ਬੰਬਈ ਹਾਈ ਕੋਰਟ ਦੇ ਫੈਸਲੇ ਮਗਰੋਂ ਅਬੂ ਜੁੰਦਲ ਵਿਰੁਧ ਮੁਕੱਦਮਾ ਮੁੜ ਸ਼ੁਰੂ 
Published : Nov 3, 2025, 10:00 pm IST
Updated : Nov 3, 2025, 10:00 pm IST
SHARE ARTICLE
Abu Jundal
Abu Jundal

26/11 ਦੇ ਅਤਿਵਾਦੀਆਂ ਨੂੰ ਹਿੰਦੀ ਸਿਖਾਉਣ ਵਾਲਾ ਹੈਂਡਲਰ ਸੀ ਜੁੰਦਲ

ਮੁੰਬਈ : 26/11 ਦੇ ਭਿਆਨਕ ਮੁੰਬਈ ਅਤਿਵਾਦੀ ਹਮਲਿਆਂ ’ਚ ਸ਼ਾਮਲ 10 ਅਤਿਵਾਦੀਆਂ ਨੂੰ ਹਿੰਦੀ ਅਤੇ ਸਥਾਨਕ ਵਿਵਹਾਰ ਸਿਖਾਉਣ ਵਾਲੇ ਜ਼ਬੀਉਦੀਨ ਅੰਸਾਰੀ ਉਰਫ ਅਬੂ ਜੁੰਦਾਲ ਦੇ ਮੁਕੱਦਮੇ ਦੀ ਸੁਣਵਾਈ ਆਖ਼ਰਕਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿਤਾ ਹੈ ਜਿਸ ਵਿਚ ਅਧਿਕਾਰੀਆਂ ਨੂੰ ਮੁਲਜ਼ਮਾਂ ਨੂੰ ਗੁਪਤ ਦਸਤਾਵੇਜ਼ ਸੌਂਪਣ ਲਈ ਕਿਹਾ ਗਿਆ ਸੀ। 

ਜਸਟਿਸ ਆਰ.ਐਨ. ਲੱਢਾ ਦੀ ਬੈਂਚ ਨੇ ਦਿੱਲੀ ਪੁਲਿਸ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵਲੋਂ  ਹੇਠਲੀ ਅਦਾਲਤ ਦੇ 2018 ਦੇ ਹੁਕਮ ਨੂੰ ਚੁਨੌਤੀ  ਦੇਣ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿਤੀ, ਜਿਸ ਵਿਚ ਉਨ੍ਹਾਂ ਨੂੰ ਅੰਸਾਰੀ ਵਲੋਂ  ਮੰਗੇ ਗਏ ਵਿਸ਼ੇਸ਼ ਗੁਪਤ ਦਸਤਾਵੇਜ਼ ਪੇਸ਼ ਕਰਨ ਦੀ ਲੋੜ ਸੀ। ਅੰਸਾਰੀ ਵਿਰੁਧ  26/11 ਦੇ ਅਤਿਵਾਦੀ ਹਮਲਿਆਂ ਦੇ ਮਾਮਲੇ ਦੀ ਸੁਣਵਾਈ 2018 ਤੋਂ ਮੁਲਤਵੀ ਸੀ, ਜਦਕਿ  ਸਰਕਾਰੀ ਅਧਿਕਾਰੀਆਂ ਵਲੋਂ  ਦਾਇਰ ਪਟੀਸ਼ਨ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਸੀ। 

ਅੰਸਾਰੀ ਉਤੇ  ਦੋਸ਼ ਹੈ ਕਿ ਉਸ ਨੇ ਨਾ ਸਿਰਫ ਹਮਲਿਆਂ ਦੀ ਯੋਜਨਾ ਬਣਾਈ ਸੀ, ਬਲਕਿ 26 ਨਵੰਬਰ 2008 ਨੂੰ ਮੁੰਬਈ ਉਤੇ  ਹਮਲਾ ਕਰਨ ਵਾਲੇ 10 ਪਾਕਿਸਤਾਨੀ ਅਤਿਵਾਦੀਆਂ ਨੂੰ ਨਿੱਜੀ ਤੌਰ ਉਤੇ  ਸਿਖਲਾਈ ਦਿਤੀ  ਸੀ, ਖਾਸ ਤੌਰ ਉਤੇ  ਉਨ੍ਹਾਂ ਨੂੰ ਹਿੰਦੀ ਅਤੇ ਮੁੰਬਈ ਦੀ ਭੂਗੋਲਿਕ ਸਥਿਤੀ ਬਾਰੇ ਮਹੱਤਵਪੂਰਨ ਵੇਰਵੇ ਸਿਖਾਉਣ ਲਈ ਉਨ੍ਹਾਂ ਨੂੰ ਮਿਲਣ ਵਿਚ ਸਹਾਇਤਾ ਕਰਨ ਲਈ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement