ਆਰਬੀਆਈ ਵਲੋਂ ਰੈਪੋ ਰੇਟ 'ਚ ਵਾਧਾ
Published : Aug 2, 2018, 7:31 am IST
Updated : Aug 2, 2018, 7:31 am IST
SHARE ARTICLE
RBI
RBI

ਮੌਜੂਦਾ ਵਿੱਤੀ ਸਾਲ ਦੀ ਤੀਜੀ ਮਹੀਨਾਵਾਰ ਮੁਦਰਾ ਸਮੀਖਿਆ ਬੈਠਕ ਵਿਚ ਵਧਦੀ ਮਹਿੰਗਾਈ ਦਾ ਅਸਰ ਸਾਫ਼ ਤੌਰ 'ਤੇ ਵੇਖਿਆ ਗਿਆ...............

ਨਵੀਂ ਦਿੱਲੀ :  ਮੌਜੂਦਾ ਵਿੱਤੀ ਸਾਲ ਦੀ ਤੀਜੀ ਮਹੀਨਾਵਾਰ ਮੁਦਰਾ ਸਮੀਖਿਆ ਬੈਠਕ ਵਿਚ ਵਧਦੀ ਮਹਿੰਗਾਈ ਦਾ ਅਸਰ ਸਾਫ਼ ਤੌਰ 'ਤੇ ਵੇਖਿਆ ਗਿਆ। ਆਰਬੀਆਈ ਨੇ ਲਗਾਤਾਰ ਦੂਜੀ ਵਾਰ ਨੀਤੀਗਤ ਦਰਾਂ ਵਿਚ ਵਾਧਾ ਕੀਤਾ ਹੈ।  ਕੇਂਦਰੀ ਬੈਂਕ ਨੇ ਹੁਣ ਰੈਪੋ ਰੇਟ ਨੂੰ 6.25 ਫ਼ੀ ਸਦੀ ਤੋਂ ਵਧਾ ਕੇ 6.50 ਫ਼ੀ ਸਦੀ ਅਤੇ ਰਿਵਰਸ ਰੈਪੋ ਨੂੰ 6 ਫ਼ੀ ਸਦ ਤੋਂ ਵਧਾ ਕੇ 6.25 ਫ਼ੀ ਸਦੀ ਕਰ ਦਿਤਾ ਹੈ। ਆਰਬੀਆਈ ਦੀ ਅਗਲੀ ਬੈਠਕ 3 ਤੋਂ 5 ਅਕਤੂਬਰ ਨੂੰ ਹੋਵੇਗੀ। ਇਸ ਬੈਠਕ ਵਿਚ ਨੀਤੀਗਤ ਦਰਾਂ ਵਧਾਉਣ ਦਾ ਫ਼ੈਸਲਾ 5:1 ਦੇ ਆਧਾਰ 'ਤੇ ਲਿਆ ਗਿਆ ਹੈ।

ਸਿਰਫ਼ ਰਵਿੰਦਰ ਐਚ ਢੋਲਕੀਆ ਨੇ ਨੀਤੀਗਤ ਦਰਾਂ 'ਚ ਵਾਧੇ ਵਿਰੁਧ ਮਤਦਾਨ ਕੀਤਾ। ਰੈਪੋ ਰੇਟ ਦੇ ਵਧਣ ਦਾ ਮਤਲਬ ਬੈਂਕ ਤੋਂ ਮਿਲਣ ਵਾਲੇ ਕਰਜ਼ੇ ਦਾ ਮਹਿੰਗਾ ਹੋਣਾ ਮੰਨਿਆ ਜਾਂਦਾ ਹੈ।  ਆਰਬੀਆਈ ਨੇ ਅਪਣੀ ਪਿਛਲੀ ਸਮੀਖਿਆ ਬੈਠਕ ਵਿਚ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਵਿਚ 0.25 ਫ਼ੀ ਸਦੀ ਦਾ ਵਾਧਾ ਕੀਤਾ ਸੀ ਯਾਨੀ ਪਿਛਲੀਆਂ ਦੋ ਬੈਠਕਾਂ ਵਿਚ ਆਰਬੀਆਈ ਨੇ ਨੀਤੀਗਤ ਦਰਾਂ ਵਿਚ ਕੁਲ 0.50 ਬੇਸਿਸ ਪੁਆਇੰਟ ਦਾ ਵਾਧਾ ਕਰ ਦਿਤਾ ਹੈ। ਆਰਬੀਆਈ ਨੇ ਜੁਲਾਈ - ਸਤੰਬਰ ਤਿਮਾਹੀ ਲਈ 4.2 ਫ਼ੀ ਸਦੀ ਦੀ ਦਰ ਨਾਲ ਮਹਿੰਗਾਈ ਦਾ ਅੰਦਾਜ਼ਾ ਲਾਇਆ ਹੈ।

ਅਕਤੂਬਰ- ਮਾਰਚ ਛਿਮਾਹੀ ਦੌਰਾਨ ਇਸ ਦੇ 4.8 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਹਾਲਾਂਕਿ ਵਿਕਾਸ ਦੇ ਮਾਮਲੇ ਵਿਚ ਆਰਬੀਆਈ ਭਰੋਸੇਮੰਦ ਲੱਗ ਰਹੀ ਹੈ। ਕੁਲ ਘਰੇਲੂ ਵਾਧੇ ਦੇ 7.4 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਤੇ ਅਪ੍ਰੈਲ - ਸਤੰਬਰ ਦੀ ਛਿਮਾਹੀ ਦੌਰਾਨ ਵਾਧੇ ਦੇ 7.5 ਤੋਂ 7.6 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਆਰਬੀਆਈ ਦਾ ਮੰਨਣਾ ਹੈ ਕਿ ਐਫ਼ਆਈਆਈ ਨੇ ਹਾਲ ਹੀ ਵਿਚ ਬਿਹਤਰ ਨਿਵੇਸ਼ ਕੀਤਾ ਹੈ ਅਤੇ ਘਰੇਲੂ ਸਨਅਤ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ।

ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਕਿਹਾ ਕਿ ਕਈ ਖੇਤਰਾਂ ਵਿਚ ਮਹਿੰਗਾਈ ਵਧੀ ਹੈ, ਵਪਾਰ ਯੁੱਧ ਨਾਲ ਨਿਰਯਾਤ 'ਤੇ ਅਸਰ ਪੈਣਾ ਸੰਭਵ ਹੈ ਅਤੇ ਡਾਲਰ ਦੀ ਮਜ਼ਬੂਤੀ ਨਾਲ ਪੂੰਜੀਗਤ ਮੁਨਾਫ਼ੇ ਵਿਚ ਕਮੀ ਆਈ ਹੈ। ਆਰਬੀਆਈ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀ ਵਧਦੀ ਕੀਮਤ ਚਿੰਤਾ ਦਾ ਵਿਸ਼ਾ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement