ਕਾਲੇ ਹਿਰਨ ਕੇਸ ‘ਚ ਸਜਾ ਵਿਰੁਧ ਸਲਮਾਨ ਖ਼ਾਨ ਦੀ ਮੰਗ ‘ਤੇ ਅੱਜ ਸੁਣਵਾਈ
Published : Apr 3, 2019, 9:27 am IST
Updated : Apr 3, 2019, 9:27 am IST
SHARE ARTICLE
Salman Khan
Salman Khan

ਪਹਿਲਾਂ ਇਸ ਮਾਮਲੇ ਦੀ ਸੁਣਵਾਈ 20 ਫਰਵਰੀ ਨੂੰ ਹੋਈ ਸੀ....

ਨਵੀਂ ਦਿੱਲੀ : ਹਿਰਨ ਸ਼ਿਕਾਰ ਦੇ ਮਾਮਲੇ ਵਿਚ ਸੀਜੇਐਮ ਪੇਂਡੂ ਅਦਾਲਤ ਦੇ ਆਦੇਸ਼ ਵਿਰੁਧ ਸਲਮਾਨ ਖ਼ਾਨ ਵਲੋਂ ਦਰਜ ਅਪੀਲ ਉਤੇ ਸੁਣਵਾਈ ਬੁੱਧਵਾਰ ਨੂੰ ਹੋਵੇਗੀ। ਉਥੇ ਹੀ ਦੂਜੀ ਅਪੀਲ ਵਿਸ਼ਨੋਈ  ਸਮਾਜ ਵਲੋਂ ਸੈਫ ਅਲੀ ਖ਼ਾਨ ਨੀਲਮ ਤੱਬੂ ਅਤੇ ਸੋਨਾਲੀ ਬੇਂਦਰੇ ਦੇ ਵਿਰੁਧ ਪੇਸ਼ ਕੀਤੀ ਗਈ ਸੀ। ਉਸ ਉਤੇ ਵੀ ਅੱਜ ਸੁਣਵਾਈ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ 20 ਫਰਵਰੀ ਨੂੰ ਹੋਈ ਸੀ।

Salman KhanSalman Khan

ਹਾਲਾਂਕਿ ਮਾਮਲੇ ਦੀ ਸੁਣਵਾਈ 3 ਅਪ੍ਰੈਲ ਲਈ ਟਾਲ ਦਿਤੀ ਗਈ ਸੀ। ਸਲਮਾਨ ਖ਼ਾਨ ਦੇ ਵਿਰੁਧ ਗ਼ੈਰਕਾਨੂੰਨੀ ਹਥਿਆਰ ਦੇ ਮਾਮਲੇ ਵਿਚ ਸਰਕਾਰ ਦੀ ਅਪੀਲ ਉਤੇ ਵੀ ਬੁੱਧਵਾਰ ਨੂੰ ਹੀ ਸੁਣਵਾਈ ਹੋਵੇਗੀ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਜੋਧਪੁਰ ਪੇਂਡੂ ਚੰਦਰ ਕੁਮਾਰ ਸੋਨਗਰਾ ਦੀ ਅਦਾਲਤ ਵਿਚ ਸੂਚੀਬਧ ਸੀ ਪਰ ਤਿੰਨਾਂ ਦੀਆਂ ਅਪੀਲਾਂ ਉਤੇ ਸਮੇਂ ਦੀ ਘਾਟ ਦੇ ਚਲਦੇ 3 ਅਪ੍ਰੈਲ ਤੱਕ ਸੁਣਵਾਈ ਟਾਲ ਦਿਤੀ ਗਈ ਸੀ। ਪਹਿਲੀ ਅਪੀਲ ਸਲਮਾਨ ਖ਼ਾਨ ਵਲੋਂ ਸੀ। ਜਿਸ ਵਿਚ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜਾ ਦਿਤੀ ਗਈ ਸੀ।

Court Decision Court 

ਸਜਾ ਦੇ ਵਿਰੁਧ ਸਲਮਾਨ ਖ਼ਾਨ ਨੇ ਜ਼ਿਲ੍ਹਾ ਸੈਸ਼ਨ ਅਦਾਲਤ ਵਿਚ ਅਪੀਲ ਪੇਸ਼ ਕਰ ਰਖੀ ਹੈ। ਉਥੇ ਹੀ ਦੂਜੀ ਅਪੀਲ ਵਿਸ਼ਨੋਈ ਸਮਾਜ ਵਲੋਂ ਸੀ। ਜਿਸ ਵਿਚ ਸੈਫ ਅਲੀ ਖ਼ਾਨ, ਨੀਲਮ ਤੱਬੂ, ਸੋਨਾਲੀ ਬੇਂਦਰੇ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਬਰੀ ਕਰਨ ਦੇ ਵਿਰੁਧ ਪੇਸ਼ ਕੀਤੀ ਗਈ ਸੀ, ਤਾਂ ਉਥੇ ਹੀ ਤੀਜੀ ਅਪੀਲ ਰਾਜ ਸਰਕਾਰ ਵਲੋਂ ਪੇਸ਼ ਕੀਤੀ ਗਈ ਸੀ। ਜਿਸ ਵਿਚ ਸਲਮਾਨ ਖ਼ਾਨ ਨੂੰ ਗ਼ੈਰਕਾਨੂੰਨੀ ਹਥਿਆਰ ਦੇ ਮਾਮਲੇ ਵਿਚ ਬਰੀ ਕਰਨ ਦੇ ਵਿਰੁਧ ਸਰਕਾਰ ਦੀ ਅਪੀਲ ਸੀ। ਬੁੱਧਵਾਰ ਨੂੰ ਹੀ ਤਿੰਨਾਂ ਅਪੀਲਾਂ ਉਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement