ਕਸ਼ਮੀਰ ਦੇ ਸ਼ੋਪੀਆਂ 'ਚ ਫੌਜੀ ਜਵਾਨਾਂ ਨੇ 5 ਅਤਿਵਾਦੀਆਂ ਨੂੰ ਕੀਤਾ ਢੇਰ 
Published : Aug 4, 2018, 10:19 am IST
Updated : Aug 4, 2018, 10:19 am IST
SHARE ARTICLE
Terrorist encounter
Terrorist encounter

ਜੰਮੂ - ਕਸ਼ਮੀਰ ਦੇ ਸ਼ੋਪੀਆਂ ਵਿਚ ਫੌਜ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜ ਅਤਿਵਾਦੀਆਂ ਨੂੰ ਮਾਰ ਗਿਰਾਇਆ ਹੈ। ਦਸ ਦਈਏ ਕਿ ਸ਼ੁਕਰਵਾਰ ਸ਼ਾਮ ਨੂੰ ਫੌਜ ਨੂੰ ਕਿਲੋਰਾ ਵਿਚ...

ਸ਼੍ਰੀਨਗਰ : ਜੰਮੂ - ਕਸ਼ਮੀਰ ਦੇ ਸ਼ੋਪੀਆਂ ਵਿਚ ਫੌਜ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜ ਅਤਿਵਾਦੀਆਂ ਨੂੰ ਮਾਰ ਗਿਰਾਇਆ ਹੈ। ਦਸ ਦਈਏ ਕਿ ਸ਼ੁਕਰਵਾਰ ਸ਼ਾਮ ਨੂੰ ਫੌਜ ਨੂੰ ਕਿਲੋਰਾ ਵਿਚ ਲਸ਼ਕਰ ਕਮਾਂਡਰ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਫੌਜ ਨੇ ਇਸ ਤੋਂ ਬਾਅਦ ਹੋਈ ਮੁੱਠਭੇੜ ਵਿਚ ਕਮਾਂਡਰ ਨੂੰ ਮਾਰ ਗਿਰਾਇਆ ਸੀ। ਮੁੱਠਭੇੜ ਥਾਂ 'ਤੇ ਹੀ ਸ਼ਨਿਚਰਵਾਰ ਸਵੇਰੇ ਫਾਇਰਿੰਗ ਫਿਰ ਤੋਂ ਸ਼ੁਰੂ ਹੋ ਗਈ ਜਿਸ ਵਿਚ ਚਾਰ ਹੋਰ ਅਤਿਵਾਦੀਆਂ ਨੂੰ ਫੌਜ ਨੇ ਮਾਰ ਗਿਰਾਇਆ। ਫੌਜ ਦੇ ਜਵਾਨਾ ਦੀ ਇਸ ਸਫ਼ਲਤਾ 'ਤੇ ਰਾਜ ਦੇ ਡੀਜੀਪੀ ਐਸਪੀ ਵੈਦ ਨੇ ਟਵੀਟ ਕਰ ਉਨ੍ਹਾਂ ਨੂੰ ਸ਼ਾਬਾਸ਼ੀ ਦਿਤੀ ਹੈ ਅਤੇ ਇਸ ਨੂੰ ਸ਼ਾਂਤੀ ਲਈ ਵਧੀਆ ਕਦਮ ਦੱਸਿਆ ਹੈ।

ArmyArmy

ਫੌਜ ਨੇ ਸ਼ੁਕਰਵਾਰ ਨੂੰ ਮੁੱਠਭੇੜ ਦੌਰਾਨ ਲਸ਼ਕਰ ਜਿਲ੍ਹਾ ਕਮਾਂਡਰ ਉਮਰ ਮਲਿਕ ਨੂੰ ਢੇਰ ਕਰ ਦਿਤਾ ਸੀ।  ਸ਼ੁਕਰਵਾਰ ਨੂੰ ਮਾਰੇ ਗਏ ਮਲਿਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਸ ਦੇ ਕੋਲੋਂ AK - 47 ਬਰਾਮਦ ਕੀਤੀ ਗਈ ਹੈ। ਫੌਜ ਨੂੰ ਇਕ ਅਤੇਵਾਦੀ ਕਮਾਂਡਰ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਸਰਚ ਆਪਰੇਸ਼ਨ ਦੇ ਦੌਰਾਨ ਫੌਜ ਦੀ ਹਵਾਈ ਫਾਇਰਿੰਗ ਦੇ ਜਵਾਬ ਵਿਚ ਅਤੇਵਾਦੀਆਂ ਨੇ ਫੌਜ 'ਤੇ ਗੋਲੀਆਂ ਚਲਾ ਦਿੱਤੀਆਂ। ਮੰਨਿਆ ਜਾ ਰਿਹਾ ਸੀ ਕਿ ਪਿੰਡ ਵਿਚ ਫੌਜ ਨੂੰ ਕੁੱਝ ਹੋਰ ਅਤਿਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ, ਜਿਸ ਨੂੰ ਦੇਖਦੇ ਹੋਏ ਇੱਥੇ ਦੇ ਘਰਾਂ ਦੀ ਤਲਾਸ਼ੀ ਲਈ ਗਈ।

ArmyArmy

ਉਥੇ ਹੀ ਤਨਾਅ ਨੂੰ ਦੇਖਦੇ ਹੋਏ ਇਲਾਕੇ ਵਿਚ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਲਗਾਈ ਗਈ ਹੈ। ਮੁੱਠਭੇੜ ਵਿਚ ਸ਼ਨਿਚਰਵਾਰ ਸਵੇਰੇ ਮਿਲੀ ਇਸ ਵੱਡੀ ਸਫ਼ਤਲਾ 'ਤੇ ਜੰਮੂ - ਕਸ਼ਮੀਰ ਪੁਲਿਸ ਦੇ ਡੀਜੀਪੀ ਐਸਪੀ ਵੈਦ ਨੇ ਫੌਜ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਇਸ ਨੂੰ ਸ਼ਾਂਤੀ ਲਈ ਵਧੀਆ ਦੱਸਿਆ ਹੈ। ਉੱਧਰ,  ਸ਼੍ਰੀਨਗਰ ਦੀ ਪੰਠਾ ਚੌਕ ਤੋਂ ਸੀਆਰਪੀਐਫ਼, ਰਾਸ਼ਟਰੀ ਰਾਇਫ਼ਲਸ ਅਤੇ ਐਸਓਜੀ ਨੇ ਦੋ ਸ਼ੱਕੀਆਂ ਨੂੰ ਦੋ ਗ੍ਰੇਨੇਡ ਦੇ ਨਾਲ ਧਰਿਆ ਹੈ। ਦੋਨਾਂ ਨੂੰ ਜੰਮੂ - ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement