EVM ਦੀ ਜਾਂਚ ਨੂੰ ਲੈ ਕੇ ਪਾਈ ਗਈ ਪਟੀਸ਼ਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
Published : Dec 2, 2019, 1:36 pm IST
Updated : Dec 2, 2019, 1:44 pm IST
SHARE ARTICLE
File Photo
File Photo

ਵਕੀਲ ਮਨੋਹਰ ਲਾਲ ਸ਼ਰਮਾ ਦੀ ਪਟੀਸ਼ਨ ਵੀ ਕੀਤੀ ਸੀ ਰੱਦ

ਨਵੀਂ ਦਿੱਲੀ: ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ਨੂੰ ਮੰਸੂਰ ਅਲੀ ਖਾਨ ਨੇ ਦਾਖਲ ਕੀਤਾ ਸੀ। ਉਨ੍ਹਾਂ ਦਾ ਕਹਿਣ ਹੈ ਕਿ ਈਵੀਐੱਮ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਪਟੀਸ਼ਨਰ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਮਾਹਰਾਂ ਦੀ ਮਦਦ ਨਾਲ ਅਤੇ ਸੁਪਰੀਮ ਕੋਰਟ ਜਾ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਦੀ ਦੇਖ-ਰੇਖ ਹੇਠ ਈਵੀਐਮ ਨਾਲ ਛੇੜਛਾੜ ਕਰਨ ਦੀ ਆਗਿਆ ਦੇਵੇ।

file photofile photo

ਇਕ ਅਜਿਹੀ ਹੀ ਪਟੀਸ਼ਨ ਵਕੀਲ ਮਨੋਹਰ ਲਾਲ ਸ਼ਰਮਾ ਨੇ ਦਾਖਲ ਕੀਤੀ ਸੀ ਜਿਸ ਵਿਚ ਈਵੀਐੱਮ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੇ ਹੋਏ ਲੋਕ ਸਭਾ ਚੋਣਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਵਿਚ ਸੁਣਵਾਈ ਦੇ ਦੌਰਾਨ ਜੱਜ ਰੋਹਿਗੰਟਨ ਨਰੀਮਨ ਨੇ ਵਕੀਲ ਐਮਐਲ ਸ਼ਰਮਾ ਨੂੰ ਕਿਹਾ ਸੀ ਕਿ ਤੁਸੀ ਕੀ ਚਾਹੁੰਦੇ ਹੋ ਸ਼ਰਮਾ ਜੀ? ਅਸੀ ਪੂਰੀ ਲੋਕਸਭਾ ਚੋਣਾਂ ਨੂੰ ਰੱਦ ਕਰ ਦਈਏ। ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

file photofile photo

ਵਕੀਲ ਐਮਐਲ ਸ਼ਰਮਾ ਦੀ ਪਟੀਸ਼ਨ ਵਿਚ ਈਵੀਐੱਮ ਦੀ ਭਰੋਸੇਯੋਗਤਾ ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਚੋਣ ਕਮੀਸ਼ਨ ਨੂੰ ਇਹ ਅਧਿਕਾਰ ਹੀ ਨਹੀਂ ਹੈ ਕਿ ਉਹ ਈਵੀਐੱਮ ਦੇ ਰਾਹੀਂ ਚੋਣਾਂ ਕਰਾਵੇ। ਸ਼ਰਮਾ ਦੀ ਦਲੀਲ ਸੀ ਕਿ ਲੋਕ ਪ੍ਰਤੀਨਿਧ ਐਕਟ ਦੇ ਮਤਾਬਕ ਹੀ ਕਮੀਸ਼ਨ ਸਿਰਫ ਬੈਲੇਟ ਪੇਪਰ ਦੇ ਰਾਹੀਂ ਹੀ ਚੋਣਾਂ ਕਰਵਾ ਸਕਦਾ ਹੈ।

file photofile photo

ਦੱਸ ਦਈਏ ਕਿ ਈਵੀਐੱਮ ਦੀ ਭਰੋਸੇਯੋਗਤਾ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਸਮੇਂ-ਸਮੇਂ ਤੇ ਸਵਾਲ ਉਠਾਉਂਦੀਆਂ ਰਹੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement