Elections 2024 : ਅਮਿਤ ਸ਼ਾਹ ਦਾ ਤੰਜ - 4 ਜੂਨ ਤੋਂ ਬਾਅਦ ਰਾਹੁਲ ਗਾਂਧੀ ਨੂੰ 'ਕਾਂਗਰਸ ਲੱਭੋ ਯਾਤਰਾ ਦੀ ਪਵੇਗਾ ਜ਼ਰੂਰਤ'
Published : May 3, 2024, 3:54 pm IST
Updated : May 3, 2024, 3:54 pm IST
SHARE ARTICLE
Amit Shah & Rahul Gandhi
Amit Shah & Rahul Gandhi

ਦੂਰਬੀਨ ਰਾਹੀਂ ਵੀ ਦਿਖਾਈ ਨਹੀਂ ਦਿੰਦੀ ਕਾਂਗਰਸ

Lok Sabha Elections 2024 : ਲੋਕ ਸਭਾ ਚੋਣਾਂ ਦੌਰਾਨ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਬਰੇਲੀ 'ਚ ਇੱਕ ਚੋਣ ਰੈਲੀ ਦੌਰਾਨ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਸਾਧਿਆ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਪਾਰਟੀ ਦੇ 'ਸ਼ਹਿਜ਼ਾਦੇ' ਰਾਹੁਲ ਗਾਂਧੀ ਨੇ ਚੋਣ ਮੁਹਿੰਮ ਦੀ ਸ਼ੁਰੂਆਤ 'ਭਾਰਤ ਜੋੜੋ ਯਾਤਰਾ' ਨਾਲ ਕੀਤੀ ਸੀ ਪਰ ਸਮਾਪਤ ਇਹ ਅਗਲੀ 4 ਜੂਨ ਨੂੰ 'ਕਾਂਗਰਸ ਲੱਭੋ ਯਾਤਰਾ' ਨਾਲ ਹੋਵੇਗੀ।

ਦੂਰਬੀਨ ਰਾਹੀਂ ਵੀ ਦਿਖਾਈ ਨਹੀਂ ਦਿੰਦੀ ਕਾਂਗਰਸ

ਸ਼ਾਹ ਨੇ ਬਰੇਲੀ ਤੋਂ ਭਾਜਪਾ ਉਮੀਦਵਾਰ ਛਤਰਪਾਲ ਗੰਗਵਾਰ ਦੇ ਸਮਰਥਨ 'ਚ ਆਯੋਜਿਤ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ, 'ਸਾਡੇ ਸਾਹਮਣੇ ਇਹ ਘਮੰਡੀ ਗਠਜੋੜ 'ਇੰਡੀਆ' ਚੋਣਾਂ ਲੜ ਰਿਹਾ ਹੈ। ਇਨ੍ਹਾਂ ਦੇ ਸ਼ਹਿਜ਼ਾਦੇ ਰਾਹੁਲ ਬਾਬਾ ਨੇ ਚੋਣ ਮੁਹਿੰਮ ਦੀ ਸ਼ੁਰੂਆਤ 'ਭਾਰਤ ਜੋੜੋ' ਯਾਤਰਾ ਨਾਲ ਕੀਤੀ ਸੀ ਪਰ ਮੈਂ ਅੱਜ ਬਰੇਲੀ 'ਚ ਇਹ ਕਹਿ ਕੇ ਜਾ ਰਿਹਾ ਹਾਂ ਕਿ ਇਸ ਦੀ ਸ਼ੁਰੂਆਤ 'ਭਾਰਤ ਜੋੜੋ' ਯਾਤਰਾ ਨਾਲ ਕੀਤੀ ਗਈ ਸੀ ਪਰ 4 ਜੂਨ ਤੋਂ ਬਾਅਦ 'ਕਾਂਗਰਸ ਲੱਭੋ' ਯਾਤਰਾ ਨਾਲ ਇਸ ਦੀ ਸਮਾਪਤੀ ਹੋਵੇਗੀ।'' ਉਨ੍ਹਾਂ ਦਾਅਵਾ ਕੀਤਾ 'ਦੋ ਪੜਾਵਾਂ ਦੀ ਚੋਣ 'ਚ ਕਾਂਗਰਸ ਦੂਰਬੀਨ ਨਾਲ ਵੀ ਨਜ਼ਰ ਨਹੀਂ ਆ ਰਹੀ ਅਤੇ ਨਰਿੰਦਰ ਮੋਦੀ ਸੈਂਕੜਾ ਲਗਾ ਕੇ 400 ਦੀ ਦੌੜ ਵਿੱਚ ਬਹੁਤ ਅੱਗੇ ਨਿਕਲ ਗਏ ਹਨ।

'ਇਹ ਚੋਣ ਅੱਤਵਾਦ ਨੂੰ ਖਤਮ ਕਰਨ ਦੀ ਚੋਣ'

ਸ਼ਾਹ ਨੇ ਕਿਹਾ, 'ਇਹ ਚੋਣ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੀ ਚੋਣ ਹੈ। ਇਹ ਚੋਣ ਸਾਡੇ ਦੇਸ਼ ਦੇ ਆਰਥਿਕ ਸਿਸਟਮ ਨੂੰ ਦੁਨੀਆ ਦਾ ਤੀਜੇ ਨੰਬਰ ਦਾ ਸਭ ਤੋਂ ਵੱਡਾ ਆਰਥਿਕਤਾ ਤੰਤਰ ਬਣਾਉਣ ਦੀ ਚੋਣ ਹੈ। ਇਹ ਚੋਣ ਤਿੰਨ ਕਰੋੜ ਲੱਖਪਤੀ ਦੀਦੀ ਬਣਾਉਣ ਦੀ ਚੋਣ ਹੈ। ਇਹ ਚੋਣ ਅੱਤਵਾਦ ਅਤੇ ਨਕਸਲਵਾਦ ਨੂੰ ਖਤਮ ਕਰਨ ਦੀ ਚੋਣ ਹੈ।'ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਇਸ ਮੁੱਦੇ 'ਤੇ ਕਾਂਗਰਸ ਦੀ ਵੀ ਆਲੋਚਨਾ ਕੀਤੀ।

ਰਾਮ ਮੰਦਰ ਨੂੰ ਲੈ ਕੇ ਵਿਰੋਧੀ ਧਿਰ 'ਤੇ ਹਮਲਾ

ਉਨ੍ਹਾਂ ਆਰੋਪ ਲਾਇਆ, ‘70 ਸਾਲਾਂ ਤੋਂ ਕਾਂਗਰਸ ਪਾਰਟੀ ਰਾਮ ਮੰਦਰ ਦੇ ਮੁੱਦੇ ਨੂੰ ਟਾਲ ਰਹੀ ਸੀ,ਭਟਕਾ ਰਹੀ ਸੀ, ਟਾਲ ਰਹੀ ਸੀ। ਤੁਸੀਂ ਨਰਿੰਦਰ ਮੋਦੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ, ਫਿਰ 5 ਸਾਲਾਂ ਦੇ ਅੰਦਰ ਮੋਦੀ ਨੇ ਕੇਸ ਵੀ ਜਿੱਤ ਲਿਆ, ਭੂਮੀ ਪੂਜਨ ਵੀ ਕੀਤਾ ਅਤੇ 22 ਜਨਵਰੀ ਨੂੰ ਜੈ ਸ਼੍ਰੀ ਰਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਮੰਦਰ ਨਿਰਮਾਣ ਟਰੱਸਟ ਵੱਲੋਂ ਭੇਜੇ ਗਏ ਸੱਦੇ ਦੇ ਬਾਵਜੂਦ ਸਮਾਰੋਹ ਵਿੱਚ ਨਹੀਂ ਗਏ ਕਿਉਂਕਿ ਉਨ੍ਹਾਂ ਨੂੰ ਆਪਣੇ 'ਵੋਟ ਬੈਂਕ' ਵਾਲੇ ਲੋਕਾਂ ਤੋਂ ਡਰ ਸੀ ਕਿ ਜੇਕਰ ਉਹ ਉੱਥੇ ਗਏ ਤਾਂ ਉਨ੍ਹਾਂ ਨੂੰ ਵੋਟਾਂ ਨਹੀਂ ਮਿਲਣਗੀਆਂ। ਸ਼ਾਹ ਨੇ ਕਿਹਾ, 'ਕੀ ਤੁਸੀਂ ਜਾਣਦੇ ਹੋ ਉਨ੍ਹਾਂ ਦਾ ਕਿਹੜਾ ਵੋਟ ਬੈਂਕ ਹੈ?'

Location: India, Uttar Pradesh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement