ਕਲਯੁਗੀ ਪੁੱਤ ਨੇ ਅਪਣੀ ਮਾਂ ਨਾਲ ਕੀਤਾ ਮੂੰਹ ਕਾਲਾ, ਮਸਾਂ ਬਚਾਈ ਜਾਨ
Published : Sep 4, 2018, 6:22 pm IST
Updated : Sep 4, 2018, 6:22 pm IST
SHARE ARTICLE
Victim
Victim

ਨਿੱਤ ਦਿਨ ਦੇਸ਼ ਭਰ ਵਿਚੋਂ ਬਲਾਤਕਾਰਾਂ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਵਿਚ ਹਵਸ ਦੇ ਭੁੱਖੇ ਦਰਿੰਦਿਆਂ ਵਲੋਂ ਛੋਟੀਆਂ ਬੱਚੀਆਂ ਅਤੇ ਲੜਕੀਆਂ ...

ਭੋਪਾਲ : ਨਿੱਤ ਦਿਨ ਦੇਸ਼ ਭਰ ਵਿਚੋਂ ਬਲਾਤਕਾਰਾਂ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਵਿਚ ਹਵਸ ਦੇ ਭੁੱਖੇ ਦਰਿੰਦਿਆਂ ਵਲੋਂ ਛੋਟੀਆਂ ਬੱਚੀਆਂ ਅਤੇ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਪਰ ਮੱਧ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਮਾਂ-ਪੁੱਤਰ ਵਰਗੇ ਪਵਿੱਤਰ ਰਿਸ਼ਤੇ ਨੂੰ ਹੀ ਕਲੰਕਿਤ ਕਰਕੇ ਰੱਖ ਦਿਤਾ ਹੈ। ਮੱਧ-ਪ੍ਰਦੇਸ਼ ਦੇ ਸੁਰਾਨੀ ਪਿੰਡ ਵਿਚ  ਇਕ 45 ਸਾਲਾ ਔਰਤ ਦਾ ਕਥਿਤ ਤੌਰ 'ਤੇ ਉਸ ਦੇ 30 ਸਾਲਾ ਪੁੱਤਰ ਦੁਆਰਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਬੰਧਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਐਤਵਾਰ (2 ਸਤੰਬਰ) ਦੀ ਰਾਤ ਨੂੰ ਵਾਪਰੀ ਜਦੋਂ ਔਰਤ ਪਿੰਡ ਦੇ ਆਪਣੇ ਘਰ ਵਿਚ ਸੁੱਤੀ ਪਈ ਸੀ। ਜਦੋਂ  ਕਿ ਉਸਦਾ ਅੰਗਹੀਣ ਪਤੀ  ਕਿਤੇ ਦੂਰ ਕੰਮ ਲਈ ਗਿਆ ਸੀ। ਪੁਲਿਸ ਸਟੇਸ਼ਨ ਇੰਚਾਰਜ ਦਿਨੇਸ਼ ਚੌਹਾਨ ਨੇ ਕਿਹਾ ਕਿ ਦੋਸ਼ੀ, ਜੋ ਅਪਣੇ ਮਾਤਾ-ਪਿਤਾ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ, ਨੇ ਅਪਣੀ ਹੀ ਮਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਮਾਂ ਨੇ ਵਿਰੋਧ ਕੀਤਾ ਤਾਂ ਉਸਨੇ ਇਕ ਦਾਤੀ ਨੂੰ ਉਸ ਦੀ ਗਰਦਨ 'ਤੇ ਰੱਖ ਕੇ ਉਸ ਨਾਲ ਮੂੰਹ ਕਾਲਾ ਕੀਤਾ।

ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਅਪਣੇ ਮਾਪਿਆਂ ਦੇ ਨਾਲ ਰਹਿ ਰਿਹਾ ਹੈ ਕਿਉਂਕਿ ਉਸ ਦੀ ਪਤਨੀ ਨੇ ਦੋ ਸਾਲ ਪਹਿਲਾਂ ਉਸ ਨੂੰ ਛੱਡ ਦਿਤਾ ਸੀ। ਚੌਹਾਨ ਨੇ ਕਿਹਾ ਕਿ ਮੁਲਜ਼ਮ ਦੇ ਸੱਤ ਸਾਲ ਦੇ ਬੇਟੇ ਨੇ ਇਸ ਘਟਨਾ ਨੂੰ ਵੇਖਿਆ ਪਰ ਡਰ ਕਾਰਨ ਉਹ ਚੁੱਪ ਰਿਹਾ। ਔਰਤ ਕਿਸੇ ਤਰ੍ਹਾਂ ਅਪਣੇ ਤਿੰਨ ਪੋਤੇ-ਪੋਤੀਆਂ ਦੇ ਨਾਲ ਨੇੜਲੇ ਖੇਤਾਂ ਵੱਲ ਭੱਜ ਗਈ ਤਾਂ ਜਾ ਕੇ ਉਸ ਦੀ ਜਾਨ ਬਚ ਸਕੀ, ਨਹੀਂ ਤਾਂ ਉਹ ਉਸ ਦੀ ਜਾਨ ਵੀ ਲੈ ਸਕਦਾ ਸੀ। ਇਸ ਘਟਨਾ ਤੋਂ ਬਾਅਦ ਉਸ ਨੇ ਸੋਮਵਾਰ (3 ਸਤੰਬਰ) ਸਵੇਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਦਸਿਆ। ਆਈਪੀਸੀ ਦੀ ਧਾਰਾ 376 (ਬਲਾਤਕਾਰ ਦੀ ਸਜ਼ਾ) ਅਤੇ 506 (ਅਪਰਾਧਿਕ ਧਮਕੀ) ਤਹਿਤ ਦੋਸ਼ੀ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement