ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦੀ ਭਾਲ ਤਾਂ ਇਥੇ ਕਰੋ ਅਪਲਾਈ 

By : KOMALJEET

Published : Apr 5, 2023, 7:37 pm IST
Updated : Apr 5, 2023, 7:37 pm IST
SHARE ARTICLE
Representational Image
Representational Image

ਹਾਰਟ੍ਰੋਨ ਨੇ ਕੱਢੀ 260 ਅਸਾਮੀਆਂ ਲਈ ਭਰਤੀ, ਉਮੀਦਵਾਰ 9 ਅਪ੍ਰੈਲ ਤੱਕ ਕਰ ਸਕਦੇ ਹਨ ਅਪਲਾਈ

ਪੰਚਕੂਲਾ : ਹਰਿਆਣਾ ਸਟੇਟ ਇਲੈਕਟ੍ਰੋਨਿਕਸ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਵਲੋਂ ਨਵੀਂ ਭਰਤੀ ਕੱਢੀ ਗਈ ਹੈ। ਇਹ ਅਸਾਮੀਆਂ ਮੁੱਖ ਤੌਰ 'ਤੇ ਡਾਟਾ ਐਂਟਰੀ ਆਪਰੇਟਰ ਅਤੇ ਜੂਨੀਅਰ ਪ੍ਰੋਗਰਾਮਰ ਲਈ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਆਖਰੀ ਮਿਤੀ ਤੋਂ ਪਹਿਲਾਂ ਦੱਸੇ ਪੈਟਰਨ ਵਿੱਚ ਫਾਰਮ ਭਰਨ। ਇਸ ਅਸਾਮੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 9 ਅਪ੍ਰੈਲ 2023 ਹੈ।

ਪੋਸਟਾਂ ਦੀ ਗਿਣਤੀ: 260

ਵਿੱਦਿਅਕ ਯੋਗਤਾ
12ਵੀਂ ਪਾਸ, ਡਿਪਲੋਮਾ ਹੋਲਡਰ, ਗ੍ਰੈਜੂਏਸ਼ਨ ਵਾਲੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ BE, B.Tech, ME, M.Tech, B.Sc, BCA, M.Sc, MCA, PGDCA, PDCA, PGDIT, APGDCA ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ।

ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਚੋਣ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਇਹ ਟੈਸਟ IDDC ਅੰਬਾਲਾ ਅਤੇ HMSDC ਗੁਰੂਗ੍ਰਾਮ ਵਿਖੇ ਕਰਵਾਇਆ ਜਾਵੇਗਾ। ਇਸ ਦੇ ਲਈ, ਦਾਖਲਾ ਕਾਰਡ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਜਾਣਗੇ, ਜਿੱਥੋਂ ਉਮੀਦਵਾਰ ਉਨ੍ਹਾਂ ਨੂੰ ਡਾਊਨਲੋਡ ਕਰ ਸਕਦੇ ਹਨ। 

ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਦੇ ਆਧਾਰ 'ਤੇ 18,000 ਰੁਪਏ ਤੋਂ 45,900 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਦੱਸ ਦੇਈਏ ਕਿ ਅਰਜ਼ੀਆਂ ਸਿਰਫ਼ ਔਨਲਾਈਨ ਹੀ ਮਨਜ਼ੂਰ ਕੀਤੀਆਂ ਜਾਣਗੀਆਂ ਅਤੇ ਉਹ ਅਧਿਕਾਰਤ ਵੈਬਸਾਈਟ hartronservices.com 'ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।

Location: India, Haryana, Ambala

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement