ਮਹਾਤਮਾ ਗਾਂਧੀ ਬਾਰੇ ਗੁਜਰਾਤ ਕਾਂਗਰਸ ਆਗੂ ਦੇ ਬਿਆਨ ’ਤੇ ਛਿੜਿਆ ਵਿਵਾਦ, ਭਾਜਪਾ ਨੇ ਕੀਤੀ ਨਿੰਦਾ 
Published : May 3, 2024, 6:21 pm IST
Updated : May 3, 2024, 6:21 pm IST
SHARE ARTICLE
Indranil Rajguru
Indranil Rajguru

ਕਿਹਾ, ਮਹਾਤਮਾ ਗਾਂਧੀ ਚਲਾਕ ਸਨ, ਰਾਹੁਲ ਗਾਂਧੀ ਉਨ੍ਹਾਂ ਨਾਲੋਂ ਬਿਹਤਰ ਹਨ ਕਿਉਂਕਿ ਉਹ ‘ਸਾਫ ਦਿਲ ਅਤੇ ਸਪੱਸ਼ਟਤਾਵਾਦੀ’ ਹਨ

ਰਾਜਕੋਟ: ਗੁਜਰਾਤ ਕਾਂਗਰਸ ਦੇ ਸਾਬਕਾ ਵਿਧਾਇਕ ਇੰਦਰਾਨਿਲ ਰਾਜਗੁਰੂ ਨੇ ਮਹਾਤਮਾ ਗਾਂਧੀ ਲਈ ‘ਚਾਲਾਕ’ ਸ਼ਬਦ ਦੀ ਵਰਤੋਂ ਕਰ ਕੇ ਵਿਵਾਦ ਪੈਦਾ ਕਰ ਦਿਤਾ ਹੈ ਅਤੇ ਇਹ ਵੀ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਮਹਾਤਮਾ ਗਾਂਧੀ ਨਾਲੋਂ ਬਿਹਤਰ ਹਨ ਕਿਉਂਕਿ ਉਹ ‘ਸਾਫ ਦਿਲ ਅਤੇ ਸਪੱਸ਼ਟਤਾਵਾਦੀ’ ਹਨ। 

ਰਾਜਗੁਰੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਗਾਂਧੀ ਜੀ ‘ਚਲਾਕ’ ਸਨ, ਜਦਕਿ ਗੁਜਰਾਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੀਤ ਪ੍ਰਧਾਨ ਭਰਤ ਬੋਗਰਾ ਨੇ ਕਿਹਾ ਕਿ ਲੋਕ ਮਹਾਤਮਾ ਗਾਂਧੀ ’ਤੇ ਅਜਿਹੀਆਂ ਟਿਪਣੀਆਂ ਲਈ ਕਾਂਗਰਸ ਨੂੰ ਮੁਆਫ ਨਹੀਂ ਕਰਨਗੇ। 

ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਫੈਲੇ ਇਕ ਵੀਡੀਉ ’ਚ ਰਾਜਕੋਟ ਦੇ ਸਾਬਕਾ ਵਿਧਾਇਕ ਨੇ ਇਕ ਮਈ ਨੂੰ ਦੁਧਸਾਗਰ ਰੋਡ ’ਤੇ ਇਕ ਛੋਟੇ ਜਿਹੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘‘ਕਾਂਗਰਸ ਨੇਤਾ ਰਾਹੁਲ ਗਾਂਧੀ ਦਿਲ ਦੇ ਸ਼ੁੱਧ ਅਤੇ ਸਪੱਸ਼ਟਤਾਵਾਦੀ ਹਨ ਅਤੇ ਲੋਕ ਉਨ੍ਹਾਂ ’ਚ ਅਗਲਾ ਮਹਾਤਮਾ ਵੇਖਣਗੇ।’’

ਰਾਜਗੁਰੂ ਨੇ ਕਿਹਾ, ‘‘ਜੇ ਤੁਸੀਂ ਚਾਹੋ ਤਾਂ ਮੇਰੇ ਸ਼ਬਦ ਲਿਖ ਲਉ। ਆਉਣ ਵਾਲੇ ਦਿਨਾਂ ’ਚ ਰਾਹੁਲ ਗਾਂਧੀ ਅਗਲੇ ਮਹਾਤਮਾ ਗਾਂਧੀ ਦੇ ਰੂਪ ’ਚ ਉਭਰਨਗੇ। ਗਾਂਧੀ ਜੀ ਜਿਥੇ ਕੁੱਝ ਹੱਦ ਤਕ ਚਲਾਕ ਸਨ, ਪਰ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਪੱਸ਼ਟ ਅਤੇ ਸ਼ੁੱਧ ਦਿਲ ਵਾਲੇ ਹਨ।’’ ਉਨ੍ਹਾਂ ਨੇ ਵੀਡੀਉ ’ਚ ਅੱਗੇ ਦਾਅਵਾ ਕੀਤਾ ਕਿ ਲੋਕਾਂ ਨੇ ਰਾਹੁਲ ਗਾਂਧੀ ਨੂੰ ‘ਪੱਪੂ’ (ਵਿਰੋਧੀਆਂ ਵਲੋਂ ਉਨ੍ਹਾਂ ਲਈ ਮਜ਼ਾਕ ਵਜੋਂ ਵਰਤਿਆ ਜਾਣ ਵਾਲਾ ਸ਼ਬਦ) ਵਜੋਂ ਦਰਸਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਦੇਸ਼ ਨੇ ਉਨ੍ਹਾਂ ਨੂੰ ਅਪਣਾ ਲੀਡਰ ਮੰਨ ਲਿਆ ਹੈ। 

ਦੂਜੇ ਪਾਸੇ ਰਾਜਗੁਰੂ ’ਤੇ ਨਿਸ਼ਾਨਾ ਸਾਧਦੇ ਹੋਏ ਗੁਜਰਾਤ ਭਾਜਪਾ ਦੇ ਉਪ ਪ੍ਰਧਾਨ ਭਰਤ ਬੋਗਰਾ ਨੇ ਕਿਹਾ ਕਿ ਲੋਕ ਮਹਾਤਮਾ ਗਾਂਧੀ ਵਿਰੁਧ ਅਜਿਹੀਆਂ ਟਿਪਣੀਆਂ ਲਈ ਕਾਂਗਰਸ ਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ, ‘‘ਗਾਂਧੀ ਜੀ ਸਾਡੇ ਰਾਸ਼ਟਰ ਪਿਤਾ ਹਨ ਅਤੇ ਉਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ। ਭਾਰਤ ਅਤੇ ਗੁਜਰਾਤ ਦੇ ਲੋਕ ਅਜਿਹੀਆਂ ਟਿਪਣੀਆਂ ਲਈ ਕਾਂਗਰਸ ਨੂੰ ਮੁਆਫ ਨਹੀਂ ਕਰਨਗੇ। ਇਹ ਗੁੱਸਾ ਚੋਣ ਨਤੀਜਿਆਂ ’ਚ ਵਿਖਾਈ ਦੇਵੇਗਾ।’’

ਮੀਡੀਆ ਵਲੋਂ ਇਸ ਮੁੱਦੇ ਬਾਰੇ ਪੁੱਛੇ ਜਾਣ ’ਤੇ ਰਾਜਗੁਰੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜੋ ਕਿਹਾ ਉਸ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ’ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਅੱਜ ਭਾਜਪਾ ਅੰਗਰੇਜ਼ਾਂ ਵਾਂਗ ਕੰਮ ਕਰ ਰਹੀ ਹੈ ਅਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਿਰਫ ਰਾਹੁਲ ਗਾਂਧੀ ਹੀ ਹਨ ਜੋ ਭਾਜਪਾ ਵਿਰੁਧ ਉਸੇ ਤਰ੍ਹਾਂ ਲੜ ਰਹੇ ਹਨ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨਾਲ ਲੜਾਈ ਲੜੀ ਸੀ।’’

ਉਨ੍ਹਾਂ ਕਿਹਾ, ‘‘ਇਸੇ ਲਈ ਮੈਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਲੋਕ ਰਾਹੁਲ ਗਾਂਧੀ ’ਚ ਮਹਾਤਮਾ ਗਾਂਧੀ ਨੂੰ ਵੇਖਣਗੇ। ਮੈਂ ਗਾਂਧੀ ਜੀ ਨਾਲ ਜੁੜੀਆਂ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਅਤੇ ਅਜਿਹੀ ਹੀ ਇਕ ਕਿਤਾਬ ’ਚ ਇਸ ਦਾ ਜ਼ਿਕਰ ਸੀ (ਕਿ ਗਾਂਧੀ ਜੀ ਚਲਾਕ ਸਨ)। ਮੈਂ ਅਪਣੇ ਸ਼ਬਦ ਨਹੀਂ ਜੋੜੇ।’’ ਰਾਜਗੁਰੂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ‘ਚਤੁਰ’ ਸ਼ਬਦ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜੋ ਉਨ੍ਹਾਂ ਦੇ ਅਨੁਸਾਰ ਚਾਲਾਕ ਸ਼ਬਦ ਦਾ ਸਮਾਨਾਰਥੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement