Swiggy ਗਾਹਕਾਂ ਨੂੰ ਲੱਗੇਗਾ ਵੱਡਾ ਝਟਕਾ, ਸਵਿਗੀ ਨੇ ਕਰ ਦਿੱਤਾ ਇਹ ਵੱਡਾ ਐਲਾਨ!
Published : Jan 4, 2020, 12:30 pm IST
Updated : Jan 4, 2020, 12:30 pm IST
SHARE ARTICLE
Food from swiggy
Food from swiggy

ਸਵਿਗੀ 'ਤੇ ਲਿਸਟਿਡ ਇਕ ਫਾਸਟ ਫੂਡ ਚੇਨ ਦੇ ਮਾਲਕ ਨੇ ਕਿਹਾ ਕਿ ਜ਼ਿਆਦਾ ਮੰਗ ਵਾਲੇ ਖੇਤਰਾਂ...

ਨਵੀਂ ਦਿੱਲੀ: ਫੂਡਟੈੱਕ ਪਲੇਟਫਾਰਮ ਸਵਿਗੀ ਤੋਂ ਖਾਣਾ ਮੰਗਵਾਉਣ ਵਾਲਿਆਂ ਲਈ ਇਕ ਬੁਰੀ ਖ਼ਬਰ ਹੈ। ਇਹ ਪਲੇਟਫਾਰਮ ਹੁਣ ਅਪਣਾ ਖਾਣਾ ਮਹਿੰਗਾ ਕਰ ਰਿਹਾ ਹੈ। ਕੰਪਨੀ ਇਕ ਡਲਿਵਰੀ ਦਾ ਜ਼ਿਆਦਾ ਚਾਰਜ ਲਵੇਗੀ ਨਾਲ ਦੀ ਨਾਲ ਉਸ ਨੇ ਜ਼ਿਆਦਾ ਮੰਗ ਵਾਲੇ ਖੇਤਰਾਂ ਦੇ ਰੈਸਟੋਰੈਂਟਾਂ ਤੋਂ ਜ਼ਿਆਦਾ ਕਮਿਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ।

FoodFoodਸਵਿਗੀ 'ਤੇ ਲਿਸਟਿਡ ਇਕ ਫਾਸਟ ਫੂਡ ਚੇਨ ਦੇ ਮਾਲਕ ਨੇ ਕਿਹਾ ਕਿ ਜ਼ਿਆਦਾ ਮੰਗ ਵਾਲੇ ਖੇਤਰਾਂ 'ਚ ਸਵਿਗੀ ਨੇ ਆਪਣੇ ਐਪ 'ਤੇ ਲਿਸਟ ਹੋਣ ਵਾਲੇ ਨਵੇਂ ਅਤੇ ਪੁਰਾਣੇ ਰੈਸਤਰਾਵਾਂ ਤੋਂ ਜ਼ਿਆਦਾ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸਵਿਗੀ ਹੁਣ ਗਾਹਕ ਤੋਂ ਵੀ ਡਲਿਵਰੀ ਚਾਰਜ ਜ਼ਿਆਦਾ ਲੈ ਰਹੀ ਹੈ।

Swiggy Swiggyਇੰਕ42 ਡਾਟ ਕਾਮ ਦੇ ਮੁਤਾਬਕ ਇਕ ਹੋਰ ਸੂਤਰ ਨੇ ਕਿਹਾ ਕਿ ਸਵਿਗੀ 12 ਤੋਂ 18 ਮਹੀਨੇ ਦੇ ਕਾਨਟ੍ਰੈਕਟ ਦੇ ਨਾਲ ਰੈਸਤਰਾਂ ਦੇ ਨਾਲ ਸਾਂਝੇਦਾਰੀ ਕਰਦੀ ਹੈ। ਜਦੋਂ ਕਾਨਟ੍ਰੈਕਟ ਦਾ ਨਵੀਨੀਕਰਨ ਕੀਤਾ ਜਾਂਦਾ ਹੈ, ਤਾਂ ਸਵਿਗੀ ਕੂਲ ਆਰਡਰ ਵੈਲਿਊ ਦਾ 18 ਤੋਂ 23 ਫੀਸਦੀ ਤੱਕ ਚਾਰਜ ਲੈਂਦੀ ਹੈ, ਜਦੋਂਕਿ ਸ਼ੁਰੂਆਤੀ ਚਾਰਜ 12-18 ਫੀਸਦੀ ਹੁੰਦਾ ਹੈ।

Swiggy Swiggyਇਸ 'ਤੇ ਸਵਿਗੀ ਨੇ ਕਿਹਾ ਕਿ ਇਹ ਨਵੀਂ ਗੱਲ ਨਹੀਂ ਹੈ। ਉਹ ਵੱਖ-ਵੱਖ ਰੈਸਤਰਾਵਾਂ ਤੋਂ ਔਸਤ ਆਰਡਰ ਵੈਲਿਊ, ਡਲਿਵਰੀ ਕਾਸਟ ਅਤੇ ਹੋਰ ਗੱਲਾਂ ਦੇ ਆਧਾਰ 'ਤੇ ਵੱਖ-ਵੱਖ ਚਾਰਜ ਤੈਅ ਕਰਦੀ ਹੈ। ਬੈਂਗਲੁਰੂ ਦੀ ਕੰਪਨੀ ਸਵਿਗੀ 3.3 ਅਰਬ ਡਾਲਰ ਦੀ ਕੰਪਨੀ ਬਣ ਚੁੱਕੀ ਹੈ।

FoodFood ਕੰਪਨੀ ਨੇ ਅਕਤੂਬਰ 2019 'ਚ ਹੀ 50 ਕਰੋੜ ਡਲਿਵਰੀ ਆਰਡਰ ਦਾ ਪੱਧਰ ਹਾਸਲ ਕਰ ਲੈਣ ਦਾ ਦਾਅਵਾ ਕੀਤਾ ਸੀ। ਪੂਰੇ ਸਾਲ ਲਈ ਕੰਪਨੀ ਨੇ 36 ਕਰੋੜ ਡਲਿਵਰੀ ਆਰਡਰ ਦਾ ਟੀਚਾ ਰੱਖਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement