Manish Sisodia News: AAP ਆਗੂ ਮਨੀਸ਼ ਸਿਸੋਦੀਆ ਨੇ ਜੇਲ ’ਚੋਂ ਲਿਖੀ ਚਿੱਠੀ, ‘ਜਲਦ ਬਾਹਰ ਮਿਲਾਂਗੇ’
Published : Apr 5, 2024, 9:25 am IST
Updated : Apr 5, 2024, 9:25 am IST
SHARE ARTICLE
Manish Sisodia's fresh letter from Tihar Jail
Manish Sisodia's fresh letter from Tihar Jail

ਕਿਹਾ, ਜਿਸ ਤਰ੍ਹਾਂ ਸੱਭ ਨੇ ਆਜ਼ਾਦੀ ਦੀ ਲੜਾਈ ਲੜੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ

Manish Sisodia News: ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਜੇਲ ਵਿਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਚਿੱਠੀ ਲਿਖੀ ਹੈ। ਸਿਸੋਦੀਆ ਨੇ ਇਹ ਪੱਤਰ ਅਪਣੇ ਵਿਧਾਨ ਸਭਾ ਹਲਕੇ (ਪਟਪੜਗੰਜ) ਦੇ ਲੋਕਾਂ ਲਈ ਲਿਖਿਆ ਹੈ।

ਮਨੀਸ਼ ਸਿਸੋਦੀਆ ਨੇ ਚਿੱਠੀ 'ਚ ਲਿਖਿਆ, 'ਜਲਦੀ ਹੀ ਬਾਹਰ ਮਿਲਦੇ ਹਾਂ। ਮੈਂ ਪਿਛਲੇ ਇਕ ਸਾਲ ਵਿਚ ਸਾਰਿਆਂ ਨੂੰ ਯਾਦ ਕੀਤਾ। ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ। ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਅਤੇ ਸਕੂਲਾਂ ਲਈ ਲੜ ਰਹੇ ਹਾਂ।

ਇਸ ਪੱਤਰ 'ਚ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ, 'ਅੰਗਰੇਜ਼ਾਂ ਨੂੰ ਵੀ ਅਪਣੀ ਤਾਕਤ ਦਾ ਬਹੁਤ ਮਾਣ ਸੀ, ਅੰਗਰੇਜ਼ ਵੀ ਲੋਕਾਂ ਨੂੰ ਝੂਠੇ ਦੋਸ਼ ਲਾ ਕੇ ਜੇਲਾਂ ਵਿਚ ਡੱਕਦੇ ਸਨ, ਅੰਗਰੇਜ਼ਾਂ ਨੇ ਗਾਂਧੀ ਅਤੇ ਨੈਲਸਨ ਮੰਡੇਲਾ ਨੂੰ ਵੀ ਕਈ ਸਾਲ ਜੇਲ ਵਿਚ ਰੱਖਿਆ। ਅੰਗਰੇਜ਼ਾਂ ਦੀ ਤਾਨਾਸ਼ਾਹੀ ਤੋਂ ਬਾਅਦ ਵੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ’।

ਮਨੀਸ਼ ਸਿਸੋਦੀਆ ਨੇ ਇਸ ਪੱਤਰ ਵਿਚ ਲਿਖਿਆ, ‘ਇਕ ਵਿਕਸਤ ਦੇਸ਼ ਬਣਨ ਲਈ ਚੰਗੀ ਸਿੱਖਿਆ ਅਤੇ ਸਕੂਲ ਹੋਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਵਿਚ ਸਿੱਖਿਆ ਕ੍ਰਾਂਤੀ ਆਈ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੀ ਖ਼ਬਰ ਪੜ੍ਹ ਕੇ ਹੁਣ ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ। ਇਸੇ ਤਰ੍ਹਾਂ ਇਕ ਦਿਨ ਹਰ ਬੱਚੇ ਨੂੰ ਸਹੀ ਅਤੇ ਚੰਗੀ ਸਿੱਖਿਆ ਮਿਲੇਗੀ’। ਚਿੱਠੀ ਵਿਚ ਉਨ੍ਹਾਂ ਲਿਖਿਆ, “ਸਿੱਖਿਆ ਇਨਕਲਾਬ ਜ਼ਿੰਦਾਬਾਦ, ਲਵ ਯੂ ਆਲ”।

ਮਨੀਸ਼ ਸਿਸੋਦੀਆ ਨੇ ਲਿਖਿਆ, ‘ਜੇਲ 'ਚ ਰਹਿ ਕੇ ਤੁਹਾਡੇ ਲਈ ਮੇਰਾ ਪਿਆਰ ਹੋਰ ਵਧ ਗਿਆ ਹੈ। ਤੁਸੀਂ ਲੋਕ ਮੇਰੀ ਪ੍ਰੇਰਨਾ ਹੋ ਅਤੇ ਤੁਸੀਂ ਸਾਰੇ ਮੇਰੀ ਤਾਕਤ ਹੋ। ਤੁਸੀਂ ਮੇਰੀ ਪਤਨੀ ਦਾ ਬਹੁਤ ਖਿਆਲ ਰੱਖਿਆ। ਤੁਹਾਡੇ ਸਾਰਿਆਂ ਬਾਰੇ ਗੱਲ ਕਰਦਿਆਂ ਸੀਮਾ ਭਾਵੁਕ ਹੋ ਜਾਂਦੀ ਹੈ। ਤੁਸੀਂ ਸਾਰੇ ਅਪਣਾ ਖਿਆਲ ਰੱਖੋ’।

ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਘੁਟਾਲੇ ਦੇ ਇਲਜ਼ਾਮ ਤਹਿਤ ਪਿਛਲੇ ਇਕ ਸਾਲ ਤੋਂ ਜੇਲ ਵਿਚ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਇਸ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਜੇਲ 'ਚੋਂ ਰਿਹਾਅ ਕਰ ਦਿਤਾ ਗਿਆ ਸੀ। ਰਿਹਾਈ ਤੋਂ ਬਾਅਦ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਪਰਿਵਾਰਾਂ ਨੂੰ ਮਿਲੇ।

(For more Punjabi news apart from Manish Sisodia's fresh letter from Tihar Jail, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement