ਤਿਹਾੜ ਜੇਲ੍ਹ 'ਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ, ਰੋਹਿਣੀ ਕੋਰਟ ਗੋਲੀਕਾਂਡ ਦਾ ਸੀ ਆਰੋਪੀ
Published : May 2, 2023, 9:29 am IST
Updated : May 2, 2023, 9:29 am IST
SHARE ARTICLE
photo
photo

ਦੇਸ਼ ਦੀ ਹਾਈ ਸਕਿਓਰਿਟੀ ਜੇਲ ਮੰਨੀ ਜਾਂਦੀ ਤਿਹਾੜ ਜੇਲ 'ਚ ਗੈਂਗ ਵਾਰ ਹੋਣ ਦੀ ਖਬਰ ਸਾਹਮਣੇ ਆਈ

 

ਨਵੀਂ ਦਿੱਲੀ : ਦੇਸ਼ ਦੀ ਹਾਈ ਸਕਿਓਰਿਟੀ ਜੇਲ ਮੰਨੀ ਜਾਂਦੀ ਤਿਹਾੜ ਜੇਲ 'ਚ ਗੈਂਗ ਵਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਗੈਂਗ ਵਾਰ ਵਿੱਚ ਬਦਨਾਮ ਗੈਂਗਸਟਰ ਟਿੱਲੂ ਤਾਜਪੁਰੀਆ ਮਾਰਿਆ ਗਿਆ। ਟਿੱਲੂ ਤਾਜਪੁਰੀਆ 'ਤੇ ਰੋਹਿਣੀ ਕੋਰਟ 'ਚ ਗੋਲੀ ਚਲਾਉਣ ਦੇ ਇਲਜ਼ਾਮ, ਜਤਿੰਦਰ ਗੋਗੀ 'ਤੇ ਕਤਲ ਕਰਵਾਉਣ ਦਾ ਦੋਸ਼ ਸੀ।

ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ 'ਚ ਯੋਗੇਸ਼ ਟੁੰਡਾ ਅਤੇ ਉਸ ਦੇ ਸਾਥੀ ਦੀਪਕ ਨੇ ਟਿੱਲੂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਡੀਡੀਯੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਸਵੇਰੇ 6.30 ਵਜੇ ਉਸ ਦੀ ਮੌਤ ਹੋ ਗਈ। ਫਿਲਹਾਲ ਤਿਹਾੜ ਜੇਲ੍ਹ ਪ੍ਰਸ਼ਾਸਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੱਸ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਟਿੱਲੂ ਤਾਜਪੁਰੀਆ ਬਦਨਾਮ ਬਦਮਾਸ਼ ਨਵੀਨ ਬਾਲੀ, ਕੌਸ਼ਲ ਅਤੇ ਗੈਂਗਸਟਰ ਨੀਰਜ ਬਵਾਨੀਆ ਦੇ ਨਾਲ ਤਿਹਾੜ ਜੇਲ੍ਹ ਤੋਂ ਗੈਂਗ ਨੂੰ ਚਲਾਉਂਦਾ ਸੀ। ਉਸ ਦਾ ਨਾਂ ਰੋਹਿਣੀ ਕੋਰਟ ਗੋਲੀਕਾਂਡ 'ਚ ਆਇਆ ਸੀ। ਸਤੰਬਰ 2021 ਵਿੱਚ ਦੋ ਹਮਲਾਵਰ ਜੋ ਰੋਹਿਣੀ ਅਦਾਲਤ ਵਿੱਚ ਵਕੀਲਾਂ ਦੇ ਰੂਪ ਵਿੱਚ ਆਏ ਸਨ, ਨੇ ਜੱਜ ਦੇ ਸਾਹਮਣੇ ਗੈਂਗਸਟਰ ਜਤਿੰਦਰ ਗੋਗੀ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੋਗੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਸ਼ੂਟਰ ਵੀ ਮਾਰੇ ਗਏ। ਟਿੱਲੂ ਤਾਜਪੁਰੀਆ ਉਦੋਂ ਮੰਡੋਲੀ ਜੇਲ੍ਹ ਵਿਚ ਬੰਦ ਸੀ ਅਤੇ ਉਸ ਦੀ ਗੋਗੀ ਗੈਂਗ ਨਾਲ ਦੁਸ਼ਮਣੀ ਸੀ ਅਤੇ ਉਸ ਦਾ ਨਾਂ ਇਸ ਗੋਲੀਬਾਰੀ ਨਾਲ ਜੁੜਿਆ ਹੋਇਆ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement