Madhya Pradesh : ਮਹਿਲਾ ਜੱਜ ਨੂੰ 500 ਕਰੋੜ ਰੁਪਏ ਦੀ ਮੰਗ ਵਾਲਾ ਧਮਕੀ ਭਰਿਆ ਪੱਤਰ ਭੇਜਿਆ

By : BALJINDERK

Published : Sep 4, 2025, 8:57 pm IST
Updated : Sep 4, 2025, 8:57 pm IST
SHARE ARTICLE
ਮਹਿਲਾ ਜੱਜ ਨੂੰ 500 ਕਰੋੜ ਰੁਪਏ ਦੀ ਮੰਗ ਵਾਲਾ ਧਮਕੀ ਭਰਿਆ ਪੱਤਰ ਭੇਜਿਆ
ਮਹਿਲਾ ਜੱਜ ਨੂੰ 500 ਕਰੋੜ ਰੁਪਏ ਦੀ ਮੰਗ ਵਾਲਾ ਧਮਕੀ ਭਰਿਆ ਪੱਤਰ ਭੇਜਿਆ

Madhya Pradesh : ਦੋ ਦਿਨ ਪਹਿਲਾਂ ਸਪੀਡ ਪੋਸਟ ਰਾਹੀਂ ਪ੍ਰਾਪਤ ਹੋਇਆ ਪੱਤਰ

Madhya Pradesh News in Punjabi : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿਚ ਤਾਇਨਾਤ ਇਕ ਜੱਜ ਨੂੰ ਇਕ ਚਿੱਠੀ ਮਿਲੀ ਜਿਸ ਵਿਚ 500 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਮਾਰਨ ਦੀ ਧਮਕੀ ਦਿਤੀ ਗਈ ਹੈ। ਪੁਲਿਸ ਸੁਪਰਡੈਂਟ ਵਿਵੇਕ ਸਿੰਘ ਨੇ ਦਸਿਆ ਕਿ ਇਹ ਚਿੱਠੀ ਇੱਥੇ ਉੱਤਰ ਪ੍ਰਦੇਸ਼ ਦੀ ਸਰਹੱਦ ਨੇੜੇ ਸਥਿਤ ਟਿਓਨਥਰ ਅਦਾਲਤ ਵਿਚ ਤਾਇਨਾਤ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇ.ਐਮ.ਐਫ਼.ਸੀ.) ਮੋਹਿਨੀ ਭਦੌਰੀਆ ਨੂੰ ਸੰਬੋਧਤ ਸੀ ਅਤੇ ਦੋ ਦਿਨ ਪਹਿਲਾਂ ਸਪੀਡ ਪੋਸਟ ਰਾਹੀਂ ਪ੍ਰਾਪਤ ਹੋਈ ਸੀ।

ਐਸਪੀ ਨੇ ਦਸਿਆ, ‘‘ਭੇਜਣ ਵਾਲੇ ਨੇ ਖੁਦ ਨੂੰ ਇਕ ਬਦਨਾਮ ਡਾਕੂ ਦਸਿਆ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਖ਼ਤਮ ਕਰਨ ਦੀ ਧਮਕੀ ਦਿਤੀ। ਸ਼ਿਕਾਇਤ ਦੇ ਆਧਾਰ ’ਤੇ ਸੁਹਾਗੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।’’

ਪੁਲਿਸ ਸੂਤਰਾਂ ਨੇ ਦਸਿਆ ਕਿ ਭੇਜਣ ਵਾਲੇ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਬਾਰਾ ਪੁਲਿਸ ਸਟੇਸ਼ਨ ਅਧੀਨ ਆਉਣ ਵਾਲੇ ਲੋਹਗਰਾ ਦੇ ਵਸਨੀਕ ਸੰਦੀਪ ਸਿੰਘ ਵਜੋਂ ਹੋਈ ਹੈ ਅਤੇ ਉਸ ਨੇ ਡਾਕੂ ਹਨੂੰਮਾਨ ਦੇ ਗਿਰੋਹ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਹੈ। ਐਸਪੀ ਸਿੰਘ ਨੇ ਕਿਹਾ, ‘‘ਦੋਸ਼ੀ ਨੂੰ ਫੜਨ ਲਈ ਇੱਥੋਂ ਇਕ ਪੁਲਿਸ ਟੀਮ ਯੂਪੀ ਪਹੁੰਚ ਗਈ ਹੈ।’’ ਹਾਲਾਂਕਿ, ਕੁਝ ਹੋਰ ਅਧਿਕਾਰੀਆਂ ਨੇ ਕਿਹਾ ਕਿ ਭੇਜਣ ਵਾਲਾ ਸੰਦੀਪ ਸਿੰਘ ਨਹੀਂ ਸੀ ਜਿਵੇਂ ਕਿ ਚਿੱਠੀ ਵਿਚ ਦਾਅਵਾ ਕੀਤਾ ਗਿਆ ਹੈ।

 (For more news apart from Threatening letter sent to female judge demanding Rs 500 crore News in Punjabi, stay tuned to Rozana Spokesman)

Location: India, Madhya Pradesh, Rewa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement