'ਜੋ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਕੀ ਸੰਭਾਲੇਗਾ'
Published : Feb 4, 2019, 10:19 am IST
Updated : Feb 4, 2019, 10:19 am IST
SHARE ARTICLE
Nitin Gadkari
Nitin Gadkari

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ (ਭਾਰਤੀ ਜਨਤਾ ਪਾਰਟੀ) ਕਾਰਕੁਨਾਂ ਨੂੰ ਪਹਿਲਾਂ ਅਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ...

ਨਾਗਪੁਰ (ਮਹਾਰਾਸ਼ਟਰ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ (ਭਾਰਤੀ ਜਨਤਾ ਪਾਰਟੀ) ਕਾਰਕੁਨਾਂ ਨੂੰ ਪਹਿਲਾਂ ਅਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਜੋ ਅਜਿਹਾ ਨਹੀਂ ਕਰ ਸਕਦਾ ਉਹ 'ਦੇਸ਼ ਨਹੀਂ ਸੰਭਾਲ ਸਕਦਾ।' ਗਡਕਰੀ, ਭਾਜਪਾ ਦੀ ਵਿਦਿਆਰਥੀ ਬ੍ਰਾਂਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੇ ਸਾਬਕਾ ਕਾਰਕੁਨਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਗਡਕਰੀ ਨੇ ਕਿਹਾ, ''ਮੈਂ ਕਈ ਲੋਕਾਂ ਨੂੰ ਮਿਲਿਆ ਹਾਂ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਭਾਜਪਾ, ਦੇਸ਼ ਲਈ ਅਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੇ ਹਾਂ।

ਮੈਂ ਕਹਿੰਦਾ ਹਾਂ, ਤੁਸੀਂ ਕੀ ਕਰ ਰਹੇ ਹੋ ਅਤੇ ਤੁਹਾਡੇ ਪ੍ਰਵਾਰ 'ਚ ਹੋਰ ਕੌਣ ਲੋਕ ਹਨ। ਉਹ ਦਸਦਾ ਹੈ ਕਿ ਮੈਂ ਅਪਣੀ ਦੁਕਾਨ ਬੰਦ ਕਰ ਦਿਤੀ ਹੈ ਕਿਉਂਕਿ ਉਹ ਠੀਕ ਤਰ੍ਹਾਂ ਨਹੀਂ ਚਲ ਰਹੀ ਸੀ। ਘਰ 'ਚ ਪਤਨੀ, ਬੱਚੇ ਹਨ।''ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਪਹਿਲਾਂ ਅਪਣੇ ਘਰ ਦੀ ਦੇਖਭਾਲ ਕਰੋ ਕਿਉਂਕਿ ਜੋ ਅਪਣਾ ਘਰ ਨਹੀਂ ਸੰਭਾਲ ਸਕਦਾ ਉਹ ਦੇਸ਼ ਨੂੰ ਨਹੀਂ ਸੰਭਾਲ ਸਕਦਾ। ਇਸ ਲਈ ਪਹਿਲਾਂ ਅਪਣਾ ਘਰ ਸੰਭਾਲੋ ਅਤੇ ਅਪਣੇ ਬੱਚੇ, ਜਾਇਦਾਦ ਵੇਖਣ ਤੋਂ ਬਾਅਦ ਪਾਰਟੀ ਅਤੇ ਦੇਸ਼ ਲਈ ਕੰਮ ਕਰੋ।''

ਗਡਕਰੀ ਦੀ ਇਹ ਟਿਪਣੀ ਮੋਦੀ ਵਿਰੁਧ ਕੀਤੀ ਗਈ ਲਗਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਥਿਤ ਤੌਰ 'ਤੇ ਪਾਰਟੀ ਅਤੇ ਦੇਸ਼ ਲਈ ਕੰਮ ਕਰਨ ਅਪਣੀ ਪਤਨੀ ਦਾ ਤਿਆਗ ਕਰ ਦਿਤਾ ਸੀ। ਗਡਕਰੀ ਇਸ ਤੋਂ ਪਹਿਲਾਂ ਵੀ ਮੋਦੀ ਦਾ ਨਾਂ ਲਏ ਬਗ਼ੈਰ ਉਨ੍ਹਾਂ 'ਤੇ ਵਾਰ ਕਰਨ ਲਈ ਸੁਰਖ਼ੀਆਂ 'ਚ ਆ ਚੁੱਕੇ ਹਨ।  (ਪੀਟੀਆਈ)

Location: India, Maharashtra, Nagpur

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement