ਇਲਾਜ ਲਈ ਮਾਂ ਨੂੰ ਪਿੱਠ 'ਤੇ ਚੁੱਕ ਕੇ 5 ਕਿਲੋਮੀਟਰ ਤੁਰੀ ਧੀ, ਨਹੀਂ ਬਚੀ ਜਾਨ
Published : Aug 3, 2025, 1:46 pm IST
Updated : Aug 3, 2025, 1:46 pm IST
SHARE ARTICLE
Daughter carries mother on her back for 5 km for treatment, dies
Daughter carries mother on her back for 5 km for treatment, dies

ਪਿੰਡ ਤੱਕ ਸੜਕ ਨਾ ਹੋਣ ਕਰਕੇ ਨਹੀਂ ਪਹੁੰਚ ਸਕੀ ਸੀ ਐਂਬੂਲੈਂਸ

Daughter carries mother on her back for 5 km for treatment, dies : ਓੜੀਸਾ ਦੇ ਕੰਧਮਾਲ ਜ਼ਿਲ੍ਹੇ ’ਚ ਮਾਂ ਦੀ ਜਾਨ ਬਚਾਉਣ ਲਈ 15 ਸਾਲਾ ਧੀ ਉਸਨੂੰ ਪਿੱਠ ’ਤੇ ਚੁੱਕ ਕੇ ਜੰਗਲ ਰਾਹੀਂ 5 ਕਿਲੋਮੀਟਰ ਤੱਕ ਪੈਦਲ ਤੁਰੀ। ਇਸ ਤੋਂ ਬਾਅਦ ਇਕ ਵਿਅਕਤੀ ਦੀ ਮਦਦ ਨਾਲ ਮੋਟਰਸਾਈਕਲ ’ਤੇ ਉਨ੍ਹਾਂ ਨੂੰ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਜਦਕਿ ਹਸਪਤਾਲ ਤੱਕ ਪਹੁੰਚਦਿਆਂ ਰਸਤੇ ਵਿਚ ਹੀ ਮਹਿਲਾ ਦੀ ਮੌਤ ਗਈ।


ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡੁਮੇਰੀ ਪਿੰਡ ’ਚ ਬਾਲਾਮਾਦੂ ਮਾਝੀ ਨਾਮੀ ਇਕ ਮਹਿਲਾ ਨੂੰ ਸੌਂਦੇ ਸਮੇਂ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ। ਮਹਿਲਾ ਨੂੰ ਹਸਪਤਾਲ ਪਹੁੰਚਾਉਣ ਲਈ ਤੁਰੰਤ 108 ਐਂਬੂਲੈਂਸ ਸੇਵਾ ਨੂੰ ਫੋਨ ਕੀਤਾ ਗਿਆ, ਪਰ ਪਿੰਡ ਤੱਕ ਸੜਕ ਨਾ ਹੋਣ ਕਾਰਨ ਐਂਬੂਲੈਂਸ ਨੇੜਲੇ ਪਿੰਡ ਸਾਰਾਮੁੰਡੀ ਤੱਕ ਹੀ ਪਹੁੰਚ ਸਕੀ। ਜੋ ਮਹਿਲਾ ਦੇ ਪਿੰਡ ਤੋਂ ਅੱਠ ਕਿਲੋਮੀਟਰ ਦੂਰ ਹੈ।

ਕੋਈ ਹੋਰ ਬਦਲ ਨਾ ਹੋਣ ਕਾਰਨ 15 ਸਾਲਾ ਧੀ ਨੇ ਮਾਂ ਨੂੰ ਪਿੱਠ ’ਤੇ ਚੁੱਕਿਆ ਤੇ ਜੰਗਲ ਦੇ ਰਸਤੇ ਤੁਰਦੀ ਹੋਈ ਪੰਜ ਕਿਲੋਮੀਟਰ ਦੂਰ ਸਾਰਾਮੁੰਡੀ ਪੁੱਜੀ। ਜਿੱਥੋਂ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਪਰ ਮਹਿਲਾ ਰਸਤੇ ’ਚ ਹੀ ਦਮ ਤੋੜ ਗਈ।

Location: India, Odisha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement