ਦੇਸ਼ ਦੇ ਨਾਲ-ਨਾਲ ਹਵਾ ਮਹਿਲ ਤੇ ਆਮਰ ਕਿਲ੍ਹੇ ਨੂੰ ਵੀ ਵੇਚ ਦੇਵੇਗੀ ਮੋਦੀ ਸਰਕਾਰ : ਰਾਜੀਵ ਸ਼ੁਕਲਾ
Published : Sep 4, 2021, 11:43 am IST
Updated : Sep 4, 2021, 11:43 am IST
SHARE ARTICLE
Rajeev Shukla
Rajeev Shukla

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਸ਼ਨ ਵਿਚ ਇਮਾਨਦਾਰੀ ਨਹੀਂ ਵੇਚੀ ਜਾਵੇਗੀ ਕਿਉਂਕਿ ਇਹ ਕਾਂਗਰਸ ਦੇ ਰਾਜ ਵਿਚ ਵੇਚਿਆ ਜਾ ਰਿਹਾ ਹੈ - ਸਤੀਸ਼ ਪੂਨੀਆ

ਜੈਪੁਰ: ਸਾਬਕਾ ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ ਕੇਂਦਰ ਸਰਕਾਰ 'ਤੇ ਮੁਦਰੀਕਰਨ ਯੋਜਨਾ ਦੇ ਨਾਂ 'ਤੇ ਦੇਸ਼ ਨੂੰ ਵੇਚਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਜੇਕਰ ਭਾਜਪਾ ਸਰਕਾਰ ਨੂੰ ਨਾ ਰੋਕਿਆ ਗਿਆ ਤਾਂ ਉਹ ਜਲਦ ਹੀ ਜੈਪੁਰ ਦੇ ਹਵਾ ਮਹਿਲ ਅਤੇ ਆਮਰ ਕਿਲ੍ਹੇ ਨੂੰ ਵੀ ਵੇਚ ਦੇਵੇਗੀ। ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੁਕਲਾ ਨੇ ਕਿਹਾ, “ਉਹ ਦੇਸ਼ ਦੀ ਵਿਰਾਸਤ ਨੂੰ ਵੇਚ ਦੇਣਗੇ। ਕੇਂਦਰ ਸਰਕਾਰ ਦੀ ਯੋਜਨਾ ਲਾਲ ਕਿਲ੍ਹੇ ਨੂੰ ਕੋਲਕਾਤਾ ਦੀ ਇੱਕ ਕੰਪਨੀ ਨੂੰ ਸੌਂਪਣ ਦੀ ਸੀ।

ਇਹ ਵੀ ਪੜ੍ਹੋ -  ਮਹਾਰਾਸ਼ਟਰ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, ਚਾਰ ਜ਼ਖਮੀ

Hawa  MehalHawa Mehal

ਹਾਲਾਂਕਿ ਰਾਜਸਥਾਨ ਭਾਜਪਾ ਦੇ ਪ੍ਰਧਾਨ ਸਤੀਸ਼ ਪੂਨੀਆ ਨੇ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ,“ ਪਿਛਲੇ 50 ਸਾਲਾਂ ਤੋਂ ਉਹ ਲੋਕ ਜੋ ਲੁੱਟ ਅਤੇ ਝੂਠ ਵਿਚ ਸ਼ਾਮਲ ਹਨ। ਕੋਲਾ ਅਤੇ ਜੀਪ ਘੁਟਾਲੇ ਵਿਚ, ਰਾਸ਼ਟਰਮੰਡਲ ਅਤੇ ਬੋਫੋਰਸ, 2 ਜੀ, ਨੈਸ਼ਨਲ ਹੈਰਾਲਡ ਅਤੇ ਕਿਸਾਨਾਂ ਦੀ ਜ਼ਮੀਨ ਵੇਚਣ ਵਾਲੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਨਾ ਤਾਂ ਲਾਲ ਕਿਲ੍ਹਾ ਅਤੇ ਨਾ ਹੀ ਅਮਰ ਕਿਲ੍ਹਾ ਵੇਚਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਸ਼ਨ ਵਿਚ ਇਮਾਨਦਾਰੀ ਨਹੀਂ ਵੇਚੀ ਜਾਵੇਗੀ ਕਿਉਂਕਿ ਇਹ ਕਾਂਗਰਸ ਦੇ ਰਾਜ ਵਿਚ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -  ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਪੁਲਿਸ ਵਾਲਿਆਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

PM ModiPM Modi

ਕੇਂਦਰ ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਸ਼ੁਕਲਾ ਨੇ ਕਿਹਾ, 'ਜੇਕਰ ਤੁਸੀਂ ਏਅਰਪੋਰਟ, ਰੇਲਵੇ ਨਹੀਂ ਚਲਾ ਪਾ ਰਹੇ ਹੋ, ਤਾਂ ਤੁਸੀਂ ਸਰਕਾਰ 'ਚ ਕਿਉਂ ਹੋ? ਅਜਿਹੇ ਲੋਕਾਂ ਨੂੰ ਸਰਕਾਰ ਛੱਡਣੀ ਚਾਹੀਦੀ ਹੈ, ਕੇਂਦਰ ਸਰਕਾਰ ਦੇਸ਼ ਨੂੰ ਵੇਚ ਰਹੀ ਹੈ। '' ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਬੋਲਦਿਆਂ ਉਨ੍ਹਾਂ ਕਿਹਾ,' 'ਦੇਸ਼ ਦੀ ਜਨਤਾ ਵਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਹੈ।

Rajeev ShuklaRajeev Shukla

ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਯੂਪੀਏ ਦੇ ਕਾਰਜਕਾਲ ਦੌਰਾਨ ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ ਸੀ, ਹਾਲਾਂਕਿ, ਮੌਜੂਦਾ ਕੀਮਤ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਅੱਧੀ ਕੀਮਤ 'ਤੇ ਵਿਕਦੇ ਸਨ। ਅੱਜ ਕੱਚਾ ਤੇਲ 60 ਤੋਂ 70 ਦੇ ਵਿਚਕਾਰ ਹੈ ਪਰ ਕੇਂਦਰ ਸਰਕਾਰ ਯੂਪੀਏ ਸ਼ਾਸਨ ਦੀ ਤੁਲਨਾ ਵਿਚ ਅੱਧੀ ਕੀਮਤ 'ਤੇ ਕੱਚਾ ਤੇਲ ਖਰੀਦਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਨੂੰ ਦੁੱਗਣੀ ਕੀਮਤ 'ਤੇ ਵੇਚ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement