Chandigarh Suicide News: ਕਰਵਾ ਚੌਥ ਮੌਕੇ ਵਿਆਹੁਤਾ ਵਲੋਂ ਫਾਹਾ ਲੈ ਕੇ ਖੁਦਕੁਸ਼ੀ
Published : Nov 2, 2023, 11:29 am IST
Updated : Nov 2, 2023, 11:29 am IST
SHARE ARTICLE
Chandigarh Suicide News
Chandigarh Suicide News

ਅੰਮ੍ਰਿਤਸਰ ਗਿਆ ਸੀ ਪਤੀ

Chandigarh Suicide  News: ਈਡਬਲਿਊਐਸ ਕਲੋਨੀ ਧਨਾਸ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਵਲੋਂ ਕਰਵਾ ਚੌਥ ਵਾਲੇ ਦਿਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁਧਵਾਰ ਸ਼ਾਮ ਨੂੰ ਘਰ 'ਚ ਪੂਨਮ (32) ਨੂੰ ਲਟਕਦੀ ਦੇਖ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਉਸ ਨੂੰ ਸੈਕਟਰ-16 ਦੇ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾ ਦਾ ਪਤੀ ਅਮਿਤ ਅਪਣੇ ਭਰਾ ਦੇ ਵਿਆਹ ਲਈ ਅੰਮ੍ਰਿਤਸਰ ਗਿਆ ਹੋਇਆ ਸੀ, ਜੋ ਕਿ 4 ਨਵੰਬਰ ਨੂੰ ਹੋਣਾ ਹੈ। ਪੂਨਮ ਅਪਣੀ ਅੱਠ ਸਾਲ ਦੀ ਬੇਟੀ ਅਤੇ ਦਸ ਮਹੀਨੇ ਦੇ ਬੱਚੇ ਨਾਲ ਘਰ 'ਚ ਇਕੱਲੀ ਸੀ।

ਘਟਨਾ ਦੇ ਸਮੇਂ ਅੱਠ ਸਾਲ ਦੀ ਬੱਚੀ ਅਪਣੀ ਭੈਣ ਨਾਲ ਘਰ ਦੇ ਬਾਹਰ ਖੇਡ ਰਹੀ ਸੀ। ਜਦੋਂ ਉਹ ਅੰਦਰ ਆਈ ਤਾਂ ਉਸ ਨੇ ਅਪਣੀ ਮਾਂ ਨੂੰ ਲਟਕਦੀ ਦੇਖਿਆ। ਉਸ ਨੇ ਇਸ ਦੀ ਸੂਚਨਾ ਗੁਆਂਢੀਆਂ ਨੂੰ ਦਿਤੀ। ਥਾਣਾ ਸਾਰੰਗਪੁਰ ਅਨੁਸਾਰ ਮ੍ਰਿਤਕਾ ਦਾ ਪਤੀ ਜ਼ੋਮੈਟੋ ਵਿਚ ਕੰਮ ਕਰਦਾ ਹੈ। ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।

(For more news apart from Woman Suicide by hanging in chandigarh, stay tuned to Rozana Spokesman)

Tags: karva chauth

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement