ਮਾਸੂਮ ਬੱਚੇ ਦੀ ਦਿੱਤੀ ਬਲੀ: ਮੁਲਜ਼ਮਾਂ ਨੇ ਕਿਹਾ- 'ਰੱਬ ਨੇ ਸੁਪਨੇ 'ਚ ਆ ਕੇ ਅਜਿਹਾ ਕਰਨ ਲਈ ਕਿਹਾ ਸੀ'
Published : Oct 3, 2022, 1:53 pm IST
Updated : Oct 3, 2022, 1:53 pm IST
SHARE ARTICLE
Sacrifice of innocent child
Sacrifice of innocent child

ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਵੇਂ ਮੁਲਜ਼ਮ ਨਸ਼ੇ 'ਚ ਸਨ।

 

ਨਵੀਂ ਦਿੱਲੀ: 6 ਸਾਲ ਦੇ ਮਾਸੂਮ ਬੱਚੇ ਦੀ ਬਲੀ ਦੇਣ ਦੀ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ।  ਨਸ਼ੇ ਦੀ ਹਾਲਤ ਵਿਚ ਧੁੱਤ ਦੋ ਨੌਜਵਾਨਾਂ ਨੇ 6 ਸਾਲਾ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਜਦੋਂ ਮੁਲਜ਼ਮ ਫੜੇ ਗਏ ਤਾਂ ਦੋਵਾਂ ਨੌਜਵਾਨਾਂ ਨੇ ਕਿਹਾ ਕਿ ਰੱਬ ਨੇ ਸੁਪਨੇ ਵਿਚ ਉਨ੍ਹਾਂ ਨੂੰ ਇਕ ਬੱਚੇ ਦੀ ਬਲੀ ਲੈਣ ਲਈ ਕਿਹਾ ਸੀ।  ਇਹ ਪੂਰੀ ਘਟਨਾ ਦੱਖਣੀ ਦਿੱਲੀ ਦੀ ਲੋਧੀ ਕਾਲੋਨੀ 'ਚ ਵਾਪਰੀ। 

ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਘਟਨਾ ਦਿੱਲੀ ਦੇ ਪੌਸ਼ ਖੇਤਰ ਲੋਧੀ ਕਲੋਨੀ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਹੈੱਡਕੁਆਰਟਰ ਦੇ ਨਿਰਮਾਣ ਸਥਾਨ 'ਤੇ ਵਾਪਰੀ। ਐਤਵਾਰ ਰਾਤ ਨੂੰ ਦਿੱਲੀ ਪੁਲਿਸ ਨੂੰ ਲੋਧੀ ਕਲੋਨੀ ਤੋਂ ਇੱਕ ਸੂਚਨਾ ਮਿਲੀ ਕਿ ਦੋ ਵਿਅਕਤੀਆਂ ਨੇ ਇੱਕ 6 ਸਾਲ ਦੇ ਲੜਕੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ।

ਦੋਵਾਂ ਸ਼ੱਕੀਆਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸਾਰੀ ਵਾਲੀ ਥਾਂ 'ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਫੜ ਲਿਆ। ਮਾਰਿਆ ਗਿਆ ਬੱਚਾ ਨਿਰਮਾਣ ਖੇਤਰ ਦੇ ਮਜ਼ਦੂਰ ਦਾ ਪੁੱਤਰ ਸੀ, ਜੋ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ ਕਤਲ ਦੇ ਦੋਵੇਂ ਮੁਲਜ਼ਮ ਵਿਜੇ ਕੁਮਾਰ ਅਤੇ ਅਮਨ ਕੁਮਾਰ ਬਿਹਾਰ ਦੇ ਰਹਿਣ ਵਾਲੇ ਹਨ। ਦੋਵੇਂ ਉਸਾਰੀ ਵਾਲੀ ਥਾਂ 'ਤੇ ਸੀਮਿੰਟ ਕਟਰ ਦਾ ਕੰਮ ਕਰਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਵੇਂ ਮੁਲਜ਼ਮ ਨਸ਼ੇ 'ਚ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement