ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਨੇ ਅਨੰਦ ਮੈਰਿਜ ਐਕਟ ਕੀਤਾ ਲਾਗੂ

By : JAGDISH

Published : Feb 3, 2026, 9:19 am IST
Updated : Feb 3, 2026, 9:19 am IST
SHARE ARTICLE
The Tamil Nadu government led by Chief Minister M.K. Stalin implemented the Anand Marriage Act.
The Tamil Nadu government led by Chief Minister M.K. Stalin implemented the Anand Marriage Act.

ਅਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ-2026 ਨੂੰ ਦਿੱਤੀ ਮਨਜ਼ੂਰੀ

ਚੇਨਈ : ਤਮਿਲਨਾਡੂ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਿੱਖਾਂ ਨੂੰ ਤੋਹਫ਼ਾ ਦਿੰਦੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ।  ਸੂਬੇ ਦੀ ਐਮ.ਕੇ. ਸਟਾਲਿਨ ਸਰਕਾਰ ਨੇ ਅਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ।  ਇਸ ਨਾਲ ਸੂਬੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਿਆਹ ਦੇ ਨਿਯਮਾਂ ਵਿੱਚ ਕੋਈ ਉਲਝਣ ਨਹੀਂ ਰਹੇਗੀ ਅਤੇ ਸੂਬੇ ’ਚ ਸਿੱਖਾਂ ਦੇ ਵਿਆਹ ਅਸਾਨੀ ਨਾਲ ਰਜਿਸਟਰਡ ਹੋ ਸਕਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਉਹ ਸਿੱਖ ਵਿਆਹਾਂ ਲਈ ਆਪਣੇ ਪੱਧਰ 'ਤੇ ਨਿਯਮ ਬਣਾਉਣ। ਆਨੰਦ ਵਿਆਹ ਸਿੱਖ ਧਰਮ ਵਿੱਚ ਬਹੁਤ ਪਵਿੱਤਰਤਾ ਰੱਖਦਾ ਹੈ। ਸਿੱਖਾਂ ਦੇ ਵਿਆਹ ਅਨੰਦ ਕਾਰਜ ਦੀ ਰਸਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੰਪੰਨ ਹੁੰਦੇ ਹਨ ਅਤੇ ਇਸ ਵਿੱਚ ਚਾਰ ਲਾਵਾਂ ਦੀ ਰਸਮ ਸ਼ਾਮਲ ਹੁੰਦੀ ਹੈ। ਅਜਿਹੇ ਵਿਆਹਾਂ ਨੂੰ ਸਿੱਖ ਭਾਈਚਾਰੇ ਵਿੱਚ ਲੰਬੇ ਸਮੇਂ ਤੋਂ ਧਾਰਮਿਕ ਮਾਨਤਾ ਪ੍ਰਾਪਤ ਹੈ, ਪਰ ਜੋੜਿਆਂ ਨੂੰ ਅਕਸਰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਿੱਚ ਪ੍ਰਸ਼ਾਸਨਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਖਾਸ ਕਰਕੇ ਪਛਾਣ ਦਸਤਾਵੇਜ਼ਾਂ, ਵਿਰਾਸਤ, ਵੀਜ਼ਾ, ਬੈਂਕਿੰਗ ਅਤੇ ਹੋਰ ਨਾਗਰਿਕ ਮਾਮਲਿਆਂ ਨਾਲ ਜੁੜੇ ਮੁੱਦਿਆਂ ਨੂੰ ਨਿਭਾਉਂਦੇ ਸਮੇਂ। ਤਮਿਲਨਾਡੂ ਸਰਕਾਰ ਦੇ ਨਿਯਮਾਂ ਅਨੁਸਾਰ ਹੁਣ ਤਮਿਲਨਾਡੂ ਵਿੱਚ ਕਿਤੇ ਵੀ ਸੰਪੰਨ ਹੋਏ ਆਨੰਦ ਵਿਆਹਾਂ ਨੂੰ ਵਿਆਹ ਰਜਿਸਟਰਾਰ ਕੋਲ ਰਜਿਸਟਰ ਕੀਤਾ ਜਾ ਸਕਦਾ ਹੈ।
 

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement