US ਫੈਡਰਲ ਕੋਰਟ ਵਿਚ ਜੱਜ ਬਣੇਗੀ ਭਾਰਤੀ ਮੂਲ ਦੀ ਸਰਿਤਾ
Published : May 5, 2020, 7:31 pm IST
Updated : May 5, 2020, 7:31 pm IST
SHARE ARTICLE
Photo
Photo

ਭਾਰਤੀ ਮੂਲ ਦੀ ਸਰਿਤਾ ਕੌਮਾਤੀਰੇਡੀ ਨੇ ਅਮਰੀਕਾ ਵਿਚ ਭਾਰਤ ਦਾ ਮਾਣ ਵਧਾਇਆ ਹੈ।

ਵਾਸ਼ਿੰਗਟਨ: ਭਾਰਤੀ ਮੂਲ ਦੀ ਸਰਿਤਾ ਕੌਮਾਤੀਰੇਡੀ ਨੇ ਅਮਰੀਕਾ ਵਿਚ ਭਾਰਤ ਦਾ ਮਾਣ ਵਧਾਇਆ ਹੈ। ਉਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਨਿਊਯਾਰਕ ਦੀ ਸੰਘੀ ਅਦਾਲਤ ਵਿਚ ਜੱਜ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਹੈ।

Donald TrumpDonald Trump

ਉਹ ਹੁਣ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਜੱਜ ਬਣੇਗੀ। ਆਓ ਜਾਣਦੇ ਹਾਂ ਸਰਿਤਾ ਕੌਣ ਹੈ ਅਤੇ ਉਸ ਨੂੰ ਇਹ ਮਹੱਤਵਪੂਰਣ ਅਹੁਦਾ ਕਿਉਂ ਮਿਲਿਆ ਹੈ। ਅਮਰੀਕਾ ਵਿਚ ਵਕੀਲ ਸਰਿਤਾ ਕੌਮਾਤੀਰੇਡੀ ਇਕ ਵਕੀਲ ਹੈ। ਉਹ ਕੋਲੰਬੀਆ ਲਾਅ ਸਕੂਲ ਵਿਚ ਕਾਨੂੰਨ ਪੜ੍ਹਾਉਂਦੀ ਹੈ।

Judge Photo

ਉਸ ਦਾ ਨਾਮ ਵ੍ਹਾਈਟ ਹਾਊਸ ਵੱਲੋਂ ਯੂਐਸ ਸੈਨੇਟ ਨੂੰ ਭੇਜਿਆ ਗਿਆ ਹੈ। ਦੱਸ ਦਈਏ ਕਿ ਸਰਿਤਾ ਦਾ ਪਰਿਵਾਰ ਭਾਰਤੀ ਮੂਲ ਦਾ ਹੈ, ਪਰ ਸਰਿਤਾ ਦਾ ਜਨਮ ਅਮਰੀਕਾ ਵਿਚ ਹੋਇਆ ਸੀ ਤੇ ਉਹ ਉੱਥੇ ਹੀ ਵੱਡੀ ਹੋਈ ਹੈ। ਸਰਿਤਾ ਨੇ ਅਮਰੀਕਾ ਦੇ ਹਾਰਵਰਡ ਲਾਅ ਸਕੂਲ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।

PhotoPhoto

ਉਹ ਕੋਲੰਬੀਆ ਸਰਕਟ ਜ਼ਿਲੇ ਦੀ ਅਪੀਲ ਕੋਰਟ ਦੇ ਤਤਕਾਲੀਨ ਜੱਜ ਬਰੇਟ ਕਾਵਨੋ ਦੀ ਲਾਅ ਕਲਰਕ ਵਜੋਂ ਸੇਵਾ ਨਿਭਾਅ ਚੁੱਕੀ ਹੈ। ਸਰਿਤਾ ਇਸ ਸਮੇਂ ਨਿਊਯਾਰਕ ਵਿਚ ਪੂਰਬੀ ਜ਼ਿਲ੍ਹਾ ਅਦਾਲਤ, ਯੂਨਾਈਟਿਡ ਸਟੇਟ ਅਟਾਰਨੀ ਦਫ਼ਤਰ ਵਿਚ ਜਨਰਲ ਅਪਰਾਧ ਦੀ ਡਿਪਟੀ ਚੀਫ਼ ਹੈ।

PhotoPhoto

ਵਕਾਲਤ ਪੇਸ਼ੇ ਵਿਚ ਉਸ ਦੇ ਕੰਮ ਨੂੰ ਕਾਫੀ ਸ਼ਲਾਘਾ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਸਰਿਤਾ ਉਸੇ ਜ਼ਿਲ੍ਹੇ ਦੇ ਸਾਬਕਾ ਜਸਟਿਸ ਬ੍ਰੇਟ ਕਵਨੁਘ ਦੇ ਅਧੀਨ ਕੰਮ ਕਰ ਚੁੱਕੀ ਹੈ। ਜੂਨ 2018-ਜਨਵਰੀ 2019 ਤੱਕ ਸਰਿਤਾ ਅੰਤਰਰਾਸ਼ਟਰੀ ਨਾਰਕੋਟਿਕਸ ਅਤੇ ਮਨੀ ਲਾਂਡਰਿੰਗ ਦੀ ਡਿਪਟੀ ਚੀਫ਼ ਵੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement