ਏਸ਼ੀਆ ਦੇ ਅਮੀਰਾਂ ਦੀ ਸੂਚੀ ’ਚੋਂ ਬਾਹਰ ਹੋਏ ਅਡਾਨੀ, ਐਲੋਨ ਮਸਕ ਪਹਿਲੇ ਸਥਾਨ ’ਤੇ ਕਾਬਜ਼
Published : Jul 4, 2023, 8:39 am IST
Updated : Jul 4, 2023, 8:39 am IST
SHARE ARTICLE
Gautam Adani
Gautam Adani

ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਹੋਣ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ।

ਨਵੀਂ ਦਿੱਲੀ  : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਦਾ ਦਰਜਾ ਗੁਆ ਬੈਠੇ ਹਨ। ਇਸ ਨਾਲ ਹੀ ਅਡਾਨੀ ਦੁਨੀਆਂ ਦੇ ਅਮੀਰਾਂ ਦੀ ਟਾਪ-20 ਸੂਚੀ ਤੋਂ ਵੀ ਬਾਹਰ ਹੋ ਗਏ ਹਨ।  ਉਨ੍ਹਾਂ ਦਾ ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਹੋਣ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ। ਇਸ ਨਾਲ ਹੀ ਮੁਕੇਸ਼ ਅੰਬਾਨੀ ਅਜੇ ਵੀ ਅਪਣੇ 13ਵੇਂ ਸਥਾਨ ’ਤੇ ਹਨ।

ਬਲੂਮਬਰਗ ਬਿਲੀਨੇਅਰ ਇੰਡੈਕਸ ਦੀ ਤਾਜ਼ਾ ਸੂਚੀ ਵਿਚ ਐਲੋਨ ਮਸਕ ਪਹਿਲੇ ਸਥਾਨ ’ਤੇ ਹਨ। ਉਨ੍ਹਾਂ ਕੋਲ ਕੁਲ 234 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਉਨ੍ਹਾਂ ਹੁਣ ਤਕ 96.6 ਅਰਬ ਡਾਲਰ ਦਾ ਇਜ਼ਾਫ਼ਾ ਅਪਣੀ ਸੰਪਤੀ ਵਿਚ ਕੀਤਾ ਹੈ। ਬਰਨਾਰਡ ਅਰਨੌਲਟ, ਜਿਸ ਦੀ ਕੁਲ ਜਾਇਦਾਦ 200 ਅਰਬ ਡਾਲਰ ਹੈ। ਇਸ ਸਾਲ ਹੁਣ ਤਕ, ਉਨ੍ਹਾਂ ਕੁਲ 38.2 ਅਰਬ ਡਾਲਰ ਦੀ ਕਮਾਈ ਕੀਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement