ਅੰਦੋਲਨਕਾਰੀ ਹਰਕੇ ਕਿਸਾਨ-ਮਜਦੂਰ ਸੱਤਿਆਗ੍ਰਹੀ ਹੈ,ਜੋ ਅਪਣਾ ਹੱਕ ਲੈ ਕੇ ਰਹਿਣਗੇ : ਰਾਹੁਲ ਗਾਂਧੀ
Published : Jan 3, 2021, 9:20 pm IST
Updated : Jan 3, 2021, 9:20 pm IST
SHARE ARTICLE
Rahul Gandhi
Rahul Gandhi

ਕਿਹਾ, ਦੇਸ਼ ਇਕ ਵਾਰ ਫਿਰ ਚੰਪਾਰਨ ਵਰਗੀ ਤ੍ਰਾਸਦੀ ਝੱਲਣ ਜਾ ਰਿਹਾ

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਜਾਰੀ ਕਿਸਾਨ ਅੰਦੋਲਨ ਦੀ ਤੁਲਨਾ ਅੰਗਰੇਜਾਂ ਦੇ ਸ਼ਾਸਨ ’ਚ ਹੋਏ ਚੰਪਾਰਨ ਅੰਦੋਲਨ ਨਾਲ ਕੀਤੀ। ਉਨ੍ਹਾਂ ਐਤਵਾਰ ਨੂੰ ਕਿਹਾ ਕਿ ਅੰਦੋਲਨ ’ਚ ਹਿੱਸਾ ਲੈ ਰਿਹਾ ਹਰੇਕ ਕਿਸਾਨ ਅਤੇ ਮਜਦੂਰ ਸੱਤਿਆਗ੍ਰਹਿ ਹੈ, ਜੋ ਅਪਣਾ ਅਧਿਕਾਰ ਲੈ ਕੇ ਹੀ ਰਹੇਗਾ।

farmer protestfarmer protestਰਾਹੁਲ ਨੇ ਟਵੀਟ ਕੀਤਾ, ‘‘ਦੇਸ਼ ਇਕ ਵਾਰ ਫਿਰ ਚੰਪਾਰਨ ਵਰਗੀ ਤ੍ਰਾਸਦੀ ਝੱਲਣ ਜਾ ਰਿਹਾ ਹੈ। ਉਦੋਂ ਅੰਗਰੇਜ ‘ਕੰਪਨੀ ਬਹਾਦਰ’ ਸੀ, ਹੁਣ ਮੋਦੀ-ਮਿੱਤਰ ‘ਕੰਪਨੀ ਬਹਾਦਰ’ ਹੈ। ਪਰ ਅੰਦੋਲਨ ’ਚ ਹਿੱਸਾ ਲੈ ਰਿਹਾ ਹਰ ਇਕ ਕਿਸਾਨ-ਮਜਦੂਰ ਸੱਤਿਆਗ੍ਰਹੀ ਹੈ, ਜੋ ਅਪਣਾ ਅਧਿਕਾਰ ਲੈ ਕੇ ਹੀ ਰਹੇਗਾ। ਦਰਅਸਲ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇਸ ਨਾਲ ਖੇਤੀ ਅਤੇ ਕਿਸਾਨਾਂ ’ਤੇ ਪ੍ਰਤੀਕੂਲ ਅਸਰ ਪਵੇਗਾ।

PM ModiPM Modiਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਨੇ 1917 ’ਚ ਚੰਪਾਰਨ ਸੱਤਿਗ੍ਰਹਿ ਦੀ ਅਗਵਾਈ ਕੀਤੀ ਸੀ ਅਤੇ ਇਸ ਨੂੰ ਭਾਰਤ ਦਾ ਸੁਤੰਤਰਤਾ ਸੰਗ੍ਰਾਮ ’ਚ ਇਤਿਹਾਸਕ ਅੰਦੋਲਨ ਮੰਨਿਆ ਜਾਂਦਾ ਹੈ। ਕਿਸਾਨਾਂ ਨੇ ਬਿ੍ਰਟਿਸ਼ ਸ਼ਾਸਨਕਾਲ ’ਚ ਨੀਲ ਦੀ ਖੇਤੀ ਕਰਨ ਸਬੰਧੀ ਆਦੇਸ਼ ਅਤੇ ਇਸ ਲਈ ਘੱਟ ਭੁਗਤਾਨ ਦੇ ਵਿਰੋਧ ’ਚ ਬਿਹਾਰ ਦੇ ਚੰਪਾਰਨ ’ਚ ਇਹ ਅੰਦੋਲਨ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement