ਸਪਨਾ ਚੌਧਰੀ ਖ਼ਿਲਾਫ਼ FIR ਦਰਜ, ਭਰਜਾਈ ਨੇ ਪਰਿਵਾਰ ’ਤੇ ਲਗਾਏ ਕਰੇਟਾ ਕਾਰ ਮੰਗਣ ਦੇ ਇਲਜ਼ਾਮ
Published : Feb 4, 2023, 9:03 am IST
Updated : Feb 4, 2023, 12:35 pm IST
SHARE ARTICLE
Sapna Choudhary
Sapna Choudhary

ਸਪਨਾ ਚੌਧਰੀ ਦੇ ਭਰਾ 'ਤੇ ਵੀ ਗੰਭੀਰ ਦੋਸ਼ ਲੱਗੇ ਹਨ।

 

ਚੰਡੀਗੜ੍ਹ: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ, ਉਸ ਦੇ ਭਰਾ ਕਰਨ ਅਤੇ ਮਾਂ ਖਿਲਾਫ ਪਲਵਲ ਦੇ ਮਹਿਲਾ ਥਾਣੇ 'ਚ ਦਾਜ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਪਨਾ ਚੌਧਰੀ ਦੀ ਭਰਜਾਈ ਨੇ ਦਰਜ ਕਰਵਾਇਆ ਹੈ। ਸਪਨਾ ਚੌਧਰੀ ਦੀ ਭਰਜਾਈ ਦਾ ਇਲਜ਼ਾਮ ਹੈ ਕਿ ਉਸ ਕੋਲੋਂ ਦਾਜ 'ਚ ਕ੍ਰੇਟਾ ਕਾਰ ਦੀ ਮੰਗ ਕੀਤੀ ਗਈ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਏਅਰਲਾਈਨਜ਼ ਨੇ ਪਹੁੰਚਾਇਆ ਉਦੈਪੁਰ, ਮਹੀਨੇ ਵਿਚ ਦੂਜੀ ਵਾਰ ਵਾਪਰੀ ਘਟਨਾ

ਦਰਅਸਲ 'ਚ ਸਪਨਾ ਚੌਧਰੀ ਦੇ ਭਰਾ ਕਰਨ ਦੇ ਨਾਲ-ਨਾਲ ਉਸ ਦੀ ਮਾਂ ਨੀਲਮ 'ਤੇ ਵੀ ਦਾਜ ਮੰਗਣ ਦੇ ਇਲਜ਼ਾਮ ਲੱਗੇ ਹਨ। ਇਸ ਦੇ ਨਾਲ ਹੀ ਸਪਨਾ ਚੌਧਰੀ ਦੇ ਭਰਾ 'ਤੇ ਵੀ ਗੰਭੀਰ ਦੋਸ਼ ਲੱਗੇ ਹਨ। ਸਪਨਾ ਚੌਧਰੀ ਦੀ ਭਰਜਾਈ ਪਲਵਲ ਦੀ ਰਹਿਣ ਵਾਲੀ ਹੈ। ਉਸ ਨੇ ਉਥੋਂ ਦੇ ਮਹਿਲਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਸਾਲ 2018 ਵਿਚ ਉਸ ਦਾ ਵਿਆਹ ਸਪਨਾ ਚੌਧਰੀ ਦੇ ਭਰਾ ਕਰਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦੀ ਕਈ ਵਾਰ ਕੁੱਟਮਾਰ ਵੀ ਕੀਤੀ ਗਈ।

ਇਹ ਵੀ ਪੜ੍ਹੋ: ਚੰਡੀਗੜ੍ਹ ਦੀ ਤਾਈਕਵਾਂਡੋ ਖਿਡਾਰਨ ਤਰੁਸ਼ੀ ਗੌੜ ਨੂੰ ਮਿਲਿਆ ਬਾਲ ਸ਼ਕਤੀ ਪੁਰਸਕਾਰ

ਭਰਜਾਈ ਨੇ ਦੋਸ਼ ਲਾਇਆ ਹੈ ਕਿ ਜਦੋਂ ਉਸ ਦੀ ਧੀ ਹੋਈ ਤਾਂ ਉਸ ਦੇ ਸਹੁਰਿਆਂ ਨੇ ਕ੍ਰੇਟਾ ਕਾਰ ਦੀ ਮੰਗ ਕੀਤੀ ਪਰ ਉਸ ਦੇ ਪਿਤਾ ਨੇ ਤਿੰਨ ਲੱਖ ਰੁਪਏ ਨਕਦ ਅਤੇ ਸੋਨਾ-ਚਾਂਦੀ ਅਤੇ ਕੱਪੜੇ ਦੇ ਦਿੱਤੇ। ਪੀੜਤਾ ਨੇ ਦੋਸ਼ 'ਚ ਕਿਹਾ ਕਿ 26 ਮਈ 2020 ਨੂੰ ਉਸ ਦੇ ਪਤੀ ਨੇ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕੀਤੀ। ਉਹ ਕਰੀਬ 6 ਮਹੀਨੇ ਪਹਿਲਾਂ ਪਲਵਲ ਸਥਿਤ ਆਪਣੇ ਪਿਤਾ ਦੇ ਘਰ ਆਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement