ਛੱਤੀਸਗੜ੍ਹ: ਵਿਅਕਤੀ ਨੇ ਅਪਣੀ ਪਤਨੀ ਤੇ ਤਿੰਨ ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ

By : GAGANDEEP

Published : Aug 3, 2023, 2:00 pm IST
Updated : Aug 3, 2023, 2:00 pm IST
SHARE ARTICLE
photo
photo

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਇਆ ਫਰਾਰ

 

ਜੰਜਗੀਰ: ਛੱਤੀਸਗੜ੍ਹ ਦੇ ਜੰਜਗੀਰ ਜ਼ਿਲੇ ਦੇ ਦੇਵਰੀ ਪਿੰਡ 'ਚ ਦੇਸ਼ਰਾਜ ਕਸ਼ਯਪ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ 3 ਬੇਟੀਆਂ ਦਾ ਬੇਲਚੇ ਨਾਲ ਕਤਲ ਕਰ ਦਿਤਾ। ਚਾਰਾਂ ਦੀਆਂ ਲਾਸ਼ਾਂ ਬੁੱਧਵਾਰ ਰਾਤ ਘਰ ਤੋਂ ਮਿਲੀਆਂ ਸਨ। ਘਟਨਾ ਤੋਂ ਬਾਅਦ ਮੁਲਜ਼ਮ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਮੁਲਜ਼ਮ ਨੂੰ 2 ਅਗਸਤ ਦੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਦੇਸ਼ਰਾਜ ਕਸ਼ਯਪ ਆਪਣੀ ਪਤਨੀ ਮੋਂਗੜਾ ਬਾਈ (40) ਅਤੇ ਤਿੰਨ ਬੇਟੀਆਂ ਪੂਜਾ (16), ਭਾਗਿਆ ਲਕਸ਼ਮੀ (10) ਅਤੇ ਯਾਚਨਾ (6) ਨਾਲ ਪਿੰਡ ਦੇਵਰੀ 'ਚ ਰਹਿੰਦਾ ਸੀ। ਮੁਲਜ਼ਮ ਪਿਛਲੇ 10 ਸਾਲਾਂ ਤੋਂ ਮਾਨਸਿਕ ਰੋਗ ਦਾ ਇਲਾਜ ਕਰਵਾ ਰਿਹਾ ਸੀ। 31 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਮਾਂ ਅਤੇ ਤਿੰਨੇ ਧੀਆਂ ਕਮਰੇ ਵਿਚ ਸੌਣ ਲਈ ਚਲੀਆਂ ਗਈਆਂ।

ਇਹ ਵੀ ਪੜ੍ਹੋ: ਨੂਹ ਹਿੰਸਾ 'ਚ ਫਤਿਹਾਬਾਦ ਦਾ ਹੋਮਗਾਰਡ ਜਵਾਨ ਹੋਇਆ ਸ਼ਹੀਦ

ਦੋਸ਼ੀ ਦੇਸ਼ਰਾਜ ਰਾਤ ਨੂੰ ਹੀ ਉੱਠਿਆ ਅਤੇ ਸੁੱਤੀ ਹੋਈ ਪਤਨੀ ਅਤੇ ਤਿੰਨੋਂ ਬੇਟੀਆਂ ਨੂੰ ਤੇਜ਼ਧਾਰ ਹਥਿਆਰ ਨਾਲ ਮਾਰ ਦਿਤਾ।1 ਅਗਸਤ ਅਤੇ 2 ਅਗਸਤ ਨੂੰ ਦਿਨ ਭਰ ਲੋਕਾਂ ਨੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਦੇਖਿਆ, ਜਿਸ ਕਾਰਨ ਉਨ੍ਹਾਂ ਨੂੰ ਅਣਸੁਖਾਵੀਂ ਘਟਨਾ ਦਾ ਡਰ ਬਣਿਆ ਰਿਹਾ। ਗੁਆਂਢੀਆਂ ਨੇ ਸਰਪੰਚ ਨੂੰ ਮਾਮਲੇ ਦੀ ਸੂਚਨਾ ਦਿਤੀ। ਸਰਪੰਚ ਵੀ ਦੇਸ਼ਰਾਜ ਦੇ ਘਰ ਪਹੁੰਚਿਆ ਅਤੇ ਪੁਲਿਸ ਨੂੰ ਸੂਚਨਾ ਦਿਤੀ।

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਪਤਨੀ ਮੋਂਗਰਾ ਬਾਈ ਅਤੇ ਤਿੰਨੋਂ ਧੀਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਕਮਰੇ ਅਤੇ ਘਰ ਦੇ ਸਾਰੇ ਪਾਸੇ ਖੂਨ ਹੀ ਖੂਨ ਸੀ। ਦਰਵਾਜ਼ੇ 'ਤੇ ਇਕ ਲਾਸ਼ ਵੀ ਪਈ ਮਿਲੀ। ਧੀ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧੀਆਂ ਨੇ ਜਾਗ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਅਤੇ ਪਿਤਾ ਨੇ ਮਾਂ ਤੋਂ ਬਾਅਦ ਤਿੰਨ ਧੀਆਂ ਦਾ ਕਤਲ ਕਰ ਦਿਤਾ।

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement