ਸਿਰਫ਼ ਮਿੱਸ ਕਾਲ ਨਾਲ ਖ਼ਾਤੇ 'ਚੋਂ ਉਡੇ 1.86 ਕਰੋੜ ਰੁਪਏ
Published : Jan 4, 2019, 6:26 pm IST
Updated : Jan 4, 2019, 6:26 pm IST
SHARE ARTICLE
Missed Call
Missed Call

ਆਧੁਨਿਕ ਦੌਰ ਵਿਚ ਠੱਗਾਂ ਨੇ ਠੱਗੀ ਮਾਰਨ ਦੇ ਅਜਿਹੇ ਤਰੀਕੇ ਅਖ਼ਤਿਆਰ ਕਰ ਲਏ ਹਨ, ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉਡ ਜਾਣਗੇ। ਮੁੰਬਈ ਦੇ ਇਕ ਵਪਾਰੀ...

ਨਵੀਂ ਦਿੱਲੀ : ਆਧੁਨਿਕ ਦੌਰ ਵਿਚ ਠੱਗਾਂ ਨੇ ਠੱਗੀ ਮਾਰਨ ਦੇ ਅਜਿਹੇ ਤਰੀਕੇ ਅਖ਼ਤਿਆਰ ਕਰ ਲਏ ਹਨ, ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉਡ ਜਾਣਗੇ। ਮੁੰਬਈ ਦੇ ਇਕ ਵਪਾਰੀ ਨਾਲ ਅਜਿਹੀ ਹੀ ਹੈਰਾਨ ਕਰਨ ਵਾਲੀ ਠੱਗੀ ਵੱਜੀ ਹੈ। ਜਦੋਂ ਉਸ ਵਲੋਂ ਇਕ ਵਾਰ ਮਿੱਸ ਕਾਲਾਂ ਆਉਣ 'ਤੇ ਹੀ ਉਸ ਦੇ ਖ਼ਾਤੇ ਵਿਚੋਂ ਰਾਤੋ-ਰਾਤ ਇਕ ਕਰੋੜ 68 ਲੱਖ ਰੁਪਏ ਉਡ ਗਏ। ਹੋਇਆ ਇੰਝ ਕਿ 27 ਦਸੰਬਰ ਦੀ ਰਾਤ ਨੂੰ ਕਾਰੋਬਾਰੀ ਦੇ ਮੋਬਾਇਲ ਫ਼ੋਨ 'ਤੇ  6 ਮਿੱਸ ਕਾਲਾਂ ਆਈਆਂ, ਜੋ ਉਸ ਨੇ ਅਟੈਂਡ ਨਹੀਂ ਕੀਤੀਆਂ, ਜਿਨ੍ਹਾਂ ਵਿਚ 2 ਨੰਬਰ ਯੂਕੇ, 2 ਇੰਡੀਆ ਅਤੇ 2 ਬਿਨਾ ਨਾਮ ਦੇ ਸੀ।

Mumbai PoliceMumbai Police

ਪਰ ਸਵੇਰੇ ਜਦੋਂ ਕਾਰੋਬਾਰੀ ਉਠਿਆ ਤਾਂ ਹੈਰਾਨ ਹੋ ਗਿਆ ਕਿਉਂਕਿ ਉਸ ਦਾ ਸਿਮ ਕਾਰਡ ਡਿਐਕਟੀਵੇਟ ਹੋ ਚੁੱਕਿਆ ਸੀ। ਇਸ ਤੋਂ ਬਾਅਦ ਉਸ ਨੇ ਸਰਵਿਸ ਪ੍ਰੋਵਾਈਡਰ ਨੂੰ ਕਾਲ ਕੀਤੀ ਅਤੇ ਆਪਣਾ ਨੰਬਰ ਐਕਟੀਵੈਟ ਕਰਨ ਦੀ ਰਿਕਵੈਸਟ ਪਾਈ। ਇਸ ਤੋਂ ਕੁੱਝ ਸਮੇਂ ਬਾਅਦ ਹੀ ਉਸ ਨੂੰ ਪਤਾ ਚੱਲਿਆ ਕਿ ਕਿਸੇ ਨੇ ਉਸ ਦੇ ਬੈਂਕ ਖ਼ਾਤੇ ਵਿਚੋਂ ਇਕ ਕਰੋੜ 86 ਲੱਖ ਰੁਪਏ ਉਡਾ ਲਏ ਹਨ। ਬੈਂਕ ਨੇ ਦੱਸਿਆ ਕਿ ਇਹ ਰੁਪਏ ਦੇਸ਼ ਦੇ ਹੀ 14 ਹੋਰ ਬੈਂਕ ਖ਼ਾਤਿਆਂ ਵਿਚ ਟ੍ਰਾਂਸਫਰ ਹੋਏ ਹਨ ਅਤੇ 14 ਖ਼ਾਤਿਆਂ ਤੋਂ 28 ਥਾਂਵਾਂ 'ਤੇ ਟ੍ਰਾਂਜੈਕਸ਼ਨ ਹੋਈ ਹੈ। ਬੈਂਕ ਸਿਰਫ਼ 20 ਲੱਖ ਰੁਪਏ ਹੀ ਰਿਕਵਰ ਕਰ ਸਕਿਆ ਹੈ।

Missed Call Missed Call

ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਇਸ ਦੀ ਐਫਆਈਆਰ ਦਰਜ ਕਰ ਲਈ ਹੈ। ਕਾਰੋਬਾਰੀ ਨੂੰ ਇਸ ਦੀ ਕਿਸੇ 'ਤੇ ਸ਼ੱਕ ਨਹੀਂ ਹੈ। ਅਜਿਹੇ ਅਪਰਾਧੀ ਫ਼ਰਜ਼ੀਵਾੜਾ ਕਰਕੇ ਦੂਜਾ ਸਿਮ ਕਾਰਡ ਬਣਾ ਕੇ ਓਟੀਪੀ ਦੀ ਵਰਤੋਂ ਕਰਦੇ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵਿਚ ਇਸ ਗੱਲ ਨੂੰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਅਜਿਹੀ ਠੱਗੀ ਉਨ੍ਹਾਂ ਨਾਲ ਵੀ ਹੋ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੀ ਧੋਖਾਧੜੀ ਰੋਕਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement