ਹਿਮਾਚਲ ਦੇ ਰੋਹੜੂ ’ਚ ਪਹਾੜੀ ਨਾਲ ਟਕਰਾਈ ਰੋਡਵੇਜ਼ ਬੱਸ, 56 ਜ਼ਖ਼ਮੀ

By : BIKRAM

Published : Jun 2, 2023, 3:30 pm IST
Updated : Jun 2, 2023, 8:46 pm IST
SHARE ARTICLE
Shimla: Mangled remains of a bus after it rammed into a hill leaving at least fifty six people injured, at Barsheel in Shimla, Friday, June 2, 2023. (PTI Photo)
Shimla: Mangled remains of a bus after it rammed into a hill leaving at least fifty six people injured, at Barsheel in Shimla, Friday, June 2, 2023. (PTI Photo)

ਬੀਤੇ ਦੋ ਦਿਨਾਂ ’ਚ ਬੱਸ ਹਾਦਸੇ ਦੀ ਇਹ ਦੂਜੀ ਘਟਨਾ

ਸ਼ਿਮਲਾ: ਜ਼ਿਲ੍ਹੇ ਦੇ ਰੋਹੜੂ ਇਲਾਕੇ ’ਚ ਸ਼ੁਕਰਵਾਰ ਨੂੰ ਹਿਮਾਚਲ ਰੋਡਵੇਜ਼ ਦੀ ਇਕ ਬੱਸ ਦੇ ਪਹਾੜੀ ਨਾਲ ਟਕਰਾ ਜਾਣ ਨਾਲ ਘੱਟ ਤੋਂ ਘੱਟ 56 ਸਵਾਰੀਆਂ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਇਸ ਜਾਣਕਾਰੀ ਦਿਤੀ। 

ਹਾਦਸਾ ਬਰੀਸ਼ੀਲ ਇਲਾਕੇ ’ਚ ਹੋਇਆ ਜਦੋਂ ਬੱਸ ਤਿੰਜਾਨੂੰ ਤੋਂ ਚਿਰਗਾਉਂ ਜਾ ਰਹੀ ਸੀ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲਗਿਆ ਹੈ ਕਿ ਬ੍ਰੇਕ ਫ਼ੇਲ੍ਹ ਹੋਣ ਕਰਕੇ ਹਾਦਸਾ ਵਾਪਰਿਆ। 

ਜਿਉਂ ਹੀ ਡਰਾਈਵਰ ਨੇ ਸਵਾਰੀਆਂ ਨੂੰ ਬ੍ਰੇਕ ਫ਼ੇਲ੍ਹ ਹੋਣ ਦੀ ਸੂਚਨਾ ਦਿਤੀ, ਉਹ ਘਬਰਾ ਗਏ। ਡਰਾਈਵਰ ਨੇ ਬੱਸ ਨੂੰ ਖੱਡ ’ਚ ਡਿੱਗਣ ਤੋਂ ਬਚਾਉਂਦਿਆਂ ਉਸ ਨੂੰ ਪਹਾੜੀ ਵਲ ਮੋੜ ਲਿਆ। 

ਗੰਭੀਰ ਜ਼ਖ਼ਮੀ ਲਗਭਗ 20 ਸਵਾਰੀਆਂ ਨੂੰ ਰੋਹੜੂ ਦੇ ਸਿਵਲ ਹਸਪਤਾਲ ’ਚ ਰੈਫ਼ਰ ਕਰ ਦਿਤਾ ਗਿਆ ਹੈ, ਜਦਕਿ ਹੋਰ 36 ਨੂੰ ਚਿਰਗਾਉਂ ’ਚ ਕਮਿਊਨਿਟੀ ਸਿਹਤ ਕੇਂਦਰ ਸੰਦਾਸੂ ਤੋਂ ਇਲਾਜ ਮਗਰੋਂ ਛੁੱਟੀ ਦੇ ਦਿਤੀ ਗਈ। 

ਇਹ ਬੀਤੇ ਦੋ ਦਿਨਾਂ ’ਚ ਦੂਜਾ ਬੱਸ ਹਾਦਸਾ ਹੈ। ਮੰਡੀ ਜ਼ਿਲ੍ਹੇ ਦੇ ਕਰਸੋਗ ਕੋਲ ਕਸ਼ੋਲ ’ਚ ਵੀਰਵਾਰ ਦੁਪਹਿਰ ਹਿਮਾਚਲ ਰੋਡਵੇਜ਼ ਦੀ ਇਕ ਬਸ ਸੜਕ ਤੋਂ ਹੇਠਾਂ ਡਿੱਗ ਜਾਣ ਕਰਕੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਗੱਡੀ ਇਕ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement