ਦਿੱਲੀ 'ਚ ਗੁੰਮਸ਼ੁਦਾ ਲੋਕਾਂ ਦੀ ਗਿਣਤੀ ਚਿੰਤਾਜਨਕ ਪੱਧਰ 'ਤੇ ਪਹੁੰਚੀ, ਇਸ ਸਾਲ ਪਹਿਲੇ 15 ਦਿਨਾਂ ਅੰਦਰ 807 ਲੋਕ ਹੋਏ ਗੁੰਮ
Published : Feb 5, 2026, 6:46 am IST
Updated : Feb 5, 2026, 8:04 am IST
SHARE ARTICLE
800 missing in Delhi in first 15 days of 2026
800 missing in Delhi in first 15 days of 2026

ਇਨ੍ਹਾਂ 'ਚੋਂ 509 ਮਹਿਲਾਵਾਂ ਅਤੇ ਕੁੜੀਆਂ ਹਨ, ਜਦਕਿ 191 ਨਾਬਾਲਗ ਵੀ ਸ਼ਾਮਲ

ਨਵੀਂ ਦਿੱਲੀ : ਦਿੱਲੀ ਵਿਚ ਗੁੰਮਸ਼ੁਦਾ ਲੋਕਾਂ ਦੀ ਗਿਣਤੀ ਚਿੰਤਾਜਨਕ ਪੱਧਰ ’ਤੇ ਪਹੁੰਚ ਗਈ ਹੈ। ਸਾਲ 2026 ਦੇ ਪਹਿਲੇ ਪੰਦਰਾਂ ਦਿਨਾਂ (1 ਤੋਂ 15 ਜਨਵਰੀ) ਵਿਚ ਕੁਲ 807 ਲੋਕਾਂ ਦੇ ਗੁੰਮ ਹੋਣ ਦੀਆਂ ਰੀਪੋਰਟਾਂ ਦਰਜ ਕੀਤੀਆਂ ਗਈਆਂ ਹਨ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਔਸਤਨ 59 ਲੋਕ ਗਾਇਬ ਹੋ ਰਹੇ ਹਨ।ਇਨ੍ਹਾਂ ’ਚੋਂ 509 ਮਹਿਲਾਵਾਂ ਅਤੇ ਕੁੜੀਆਂ ਹਨ, ਜਦਕਿ 191 ਨਾਬਾਲਗ ਵੀ ਸ਼ਾਮਲ ਹਨ।

ਨਾਬਾਲਗਾਂ ’ਚੋਂ 146 ਕੁੜੀਆਂ ਅਤੇ 45 ਮੁੰਡੇ ਹਨ। ਸੱਭ ਤੋਂ ਵੱਧ ਗੁੰਮਸ਼ੁਦਾ ਕੇਸ 13-17 ਸਾਲ ਦੇ ਬੱਚਿਆਂ ਦੇ (ਕੁਲ 169) ਹਨ, ਜਿਨ੍ਹਾਂ ’ਚੋਂ 138 ਕੁੜੀਆਂ ਹਨ। ਛੋਟੇ ਬੱਚਿਆਂ ’ਚੋਂ 13 ਦੀ ਉਮਰ 8 ਤੋਂ 12 ਸਾਲ ਅਤੇ 9 ਦੀ ਉਮਰ 8 ਸਾਲ ਤੋਂ ਘੱਟ ਹੈ। ਇਨ੍ਹਾਂ ’ਚੋਂ ਸਿਰਫ਼ 6 ਬੱਚੇ ਹੀ ਮਿਲੇ ਹਨ। ਵੱਡਿਆਂ ’ਚੋਂ 616 ਲੋਕ ਗੁੰਮ ਹੋਏ ਹਨ, ਜਿਨ੍ਹਾਂ ਵਿਚ 363 ਮਹਿਲਾਵਾਂ ਅਤੇ 253 ਪੁਰਸ਼ ਹਨ। ਪੁਲਿਸ ਨੇ 181 ਵੱਡਿਆਂ ਨੂੰ ਲੱਭ ਲਿਆ ਹੈ, ਪਰ 435 ਕੇਸ ਅਜੇ ਵੀ ਅਣਸੁਲਝੇ ਹਨ।ਪਿਛਲੇ ਸਾਲ 2025 ਵਿਚ ਦਿੱਲੀ ਵਿਚ 24,500 ਤੋਂ ਵੱਧ ਲੋਕ ਗੁੰਮ ਹੋਏ ਸਨ, ਜਿਨ੍ਹਾਂ ’ਚੋਂ 60% ਤੋਂ ਵੱਧ ਮਹਿਲਾਵਾਂ ਸਨ।

 ਪਿਛਲੇ ਦਹਾਕੇ ਵਿਚ ਲਗਭਗ 2.3 ਲੱਖ ਲੋਕ ਗੁੰਮ ਹੋਏ ਹਨ, ਜਿਨ੍ਹਾਂ ’ਚੋਂ 52 ਹਜ਼ਾਰ ਕੇਸ ਅਜੇ ਵੀ ਬਾਕੀ ਹਨ। ਇਹ ਅੰਕੜੇ ਦਿੱਲੀ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਗੰਭੀਰ ਚੇਤਾਵਨੀ ਹਨ ਅਤੇ ਸਮਾਜਕ ਸੁਰੱਖਿਆ ਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਕਰਦੇ ਹਨ।   

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement