Zika Virus Cases : ਕੇਂਦਰ ਨੇ ਜ਼ੀਕਾ ਵਾਇਰਸ ਨੂੰ ਲੈ ਕੇ ਸਾਰੇ ਰਾਜਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ,ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
Published : Jul 3, 2024, 7:24 pm IST
Updated : Jul 3, 2024, 7:26 pm IST
SHARE ARTICLE
Zika Virus Cases
Zika Virus Cases

2 ਜੁਲਾਈ ਤੱਕ ਪੁਣੇ ’ਚ ਜ਼ੀਕਾ ਦੇ 6 ਅਤੇ ਕੋਲਹਾਪੁਰ ਅਤੇ ਸੰਗਮਨੇਰ ’ਚ ਇਕ-ਇਕ ਕੇਸ ਸਾਹਮਣੇ ਆਇਆ ਸੀ

  Zika Virus Cases : ਮਹਾਰਾਸ਼ਟਰ ’ਚ ਜ਼ੀਕਾ ਵਾਇਰਸ ਦੇ ਕੁੱਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਸਥਿਤੀ ’ਤੇ ਨਿਰੰਤਰ ਨਜ਼ਰ ਰੱਖਣ ਦੇ ਹੁਕਮ ਦਿਤੇ। ਇਸ ਸਾਲ 2 ਜੁਲਾਈ ਤੱਕ ਪੁਣੇ ’ਚ ਜ਼ੀਕਾ ਦੇ ਛੇ ਅਤੇ ਕੋਲਹਾਪੁਰ ਅਤੇ ਸੰਗਮਨੇਰ ’ਚ ਇਕ-ਇਕ ਕੇਸ ਸਾਹਮਣੇ ਆਇਆ ਸੀ।

ਸੂਬਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਰਭਵਤੀ ਔਰਤਾਂ ਦੇ ਜ਼ੀਕਾ ਵਾਇਰਸ ਦੀ ਜਾਂਚ ’ਤੇ ਧਿਆਨ ਕੇਂਦਰਿਤ ਕਰਨ ਅਤੇ ਪੀੜਤ ਪਾਈਆਂ ਗਈਆਂ ਔਰਤਾਂ ਦੇ ਭਰੂਣ ਦੇ ਵਿਕਾਸ ਦੀ ਨਿਗਰਾਨੀ ਕਰਨ। 

ਅਤੁਲ ਗੋਇਲ ਵਲੋਂ ਜਾਰੀ ਐਡਵਾਇਜ਼ਰੀ ਤੋਂ ਇਲਾਵਾ ਮੰਤਰਾਲੇ ਨੇ ਸਿਹਤ ਸੰਸਥਾਵਾਂ ਨੂੰ ਇਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਦਿਤੇ ਹਨ ,ਜੋ ਇਮਾਰਤ ਨੂੰ ਏਡੀਜ਼ ਮੱਛਰ ਦੀ ਲਾਗ ਤੋਂ ਮੁਕਤ ਰੱਖਣ ਲਈ ਨਿਗਰਾਨੀ ਕਰੇਗਾ ਅਤੇ ਕਾਰਵਾਈ ਕਰੇਗਾ।

 ਜ਼ੀਕਾ ਵਾਇਰਸ ਦੀ ਲਾਗ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆ ਦਾ ਕਾਰਨ ਵੀ ਬਣਦਾ ਹੈ। ਹਾਲਾਂਕਿ ਜ਼ੀਕਾ ਇਨਫੈਕਸ਼ਨ ਮੌਤ ਦਾ ਕਾਰਨ ਨਹੀਂ ਬਣਦੀ ਪਰ ਇਹ ਸੰਕਰਮਿਤ ਗਰਭਵਤੀ ਔਰਤਾਂ ਦੇ ਬੱਚੇ ’ਚ ‘ਮਾਈਕਰੋਸੇਫਲੀ’ ਦਾ ਕਾਰਨ ਬਣ ਸਕਦੀ ਹੈ, ਜਿਸ ਕਾਰਨ ਬੱਚੇ ਦੇ ਸਿਰ ਦਾ ਆਕਾਰ ਮੁਕਾਬਲਤਨ ਛੋਟਾ ਰਹਿ ਜਾਂਦਾ ਹੈ।

 ਸਲਾਹ ਵਿਚ ਕਿਹਾ ਗਿਆ ਹੈ ਕਿ ਜ਼ੀਕਾ ਵਾਇਰਸ ਨਾਲ ਪੀੜਤ ਗਰਭਵਤੀ ਔਰਤਾਂ ਦੇ ਭਰੂਣਾਂ ਵਿਚ ਮਾਈਕਰੋਸੇਫਲੀ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਸੂਬਿਆਂ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਡਾਕਟਰਾਂ ਨੂੰ ਇਸ ਦੀ ਨੇੜਿਓਂ ਨਿਗਰਾਨੀ ਕਰਨ ਦੀ ਸਲਾਹ ਦੇਣ।

 ਸੂਬਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਭਾਵਤ ਖੇਤਰਾਂ ਜਾਂ ਪੀੜਤ ਮਰੀਜ਼ਾਂ ਨੂੰ ਸੰਭਾਲਣ ਵਾਲੀਆਂ ਸੰਸਥਾਵਾਂ ’ਚ ਸਿਹਤ ਸੰਸਥਾਵਾਂ ਨੂੰ ਗਰਭਵਤੀ ਔਰਤਾਂ ਦੀ ਜ਼ੀਕਾ ਸਕ੍ਰੀਨਿੰਗ ਕਰਨ ਅਤੇ ਲਾਗ ਦੀ ਪੁਸ਼ਟੀ ਹੋਣ ’ਤੇ ਭਰੂਣ ਦੇ ਵਿਕਾਸ ਦੀ ਨਿਗਰਾਨੀ ਕਰਨ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਹੁਕਮ ਦੇਣ।  

Location: India, Maharashtra, Pune

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement