Stage performer Gang rape News: ਸਟੇਜ ਕਲਾਕਾਰ ਨਾਲ ਸਾਥੀ ਕਲਾਕਾਰਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ; ਕਾਰ ਵਿਚ ਦਿਤਾ ਵਾਰਦਾਤ ਨੂੰ ਅੰਜਾਮ
Published : Mar 4, 2024, 3:45 pm IST
Updated : Mar 4, 2024, 3:45 pm IST
SHARE ARTICLE
Stage performer from Chhattisgarh gang-raped in Jharkhand's Palamu
Stage performer from Chhattisgarh gang-raped in Jharkhand's Palamu

ਤਿੰਨ ਸਹਿ-ਕਲਾਕਾਰਾਂ ਨੇ ਸਟੇਜ ਕਲਾਕਾਰ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਇਕ ਕਾਰ ਵਿਚ ਉਸ ਨਾਲ ਬਲਾਤਕਾਰ ਕੀਤਾ।

Stage performer Gang rape News:  ਛੱਤੀਸਗੜ੍ਹ ਦੀ ਇਕ 21 ਸਾਲਾ ਸਟੇਜ ਕਲਾਕਾਰ ਨਾਲ ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿਚ ਉਸ ਦੇ ਸਾਥੀ ਕਲਾਕਾਰਾਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਇਹ ਘਟਨਾ ਦੁਮਕਾ ਜ਼ਿਲ੍ਹੇ ਵਿਚ ਇਕ ਵਿਦੇਸ਼ੀ ਸੈਲਾਨੀ ਨਾਲ ਕਥਿਤ ਸਮੂਹਿਕ ਬਲਾਤਕਾਰ ਦੇ ਕੁੱਝ ਦਿਨ ਬਾਅਦ ਵਾਪਰੀ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪਲਾਮੂ ਦੇ ਤਿੰਨ ਸਹਿ-ਕਲਾਕਾਰਾਂ ਨੇ ਸਟੇਜ ਕਲਾਕਾਰ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਇਕ ਕਾਰ ਵਿਚ ਉਸ ਨਾਲ ਬਲਾਤਕਾਰ ਕੀਤਾ।

ਵਿਸ਼ਰਾਮਪੁਰ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (ਐਸਡੀਪੀਓ) ਰਾਕੇਸ਼ ਸਿੰਘ ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੀੜਤਾ ਨੂੰ ਪਲਾਮੂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ।

ਇਹ ਘਟਨਾ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਲਗਭਗ 200 ਕਿਲੋਮੀਟਰ ਦੂਰ ਵਿਸ਼ਰਾਮਪੁਰ ਥਾਣਾ ਖੇਤਰ ਦੀ ਇਕ ਸੜਕ 'ਤੇ ਸ਼ਨਿਚਰਵਾਰ ਦੇਰ ਰਾਤ ਵਾਪਰੀ।
ਉਸ ਨੇ ਦਸਿਆ ਕਿ ਮੁਲਜ਼ਮ ਔਰਤ ਨੂੰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਸਡੀਪੀਓ ਨੇ ਦਸਿਆ ਕਿ ਮਹਿਲਾ ਕਲਾਕਾਰ ਛੱਤੀਸਗੜ੍ਹ ਤੋਂ ਪਲਾਮੂ ਜ਼ਿਲ੍ਹੇ ਦੇ ਵਿਸ਼ਰਾਮਪੁਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ, 'ਕਿਸੇ ਕਾਰਨਾਂ ਕਰਕੇ ਪ੍ਰੋਗਰਾਮ ਦਾ ਆਯੋਜਨ ਨਹੀਂ ਹੋ ਸਕਿਆ। ਇਸ ਲਈ, ਉਹ ਅਪਣੇ ਪੁਰਸ਼ ਸਹਿ ਕਲਾਕਾਰਾਂ ਦੇ ਨਾਲ ਹੁਸੈਨਾਬਾਦ ਵਿਚ ਇਕ ਹੋਰ ਸਮਾਗਮ ਲਈ ਰਵਾਨਾ ਹੋ ਗਈ।" ਸਿੰਘ ਨੇ ਕਿਹਾ, "ਹੁਸੈਨਾਬਾਦ ਦੇ ਰਸਤੇ ਵਿਚ, ਮੁਲਜ਼ਮ ਨੇ ਕਥਿਤ ਤੌਰ 'ਤੇ ਔਰਤ ਨੂੰ ਕੋਈ ਨਸ਼ੀਲਾ ਪਦਾਰਥ ਖੁਆਇਆ। ਜਿਸ ਤੋਂ ਬਾਅਦ ਕਾਰ ਵਿਚ ਉਸ ਨਾਲ ਬਲਾਤਕਾਰ ਕੀਤਾ ਗਿਆ। ਉਹ ਉਸ ਨੂੰ ਬੇਹੋਸ਼ ਕਰਕੇ ਸੜਕ ਕਿਨਾਰੇ ਛੱਡ ਕੇ ਭੱਜ ਗਏ।"

ਉਨ੍ਹਾਂ ਦਸਿਆ ਕਿ ਪੁਲਿਸ ਨੂੰ ਐਤਵਾਰ ਨੂੰ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਦੁਮਕਾ ਜ਼ਿਲ੍ਹੇ 'ਚ ਇਕ ਵਿਦੇਸ਼ੀ ਸੈਲਾਨੀ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਜਿਥੇ ਉਹ ਅਪਣੇ ਪਤੀ ਨਾਲ ਟੈਂਟ 'ਚ ਰਹਿ ਰਹੀ ਸੀ। ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਬਾਕੀ ਚਾਰ ਦੋਸ਼ੀਆਂ ਦੀ ਭਾਲ ਜਾਰੀ ਹੈ।

 (For more Punjabi news apart from Stage performer from Chhattisgarh gang-raped in Jharkhand's Palamu, stay tuned to Rozana Spokesman)

Location: India, Jharkhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement