supreme court: ਗੁਰਦੁਆਰੇ ’ਤੇ ਅਧਿਕਾਰ ਦਾ ਦਾਅਵਾ ਕਰਨ ਵਾਲੀ ਦਿੱਲੀ ਵਕਫ ਬੋਰਡ ਦੀ ਪਟੀਸ਼ਨ ਰੱਦ
Published : Jun 4, 2025, 10:29 pm IST
Updated : Jun 4, 2025, 10:29 pm IST
SHARE ARTICLE
Supreme Court: Delhi Waqf Board's petition claiming rights over gurdwara dismissed
Supreme Court: Delhi Waqf Board's petition claiming rights over gurdwara dismissed

ਅਦਾਲਤ ਨੇ ਕਿਹਾ ਕਿ ਇਸ ਜਾਇਦਾਦ ’ਤੇ ਇਕ ਗੁਰਦੁਆਰਾ ਲੰਮੇ ਸਮੇਂ ਤੋਂ ਹੈ।

Delhi Waqf Board's petition claiming rights over gurdwara dismissed : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਦਿੱਲੀ ਵਕਫ ਬੋਰਡ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿਤਾ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਰਾਜਧਾਨੀ ਦੇ ਸ਼ਾਹਦਰਾ ਇਲਾਕੇ ’ਚ ਇਕ ਜਾਇਦਾਦ ‘ਵਕਫ ਜਾਇਦਾਦ’ ਹੈ। ਅਦਾਲਤ ਨੇ ਕਿਹਾ ਕਿ ਇਸ ਜਾਇਦਾਦ ’ਤੇ ਇਕ ਗੁਰਦੁਆਰਾ ਲੰਮੇ ਸਮੇਂ ਤੋਂ ਹੈ।

ਜਸਟਿਸ ਸੰਜੇ ਕਰੋਲ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਦਿੱਲੀ ਵਕਫ ਬੋਰਡ ਵਲੋਂ ਪੇਸ਼ ਹੋਏ ਵਕੀਲ ਨੂੰ ਕਿਹਾ, ‘‘ਇੱਥੇ ਇਕ ਗੁਰਦੁਆਰਾ ਹੈ, ਇਸ ਨੂੰ ਰਹਿਣ ਦਿਉ। ਜੇਕਰ ਕੋਈ ਦਾਅਵਾ ਵੀ ਹੈ ਤਾਂ ਤੁਹਾਨੂੰ ਇਹ ਕਹਿੰਦੇ ਹੋਏ ਉਸ ਦਾਅਵੇ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਉੱਥੇ ਪਹਿਲਾਂ ਹੀ ਗੁਰਦੁਆਰਾ ਹੈ।’’ ਸੁਪਰੀਮ ਕੋਰਟ ਦਿੱਲੀ ਹਾਈ ਕੋਰਟ ਦੇ ਸਤੰਬਰ 2010 ਦੇ ਹੁਕਮ ਨੂੰ ਚੁਨੌਤੀ ਦੇਣ ਵਾਲੀ ਬੋਰਡ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਨੇ ਜਾਇਦਾਦ ’ਤੇ ਕਬਜ਼ੇ ਲਈ ਉਸ ਦੇ ਮੁਕੱਦਮੇ ਨੂੰ ਖਾਰਜ ਕਰ ਦਿਤਾ ਸੀ। (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement