ਮੀਂਹ ਤੇ ਠੰਢ ਦੇ ਬਾਵਜੂਦ ਸਾਹਜਪੁਰ ਬਾਰਡਰ 'ਤੇ ਪੁੱਜਿਆ ਕਿਸਾਨਾਂ ਦਾ ਟਰੈਕਟਰ ਮਾਰਚ
Published : Jan 3, 2021, 7:21 pm IST
Updated : Jan 3, 2021, 7:21 pm IST
SHARE ARTICLE
farmer protest
farmer protest

ਸਾਹਜਪੁਰ ਬਾਰਡਰ ਦੇ ਮੋਰਚੇ ਤੇ ਕਿਸਾਨਾਂ ਵੱਲੋਂ ਕਾਫ਼ਲੇ ਦਾ ਕੀਤਾ ਜ਼ੋਰਦਾਰ ਸਵਾਗਤ

ਦਿੱਲੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ ਤੋਂ ਹਰਿਆਣਾ ਦੇ ਪਿੰਡਾਂ 'ਚ  ਸੈਂਕੜੇ ਟਰੈਕਟਰਾਂ ਰਾਹੀਂ ਸ਼ੁਰੂ ਕੀਤਾ ਮਾਰਚ  ਅੱਜ਼  ਸਵੇਰੇ  ਵਰ੍ਹਦੇ ਮੀਂਹ 'ਚ ਰਵਾੜੀ ਟੋਲ ਪਲਾਜੇ ਤੋਂ ਚੱਲ ਕੇ ਪਿੰਡਾਂ  'ਚੋਂ ਹੁੰਦਾ ਹੋਇਆ ਸਾਹਜਪੁਰ ਬਾਰਡਰ 'ਤੇ ਪੁੱਜਿਆ। ਟਰੈਕਟਰ ਮਾਰਚ 'ਚ ਸ਼ਾਮਲ ਕਰੀਬ ਤਿੰਨ ਹਜ਼ਾਰ ਕਿਸਾਨਾਂ ਵੱਲੋਂ ਸਾਹਜਪੁਰ ਬਾਰਡਰ ਉੱਤੇ ਪੁੱਜਣ 'ਤੇ ਇੱਥੇ ਪਹਿਲਾਂ ਹੀ ਡਟੇ ਹੋਏ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।

photophotoਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਯਾਦਵ ਤੋਂ ਇਲਾਵਾ ਕੇਰਲਾ ਦੇ ਕਿਸਾਨ ਆਗੂ ਕਿ੍ਸ਼ਨ ਪ੍ਰਕਾਸ਼ ਤੇ ਹਰਿਆਣਾ ਦੇ ਕਿਸਾਨ ਆਗੂ ਦੀਪਕ ਕੁਮਾਰ ਤੇ ਅਮਰਾ ਰਾਮ ਨੇ ਹੱਡ ਚੀਰਵੀ ਠੰਢ ਦੇ ਬਾਵਜੂਦ ਕਿਸਾਨਾਂ ਵੱਲੋਂ ਦੋ ਦਿਨਾਂ  ਲੰਮਾ ਮਾਰਚ ਕਰਕੇ ਸਾਹਜਪੁਰ ਬਾਰਡਰ ਤੇ ਪੁੱਜਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਮੁਲਕ ਦੇ ਕਿਸਾਨਾਂ ਦੀ ਏਕਤਾ ਤੇ ਸੰਘਰਸ਼ ਦੀ ਬਦੌਲਤ  ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।

photophotoਕਿਸਾਨ ਆਗੂਆਂ ਨੇ ਆਖਿਆ ਕਿ ਟਰੈਕਟਰ ਮਾਰਚ ਦੌਰਾਨ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਮਿਲੇ ਹੁੰਗਾਰੇ ਨਾਲ਼ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ । ਉਹਨਾਂ ਐਲਾਨ ਕੀਤਾ ਅੱਜ ਇਹ ਕਾਫਲਾ ਇੱਥੇ ਹੀ ਰਾਤ ਭਰ ਰੁਕਣ ਉਪਰੰਤ ਕੱਲ੍ਹ ਸਵੇਰੇ ਵੱਖ-ਵੱਖ ਪਿੰਡਾਂ ਚ ਮਾਰਚ ਕਰਦਾ ਹੋਇਆ ਟਿੱਕਰੀ ਬਾਰਡਰ ਵੱਲ ਰਵਾਨਾ ਹੋਵੇਗਾ। ਸ੍ਰੀ ਸ਼ਿੰਗਾਰਾ ਸਿੰਘ ਮਾਨ ਆਖਿਆ ਕਿ ਟਰੈਕਟਰ ਮਾਰਚ ਚ ਸ਼ਾਮਲ ਕਿਸਾਨ ਕਾਫਲੇ ਵੱਲੋਂ ਬੀਤੀ ਰਾਤ ਰਵਾੜੀ ਟੋਲ ਪਲਾਜੇ ਉੱਪਰ ਰੁਕਣ ਉਪਰੰਤ ਆਲ਼ੇ ਦੁਆਲ਼ੇ

photophotoਪਿੰਡਾਂ ਚੋਂ ਵੱਡੀ ਗਿਣਤੀ ਕਿਸਾਨ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਇਸ ਟੋਲ ਪਲਾਜੇ ਨੂੰ ਟੋਲ ਫਰੀ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ। ਉਹਨਾਂ ਆਖਿਆ ਕਿ  ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਿੱਥੇ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ  ਏਕਤਾ ਤੇ ਲਾਮਬੰਦੀ ਜ਼ਰੂਰੀ ਹੈ ਉਥੇ  ਕਿਸਾਨਾਂ ਦੀ ਸੱਜੀ ਬਾਂਹ ਬਣਦੇ ਖੇਤ ਮਜ਼ਦੂਰਾਂ  ਦੀ ਇਸ ਘੋਲ ਚ ਸ਼ਮੂਲੀਅਤ ਵੀ ਅਣਸਰਦੀ ਲੋੜ ਹੈ ਜਿਸ ਖਾਤਰ ਮਜ਼ਦੂਰ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਯਤਨ ਜੁਟਾਉਣ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement