ਕੋਰੋਨਾ: ਦੇਸ਼ ਵਿਚ ਮੌਤਾਂ ਤੇ ਕੇਸਾਂ ਦੀ ਗਿਣਤੀ ਵਿਚ ਅਚਾਨਕ ਉਛਾਲ, ਸਿਹਤ ਮੰਤਰਾਲੇ ਨੇ ਦੱਸਿਆ ਇਹ ਕਾਰਨ
Published : May 5, 2020, 6:25 pm IST
Updated : May 5, 2020, 6:25 pm IST
SHARE ARTICLE
Photo
Photo

ਦੇਸ਼ ਵਿਚ 24 ਘੰਟਿਆਂ ਦੌਰਾਨ 3900 ਲੋਕ ਕੋਰੋਨਾ ਸੰਕਰਮਿਤ ਪਾਏ ਗਏ ਤੇ 195 ਲੋਕਾਂ ਦੀ ਮੌਤ ਹੋਈ।

ਨਵੀਂ ਦਿੱਲੀ: ਦੇਸ਼ ਵਿਚ 24 ਘੰਟਿਆਂ ਦੌਰਾਨ 3900 ਲੋਕ ਕੋਰੋਨਾ ਸੰਕਰਮਿਤ ਪਾਏ ਗਏ ਤੇ 195 ਲੋਕਾਂ ਦੀ ਮੌਤ ਹੋਈ। ਇਹ ਇਕ ਦਿਨ ਵਿਚ ਮਾਮਲਿਆਂ ਅਤੇ ਮ੍ਰਿਤਕਾਂ ਦੀ ਗਿਣਤੀ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਮਾਮਲਿਆਂ ਵਿਚ ਅਚਾਨਕ ਆਈ ਤੇਜ਼ੀ ਨੂੰ ਲੈ ਕੇ ਕਿਹਾ ਕਿ ਕੁਝ ਸੂਬੇ ਮਾਮਲਿਆਂ ਅਤੇ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ ਸਮੇਂ 'ਤੇ ਨਹੀਂ ਦੇ ਰਹੇ ਸੀ।

Corona VirusPhoto

ਉਹਨਾਂ ਨੂੰ ਇਸ ਗੱਲ ਲਈ ਮਨਾਇਆ ਗਿਆ ਹੈ ਅਤੇ ਇਸ ਲਈ ਮਾਮਲਿਆਂ ਦੀ ਗਿਣਤੀ ਵਿਚ ਅਚਾਨਕ ਤੇਜ਼ੀ ਆਈ ਹੈ। ਕੋਰੋਨਾ ਸਬੰਧੀ ਅਪਡੇਟ ਦਿੰਦੇ ਹੋਏ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਕਿਹਾ ਕਿ ਦੇਸ਼ ਵਿਚ ਹੁਣ ਕੋਵਿਡ-19 ਦੇ ਕੁੱਲ ਮਾਮਲੇ ਵਧ ਕੇ 46,433 ਤੱਕ ਪਹੁੰਚ ਚੁੱਕੇ ਹਨ 1568 ਲੋਕਾਂ ਦੀ ਮੌਤ ਹੋ ਚੁੱਕੀ ਹੈ।

5 coronavirus suspects escape from quarantine center in katihar biharPhoto

ਹਾਲੇ ਤੱਕ 12,726 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ, ਜੋ ਕੁੱਲ ਮਾਮਲਿਆਂ ਦਾ 27.41 ਫੀਸਦੀ ਹਿੱਸਾ ਹਨ। ਪਿਛਲੇ 24 ਘੰਟਿਆਂ ਵਿਚ 1020 ਲੋਕ ਠੀਕ ਹੋਏ ਹਨ। ਇਕ ਸਵਾਲ ਦਾ ਜਵਾਬ ਦਿੰਦੇ ਹੋਏ ਲਵ ਅਗ੍ਰਵਾਲ ਨੇ ਕਿਹਾ, 'ਅਸੀਂ ਇਕ ਸੰਕਰਮਣ ਰੋਗ ਨਾਲ ਲੜ ਰਹੇ ਹਾਂ। ਇਸ ਲਈ ਮਾਮਲਿਆਂ ਦੀ ਸਮੇਂ ਸਿਰ ਜਾਣਕਾਰੀ ਦੇਣਾ ਅਤੇ ਉਹਨਾਂ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਹੈ।

corona virusPhoto

ਕੁਝ ਸੂਬਿਆਂ ਵਿਚ ਇਸ ਸਬੰਧੀ ਗੈਪ ਦੇਖਿਆ ਗਿਆ ਹੈ। ਅਸੀਂ ਉਹਨਾਂ ਨੂੰ ਇਸ ਦੇ ਲਈ ਮਨਾਇਆ ਹੈ ਅਤੇ ਇਹੀ ਕਾਰਨ ਹੈ ਕੇ ਮਾਮਲੇ ਅਚਾਨਕ ਵਧ ਗਏ ਹਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਕੋਰੋਨਾ ਮਾਮਲਿਆਂ ਦੇ ਅੰਕੜਿਆਂ ਨੂੰ ਲੈ ਕੇ ਕੇਂਦਰੀ ਟੀਮ ਨੇ ਸਵਾਲ ਚੁੱਕੇ ਸਨ। ਹਾਲਾਂਕਿ ਸਿਹਤ ਮੰਤਰਾਲੇ ਨੇ ਕਿਸੇ ਸੂਬੇ ਦੇ ਨਾਂਅ ਦਾ ਜ਼ਿਕਰ ਨਹੀਂ ਕੀਤਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement