Gurdwara Kartarpur Sahib : ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਹੁਣ ਆਪਣੇ ਨਾਲ ਲੈ ਕੇ ਜਾ ਸਕਣਗੇ 'ਰਸਦ'
Published : Nov 3, 2023, 1:31 pm IST
Updated : Nov 3, 2023, 1:31 pm IST
SHARE ARTICLE
File Photo: Gurudwara Shri Kartarpur Sahib
File Photo: Gurudwara Shri Kartarpur Sahib

Important News: ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਜਾਣਕਾਰੀ

Gurdwara Kartarpur Sahib:  ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਵਿਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ, ਜਿਸਦਾ ਨਾਮ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ। ਹੁਣ ਪਾਕਿਸਤਾਨ 'ਚ ਸਥਿਤ ਗੁਰਦਵਾਰਾ ਸ਼੍ਰੀਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ।

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਸੇਵਾ ਕਰਨ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਖਰੀਦਣ ਦੀ ਲੋੜ ਨਹੀਂ ਪਵੇਗੀ। ਉਹ ਤੀਰਥ ਅਸਥਾਨ ਤੋਂ ਸਿਰਫ ਢਾਈ ਕਿਲੋਮੀਟਰ ਪਹਿਲਾਂ ਡੇਰਾਬਾਬਾ ਨਾਨਕ ਕੋਰੀਡੋਰ ਤੋਂ ਸਸਤੀ  ਸਬਜ਼ੀਆਂ ਲੈ ਸਕਣਗੇ। ਇੱਥੇ ਧਾਰਮਿਕ ਵਸਤੂਆਂ ਵੀ ਮਿਲਣਗੀਆਂ। ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਪਹਿਲਕਦਮੀ 'ਤੇ ਇਸ ਸਭ ਲਈ ਇਕ ਸਟੋਰ ਖੋਲ੍ਹਿਆ ਗਿਆ ਹੈ, ਜਿੱਥੋਂ 50 ਦੇ ਕਰੀਬ ਸ਼ਰਧਾਲੂ ਖਰੀਦਦਾਰੀ ਕਰ ਕੇ ਸਮਾਨ ਸਰਹੱਦ ਪਾਰ ਲੈ ਗਏ।

ਮੰਗ ਅਨੁਸਾਰ ਸਰਕਾਰ ਨੇ ਟੈਂਡਰ ਜਾਰੀ ਕੀਤਾ ਸੀ ਅਤੇ ਉਸ ਟੈਂਡਰ ਨੂੰ ਰਜਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਭਰਿਆ ਗਿਆ। ਅੱਜ ਇਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਰਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿਚ ਰੱਖੀਆਂ ਸਬਜ਼ੀਆਂ ਵਿਚ ਟਮਾਟਰ, ਹਰੀ ਮਿਰਚ, ਲਸਣ, ਅਦਰਕ ਅਤੇ ਪਿਆਜ਼ ਸ਼ਾਮਲ ਹਨ ਜੋ ਪਾਕਿਸਤਾਨ ਵਿਚ ਬਹੁਤ ਮਹਿੰਗੇ ਹਨ। ਇਸ ਤੋਂ ਇਲਾਵਾ ਘਿਓ, ਚਾਹ ਪੱਤੀ, ਸੁੱਕਾ ਦੁੱਧ, ਚੌਲ, ਆਟਾ, ਖੰਡ ਅਤੇ ਹੋਰ ਸਮਾਨ ਸ਼ਾਮਿਲ ਹੈ।

ਇਸ ਦੇ ਨਾਲ ਹੀ ਚੌਰ ਸਾਹਿਬ, ਕੜਾ, ਕੰਘਾ, ਕਿਰਪਾਨ, ਰੁਮਾਲਾ ਸਾਹਿਬ ਆਦਿ ਵੀ ਉਥੇ ਉਪਲਬਧ ਕਰਵਾਏ ਗਏ ਹਨ। ਸਿੰਘ ਨੇ ਦੱਸਿਆ ਕਿ ਅੱਜ 350 ਦੇ ਕਰੀਬ ਸ਼ਰਧਾਲੂਆਂ ਨੇ ਸਰਹੱਦ ਪਾਰ ਕੀਤੀ, ਜਿਨ੍ਹਾਂ ਵਿਚੋਂ 50 ਨੇ ਇੱਥੋਂ ਖਰੀਦਦਾਰੀ ਕੀਤੀ। ਇੱਥੇ ਪਰਸੰਗਤ ਲਈ ਸਮਾਨ ਬਾਜ਼ਾਰੀ ਰੇਟ ਨਾਲੋਂ 2 ਤੋਂ 5 ਰੁਪਏ ਪ੍ਰਤੀ ਕਿਲੋ ਸਸਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਵਿਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ, ਜਿਸਦਾ ਨਾਮ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ। ਹੁਣ ਪਾਕਿਸਤਾਨ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ। ਸੰਗਤ ਵਿਚ ਵੀ ਖੁਸ਼ੀ ਹੈ ਅਤੇ ਜੋ ਸਟੋਰ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਿੱਖੀ ਨਾਲ ਸਬੰਧਿਤ ਰੁਮਾਲਾ ਸਾਹਿਬ ਅਤੇ ਸੁੱਕੀ ਰਸਦ ਇਸ ਸਟੋਰ ਤੋਂ ਬਜ਼ਾਰ ਨਾਲੋਂ ਸਸਤਾ ਮਿਲ ਜਾਵੇਗਾ ਅਤੇ ਸੰਗਤਾਂ ਨੂੰ ਆਪਣੇ ਨਾਲ ਜਿਆਦਾ ਭਾਰ ਚੁੱਕ ਕੇ ਲਿਆਉਣ ਦੀ ਜ਼ਰੂਰਤ ਨਹੀਂ।

(For more news apart from A Indian Store Opened at Gurdwara Shri Kartarpur Sahib in Pakistan, stay tuned to Rozana Spokesman).

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement