Maharashtra Pregnant Womon News: ਪਿੰਡ ਤੋਂ ਛੇ ਕਿਲੋਮੀਟਰ ਪੈਦਲ ਆਈ ਗਰਭਵਤੀ ਔਰਤ ਦੀ ਮੌਤ
Published : Jan 4, 2026, 6:26 am IST
Updated : Jan 4, 2026, 7:27 am IST
SHARE ARTICLE
photo
photo

ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਮੁੱਖ ਸੜਕ ਤੋਂ ਕੱਟੇ ਪਿੰਡ 'ਚ ਜਣੇਪੇ ਦੀ ਸਹੂਲਤ ਨਾ ਮਿਲਣ ਕਾਰਨ ਲਈ ਜਾਨ

ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਮੁੱਖ ਸੜਕ ਤੋਂ ਕੱਟੇ ਪਿੰਡ ’ਚ ਜਣੇਪੇ ਦੀ ਸਹੂਲਤ ਨਾ ਮਿਲਣ ’ਤੇ ਛੇ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ।

ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਕਿਹਾ ਕਿ ਏਟਾਪੱਲੀ ਤਾਲੁਕਾ ਦੇ ਆਲਦੰਡੀ ਟੋਲਾ ਵਾਸੀ 24 ਸਾਲ ਦੀ ਆਸ਼ਾ ਵਰਕਰ ਸੰਤੋਸ਼ ਕਿਰੰਗਾ ਦੀ ਮੌਤ ਹੋ ਗਈ, ਜੋ ਨੌਂ ਮਹੀਨਿਆਂ ਦੀ ਗਰਭਵਤੀ ਸੀ।

ਉਨ੍ਹਾਂ ਕਿਹਾ ਕਿ ਮੁੱਖ ਸੜਕ ਤੋਂ ਕੱਟੇ ਪਿੰਡ ਅਤੇ ਜਣੇਪੇ ਦੀ ਕੋਈ ਸਹੂਲਤ ਨਾ ਹੋਣ ਕਾਰਨ ਕਿਰੰਗਾ ਨੇ ਇਕ ਜਨਵਰੀ ਤੋਂ ਅਪਣੇ ਪਤੀ ਨਾਲ ਜੰਗਲ ਦੇ ਰਸਤੇ ਤੋਂ ਛੇ ਕਿਲੋਮੀਟਰ ਚਲ ਕੇ ਅਪਣੀ ਭੈਣ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਸ ਦੀ ਹਾਲਤ ਵਿਗੜ ਗਈ।

ਅਧਿਕਾਰੀ ਨੇ ਕਿਹਾ, ‘‘ਦੋ ਜਨਵਰੀ ਦੀ ਸਵੇਰ ਔਰਤ ਨੂੰ ਜਣੇਪੇ ਦਾ ਦਰਦ ਹੋਣ ਲਗਿਆ। ਉਸ ਨੂੰ ਐਂਬੂਲੈਂਸ ਤੋਂ ਹੈਦਰੀ ਸਥਿਤ ਕਾਲੀ ਅੱਮਾਲ ਹਸਪਤਾਲ ’ਚ ਲਿਆਂਦਾ ਗਿਆ। ਡਾਕਟਰਾਂ ਨੇ ਆਪਰੇਸ਼ਨ ਦਾ ਬਦਲ ਚੁਣਿਆ, ਪਰ ਉਦੋਂ ਤਕ ਬਹੁਤ ਦੇਰ ਹੋ ਗਈ ਸੀ। ਗਰਭ ’ਚ ਹੀ ਬੱਚੇ ਦੀ ਮੌਤ ਹੋ ਚੁਕੀ ਸੀ। ਵਧਦੇ ਬਲੱਡ ਪ੍ਰੈਸ਼ਰ ਕਾਰਨ ਔਰਤ ਦੀ ਵੀ ਕੁੱਝ ਸਮੇਂ ਬਾਅਦ ਮੌਤ ਹੋ ਗਈ।’’     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement