ਉੜੀਸਾ 'ਚ 10 ਸਾਲਾ ਬੱਚੇ ਨਾਲ ਕੁਕਰਮ ਕਰਨ ਦੇ ਦੋਸ਼ 'ਚ ਸਕੂਲ ਅਧਿਆਪਕ ਗ੍ਰਿਫ਼ਤਾਰ
Published : Aug 12, 2021, 9:03 am IST
Updated : Aug 12, 2021, 9:03 am IST
SHARE ARTICLE
School Teacher held for molesting 10 year old child in Odisha
School Teacher held for molesting 10 year old child in Odisha

ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਧਰਮਸ਼ਾਲਾ ਇਲਾਕੇ ਦੇ ਇੱਕ ਪਿੰਡ ਵਿਚ ਬੱਚੇ ਨੂੰ ਉਸਦੇ ਘਰ ਜਾ ਕੇ ਪ੍ਰਾਈਵੇਟ ਟਿਊਸ਼ਨ ਦਿੰਦਾ ਸੀ।

ਜਾਜਪੁਰ: ਬੱਚਿਆਂ ਨਾਲ ਹੋ ਰਹੇ ਅਪਰਾਧਾਂ ‘ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਅਜਿਹਾ ਇਕ ਹੋਰ ਕੇਸ ਉੜੀਸਾ (Odisha) ਤੋਂ ਸਾਹਮਣਾ ਅਇਆ ਹੈ। ਉੜੀਸਾ ਦੇ ਜਾਜਪੁਰ (Jajpur) ਜ਼ਿਲੇ 'ਚ ਇਕ 10 ਸਾਲਾ ਬੱਚੇ ਨਾਲ ਅਧਿਆਪਕ ਵਲੋਂ ਛੇੜਛਾੜ (Misdoing) ਕੀਤੀ ਗਈ। ਜਿਸ ਤੋਂ ਬਾਅਦ ਬੁੱਧਵਾਰ ਨੂੰ ਦੋਸ਼ੀ ਸਕੂਲ ਅਧਿਆਪਕ ਨੂੰ ਗ੍ਰਿਫ਼ਤਾਰ (Teacher Arrested) ਕਰ ਲਿਆ ਗਿਆ ਹੈ।

ਹੋਰ ਪੜ੍ਹੋ: ਮੈਂ ਨਾ ਤਾਂ ਕੋਈ ਪਾਰਟੀ ਬਣਾਈ ਤੇ ਨਾ ਹੀ ਕਿਸੇ ਪਾਰਟੀ ਵਿਚ ਸ਼ਾਮਲ ਹੋਇਆ : ਚਡੂਨੀ 

School Teacher held for molesting 10 year old child in Odisha School Teacher held for molesting 10 year old child in Odisha

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਧਰਮਸ਼ਾਲਾ ਇਲਾਕੇ ਦੇ ਇੱਕ ਪਿੰਡ ਵਿਚ ਬੱਚੇ ਨੂੰ ਉਸਦੇ ਘਰ ਜਾ ਕੇ ਪ੍ਰਾਈਵੇਟ ਟਿਊਸ਼ਨ (Private Tutions) ਦਿੰਦਾ ਸੀ। ਪੁਲਿਸ ਅਨੁਸਾਰ, ਉਸਨੇ ਸੋਮਵਾਰ ਰਾਤ ਨੂੰ ਕਥਿਤ ਤੌਰ 'ਤੇ ਬੱਚੇ (10 year old Child) ਨਾਲ ਇਹ ਗਲਤ ਹਰਕਤ ਕੀਤੀ ਸੀ। ਘਟਨਾ ਦੇ ਸਮੇਂ ਉਸਦੇ ਮਾਤਾ -ਪਿਤਾ ਘਰ ਵਿਚ ਨਹੀਂ ਸਨ। ਅਧਿਆਪਕ ਨੇ ਬੱਚੇ ਕਿਸੇ ਨੂੰ ਕੁੱਝ ਨਾ ਦੱਸਣ ਦੀ ਧਮਕੀ ਵੀ ਦਿੱਤੀ।

ਹੋਰ ਪੜ੍ਹੋ: ਸੁਮੇਧ ਸੈਣੀ ਦੀ ਜ਼ਮਾਨਤ ’ਤੇ ਫ਼ੈਸਲਾ ਅੱਜ, ਦੋਵੇਂ ਧਿਰਾਂ ਦੀ ਲੰਮੀ ਬਹਿਸ ਉਪਰੰਤ ਹੁਕਮ ਰਾਖਵਾਂ ਕੀਤਾ

School Teacher held for molesting 10 year old child in Odisha School Teacher held for molesting 10 year old child in Odisha

ਉਨ੍ਹਾਂ ਕਿਹਾ ਕਿ ਬੱਚੇ ਨੇ ਘਰ ਵਾਪਸ ਆਉਣ 'ਤੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਅਧਿਆਪਕ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕਰਨ ਤੋਂ ਬਾਅਦ ਅਧਿਆਪਕ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

Location: India, Odisha, Jajpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement