ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਰਾਹਤ, ਭਾਰਤ ਵਿਚ ਹੀ ਪੂਰੀ ਕਰ ਸਕਣਗੇ ਇੰਟਰਨਸ਼ਿਪ
Published : Mar 5, 2022, 12:43 pm IST
Updated : Mar 5, 2022, 12:43 pm IST
SHARE ARTICLE
Medical students returned from Ukraine will be able to complete internship in India
Medical students returned from Ukraine will be able to complete internship in India

ਯੂਕਰੇਨ-ਰੂਸ ਦੀ ਭਿਆਨਕ ਜੰਗ ਵਿਚ ਬਚ ਕੇ ਭਾਰਤ ਪਰਤੇ ਵਿਦਿਆਰਥੀ ਕਈ ਦਿਨਾਂ ਤੋਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਨ

 

ਨਵੀਂ ਦਿੱਲੀ: ਯੂਕਰੇਨ-ਰੂਸ ਦੀ ਭਿਆਨਕ ਜੰਗ ਵਿਚ ਬਚ ਕੇ ਭਾਰਤ ਪਰਤੇ ਵਿਦਿਆਰਥੀ ਕਈ ਦਿਨਾਂ ਤੋਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਨ ਪਰ ਦੇਸ਼ ਦੀ ਮੈਡੀਕਲ ਰੈਗੂਲੇਟਰੀ ਬਾਡੀ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਨੇ ਅੱਜ ਇਸ ਚਿੰਤਾ ਨੂੰ ਖਤਮ ਕਰ ਦਿੱਤਾ ਹੈ।

Photo
Photo

ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਕ ਸਰਕੂਲਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ  ਹੁਣ ਆਪਣੀ ਇੰਟਰਨਸ਼ਿਪ ਅਧੂਰੀ ਛੱਡ ਕੇ ਦੇਸ਼ ਆਉਣ ਵਾਲੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਸਕ੍ਰੀਨਿੰਗ ਟੈਸਟ ਪਾਸ ਕਰਨ ਤੋਂ ਬਾਅਦ ਭਾਰਤ ਵਿਚ ਇੰਟਰਨਸ਼ਿਪ ਪੂਰੀ ਕਰ ਸਕਣਗੇ।

Photo
Photo

ਸਰਕੂਲਰ ਮੁਤਾਬਕ ਜੰਗ ਅਤੇ ਕੋਰੋਨਾ ਦੀ ਸਥਿਤੀ ਕਾਰਨ ਕਈ ਵਿਦਿਆਰਥੀ ਵਿਦੇਸ਼ਾਂ ਤੋਂ ਪੜ੍ਹਾਈ ਛੱਡ ਕੇ ਭਾਰਤ ਆਏ ਹਨ। ਉਹਨਾਂ ਨੂੰ ਭਾਰਤ ਵਿਚ ਆਪਣੀ ਇੰਟਰਨਸ਼ਿਪ ਪੂਰੀ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦਾ ਭਵਿੱਖ ਬਰਬਾਦ ਨਾ ਹੋਵੇ ਪਰ ਇਸ ਦੇ ਲਈ ਉਹਨਾਂ ਨੂੰ ‘ਫੌਰਨ ਮੈਡੀਕਲ ਗ੍ਰੈਜੂਏਟ ਐਗਜ਼ਾਮੀਨੇਸ਼ਨ' (ਐਫਐਮਜੀਈ) ਪਾਸ ਕਰਨ ਦੀ ਲੋੜ ਹੈ।

medical education Medical education

ਐਫਐਮਜੀਈ ਪ੍ਰੀਖਿਆ ਵਿਸ਼ੇਸ਼ ਤੌਰ 'ਤੇ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਲਈ ਕਰਵਾਈ ਜਾਂਦੀ ਹੈ ਜੋ ਵਿਦੇਸ਼ਾਂ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਆਉਂਦੇ ਹਨ। ਜੇਕਰ ਕੋਈ ਇਸ ਪ੍ਰੀਖਿਆ ਵਿਚ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਇੰਟਰਨਸ਼ਿਪ ਅਤੇ ਅਭਿਆਸ ਕਰਨ ਦੀ ਇਜਾਜ਼ਤ ਨਹੀਂ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement