Rajasthan News : ਜੈਸਲਮੇਰ ਦਾ ਸਰਕਾਰੀ ਅਧਿਕਾਰੀ 'ਪਾਕਿਸਤਾਨੀ ਜਾਸੂਸ' ਨਿਕਲਿਆ, ਆਈਐਸਆਈ ਏਜੰਟ ਨਾਲ ਗੱਲਬਾਤ ਦੇ ਸਬੂਤ ਮਿਲੇ

By : BALJINDERK

Published : Jun 3, 2025, 1:37 pm IST
Updated : Jun 3, 2025, 1:37 pm IST
SHARE ARTICLE
 ਸ਼ਕੂਰ ਖਾਨ
ਸ਼ਕੂਰ ਖਾਨ

Rajasthan News : ਕਾਂਗਰਸ ਨੇਤਾ ਦਾ ਸਾਬਕਾ ਨਿੱਜੀ ਸਹਾਇਕ ਸ਼ਕੂਰ ਖਾਨ 7 ਵਾਰ ਜਾ ਚੁੱਕਾ ਹੈ ਪਾਕਿਸਤਾਨ

Shakur Khan Pakistani Spy : ਰਾਜਸਥਾਨ ਪੁਲਿਸ ਨੇ ਜੈਸਲਮੇਰ ’ਚ ਰੁਜ਼ਗਾਰ ਵਿਭਾਗ ਵਿੱਚ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ (ਏਏਓ) ਅਤੇ ਕਾਂਗਰਸ ਮੰਤਰੀ ਸ਼ਾਲੇ ਮੁਹੰਮਦ ਦੇ ਸਾਬਕਾ ਨਿੱਜੀ ਸਹਾਇਕ ਸ਼ਕੂਰ ਖਾਨ ਨੂੰ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਸ਼ਕੂਰ ਖਾਨ ਵਿਰੁੱਧ ਐਕਟ 1923 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਕਿ ਇੰਟੈਲੀਜੈਂਸ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧੇ ਤਣਾਅ ਦੇ ਵਿਚਕਾਰ ਸ਼ਕੂਰ ਖਾਨ ਨੂੰ ਹਿਰਾਸਤ ਵਿੱਚ ਲਿਆ ਸੀ।

ਜ਼ਿਕਰਯੋਗ ਹੈ ਕਿ ਮੰਗਲੀਆ ਕੀ ਢਾਣੀ ਜੈਸਲਮੇਰ ਦੇ ਵਸਨੀਕ ਸ਼ਕੂਰ ਖਾਨ ਦੀਆਂ ਗਤੀਵਿਧੀਆਂ ਸ਼ੱਕੀ ਪਾਏ ਜਾਣ ਤੋਂ ਬਾਅਦ, ਸੁਰੱਖਿਆ ਏਜੰਸੀਆਂ ਨੇ ਉਸ 'ਤੇ ਨਜ਼ਰ ਰੱਖੀ ਹੋਈ ਸੀ। ਸ਼ਕੂਰ ਖਾਨ ਪਾਕਿ ਦੂਤਾਵਾਸ ’ਚ ਕੰਮ ਕਰਨ ਵਾਲੇ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਅਤੇ ਸੋਹੇਲ ਕਮਰ ਨਾਲ ਨੇੜਲੇ ਸੰਪਰਕ ਵਿੱਚ ਸੀ। ਉਸ 'ਤੇ ਭਾਰਤੀ ਫੌਜ ਅਤੇ ਰਣਨੀਤਕ ਖੇਤਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦਾ ਦੋਸ਼ ਹੈ।

ਜਾਣਕਾਰੀ ਅਨੁਸਾਰ, ਖੁਫੀਆ ਏਜੰਸੀਆਂ ਨੂੰ ਉਸਦੇ ਮੋਬਾਈਲ 'ਚੋਂ ਕਈ ਅਣਜਾਣ ਪਾਕਿਸਤਾਨੀ ਨੰਬਰ ਮਿਲੇ ਹਨ। ਉਹ ਉਨ੍ਹਾਂ ਦੇ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਮਰੱਥ ਸੀ। ਇਸ ਤੋਂ ਇਲਾਵਾ, ਇਹ ਕਿਹਾ ਜਾਂਦਾ ਹੈ ਕਿ ਸ਼ਕੂਰ ਨੇ ਆਪਣੇ ਫੋਨ ਤੋਂ ਕਈ ਦਸਤਾਵੇਜ਼ ਵੀ ਡਿਲੀਟ ਕਰ ਦਿੱਤੇ ਹਨ, ਜੋ ਬਰਾਮਦ ਕੀਤੇ ਗਏ ਹਨ। ਉਸਦੇ ਫੋਨ ਤੋਂ ਆਈਐਸਆਈ ਏਜੰਟਾਂ ਨਾਲ ਗੱਲਬਾਤ ਦੇ ਸਬੂਤ ਮਿਲੇ ਹਨ। ਸ਼ਕੂਰ ਖਾਨ ਮੰਗਲੀਆ ਜੈਸਲਮੇਰ ਜ਼ਿਲ੍ਹੇ ਦੇ ਬੜੌਦਾ ਪਿੰਡ ਦੇ ਮੰਗਲੀਅਨ ਕੀ ਧਾਨੀ ਦਾ ਰਹਿਣ ਵਾਲਾ ਹੈ। ਉਹ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਸ਼ਾਲੇ ਮੁਹੰਮਦ ਦੇ ਨਿੱਜੀ ਸਹਾਇਕ ਵਜੋਂ ਕੰਮ ਕਰ ਚੁੱਕਾ ਹੈ।

ਜੈਸਲਮੇਰ ਜ਼ਿਲ੍ਹੇ ਦੇ ਬੜੌਦਾ ਪਿੰਡ ਦੇ ਮੰਗਲੀਅਨ ਕੀ ਧਾਨੀ ਦਾ ਰਹਿਣ ਵਾਲਾ ਦੋਸ਼ੀ ਸ਼ਕੂਰ ਖਾਨ ਪਿਛਲੇ ਕੁਝ ਸਾਲਾਂ ਵਿੱਚ 7 ​​ਵਾਰ ਪਾਕਿਸਤਾਨ ਗਿਆ ਹੈ। ਪਾਕਿਸਤਾਨੀ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਦਾਨਿਸ਼ ਦੀ ਮਦਦ ਨਾਲ, ਉਹ ਪਾਕਿਸਤਾਨੀ ਵੀਜ਼ਾ ਲੈ ਕੇ ਕਈ ਵਾਰ ਪਾਕਿਸਤਾਨ ਗਿਆ।

ਸ਼ਕੂਰ ਖਾਨ ਦੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਰਹੀਮਯਾਰ ਖਾਨ, ਸੱਖਰ, ਘੋਟਕੀ ਆਦਿ ਇਲਾਕਿਆਂ ਵਿੱਚ ਨੇੜਲੇ ਸਬੰਧ ਹਨ। ਸ਼ਕੂਰ ਖਾਨ 2009 ਤੋਂ 2013 ਤੱਕ ਪੋਕਰਨ ਦੇ ਵਿਧਾਇਕ ਸ਼ਾਲੇ ਮੁਹੰਮਦ ਦੇ ਕਾਰਜਕਾਲ ਦੌਰਾਨ ਅਤੇ 2019 ਤੋਂ 2023 ਤੱਕ ਰਾਜਸਥਾਨ ਸਰਕਾਰ ਦੇ ਕੈਬਨਿਟ ਮੰਤਰੀ ਦੇ ਕਾਰਜਕਾਲ ਦੌਰਾਨ ਨਿੱਜੀ ਸਕੱਤਰ ਸਨ।

(For more news apart from Jaisalmer government official turns out be 'Pakistani spy', evidence talks with ISI agent found News in Punjabi, stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement