸ਼ ਉਪਾਧਿਆਏ ਨੇ ਕਿਹਾ, "ਇਸ ਫ਼ੈਸਲੇ ਵਿਚ ਬਹੁਤ ਸਾਰੀਆਂ ਕਮੀਆਂ ਹਨ। ਉਹ ਇਸ ਦੇ ਖਿਲਾਫ਼ ਹਾਈ ਕੋਰਟ ਜਾਣਗੇ।" ਇਸ ਦੇ ਨਾਲ ਹੀ ਇਸਤਗਾਸਾ ਪੱਖ ਦੇ ਵਕੀਲ ਅਨੁਜ ਯਾਦਵ ਨੇ ਕਿਹਾ, "ਮੌਤ ਦੀ ਸਜ਼ਾ ਦੀ ਉਮੀਦ ਸੀ। ਪਰ ਅਸੀਂ ਫੈਸਲੇ ਤੋਂ ਸੰਤੁਸ਼ਟ ਹਾਂ। ਜੇਕਰ ਮੁਖ਼ਤਿਆਰ ਧਿਰ ਹਾਈ ਕੋਰਟ ਜਾਂਦੀ ਹੈ, ਤਾਂ ਅਸੀਂ ਉੱਥੇ ਵੀ ਉਸੇ ਜੋਸ਼ ਨਾਲ ਕੇਸ ਲੜਾਂਗੇ।" 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement