ਨਾਬਾਲਿਗ ਕਿਸ਼ੋਰ ਨਾਲ ਗ਼ੈਰ-ਕੁਦਰਤੀ ਕੁਕਰਮ, 10 ਰੁਪਏ ਦੇ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼
Published : Sep 2, 2022, 2:05 pm IST
Updated : Sep 2, 2022, 2:05 pm IST
SHARE ARTICLE
Crime
Crime

ਸ਼ਿਕਾਇਤ ਅਨੁਸਾਰ ਜਦੋਂ ਨਾਬਾਲਿਗ ਕਿਸ਼ੋਰ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ।

 

ਸੁਲਤਾਨਪੁਰ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੁਲਤਾਨਪੁਰ 'ਚ ਇੱਕ 11 ਸਾਲਾਂ ਦੇ ਨਾਬਾਲਿਗ ਲੜਕੇ ਨਾਲ ਗ਼ੈਰ-ਕੁਦਰਤੀ ਬਲਾਤਕਾਰ ਦੇ ਮਾਮਲੇ ਦੇ ਦੋਸ਼ੀ ਵਿਅਕਤੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰੋਟੈਕਸ਼ਨ ਆਫ਼ ਚਿਲਡ੍ਰਨ ਫ਼ਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਤਹਿਤ ਵਿਸ਼ੇਸ਼ ਅਦਾਲਤ ਦੇ ਜੱਜ ਨੇ ਮੁਲਜ਼ਮ ਸ਼ੈਲੇਂਦਰ ਉਰਫ਼ ਪੁਜਾਰੀ ਪਾਂਡੇ ਦੇ ਅਪਰਾਧ ਨੂੰ ਬਹੁਤ ਗੰਭੀਰ ਪਾਇਆ, ਅਤੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਸਖ਼ਤ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਸਰਕਾਰੀ ਵਕੀਲ ਨੇ ਦੱਸਿਆ ਕਿ ਇਹ ਮਾਮਲਾ ਜੈਸਿੰਘਪੁਰ ਥਾਣਾ ਖੇਤਰ ਨਾਲ ਸੰਬੰਧਿਤ ਹੈ। ਦੋਸ਼ੀ ਉਕਤ ਥਾਣਾ ਖੇਤਰ 'ਚ ਪੈਂਦੇ ਬਰੇਹਟਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਮਾਮਲੇ ਬਾਰੇ ਜਾਣਕਾਰੀ ਇਹ ਮਿਲੀ ਹੈ ਕਿ 30 ਜੂਨ 2020 ਨੂੰ ਜਦੋਂ ਪੀੜਤ ਕਿਸ਼ੋਰ ਗਾਂ ਚਰਾਉਣ ਗਿਆ ਹੋਇਆ ਸੀ, ਤਾਂ ਦੋਸ਼ੀ ਮੌਕੇ 'ਤੇ ਪਹੁੰਚ ਗਿਆ ਅਤੇ ਨਾਬਾਲਗ ਦੀ ਗਾਂ ਨੂੰ ਝਾੜੀਆਂ ਵੱਲ੍ਹ ਲੈ ਗਿਆ। ਆਪਣੀ ਗਾਂ ਦਾ ਪਿੱਛਾ ਕਰਦੇ-ਕਰਦੇ ਜਦੋਂ ਪੀੜਤ ਕਿਸ਼ੋਰ ਉੱਥੇ ਪਹੁੰਚਿਆ ਤਾਂ ਦੋਸ਼ੀ ਨੇ ਉਸ ਨੂੰ ਇਕੱਲਿਆਂ ਦੇਖ ਕੇ ਗ਼ੈਰ-ਕੁਦਰਤੀ ਤਰੀਕੇ ਨਾਲ ਕੁਕਰਮ ਕੀਤਾ।

ਸ਼ਿਕਾਇਤ ਅਨੁਸਾਰ ਜਦੋਂ ਨਾਬਾਲਿਗ ਕਿਸ਼ੋਰ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਕਿਸ਼ੋਰ ਲੜਕੇ ਦੇ ਦੱਸਣ ਅਨੁਸਾਰ ਘਟਨਾ ਤੋਂ ਬਾਅਦ ਮੁਲਜ਼ਮ ਦੇ ਪਿਤਾ ਨੇ ਉਸ ਨੂੰ ਸਿਰਫ਼ 10 ਰੁਪਏ ਦੇ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਦਾ ਕਿਸੇ ਨੂੰ ਜ਼ਿਕਰ ਨਾ ਕਰਨ ਦੀ ਹਿਦਾਇਤ ਕੀਤੀ।

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement