ਕੋਵਿਡ-19 : ਸਮੇਂ ਤੋਂ ਪਹਿਲਾਂ ਦਿਤੀ ਢਿੱਲ ਤਾਂ ਹਾਲਾਤ ਹੋਣਗੇ ਬੇਕਾਬੂ : ਵਿਸ਼ਵ ਸਿਹਤ ਸੰਗਠਨ
Published : May 2, 2021, 7:47 am IST
Updated : May 2, 2021, 7:47 am IST
SHARE ARTICLE
WHO
WHO

ਜੇਕਰ ਯੂਰਪੀਨ ਦੇਸ਼ ਛੋਟ ਦਿੰਦਾ ਹੈ ਤਾਂ ਕੁਝ ਹੀ ਦਿਨਾਂ ‘ਚ ਫਿਰ ਤੋਂ ਤਬਾਹੀ ਮਚ ਸਕਦੀ ਹੈ

ਜਨੇਵਾ : ਵਿਸ਼ਸ਼ ਸਿਹਤ ਸੰਗਠਨਨੇ ਯੂਰਪੀਨ ਦੇਸ਼ਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਉਹ ਕੋਰੋਨਾ ਗਾਈਡਲਾਈਜ਼ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਢਿੱਲ ਦਿੰਦੇ ਹਨ ਤਾਂ ਸਥਿਤੀ ਨੂੰ ਭਿਆਨਕ ਹੋਣ ‘ਚ ਬਿਲਕੁਲ ਵੀ ਸਮਾਂ ਨਹੀਂ ਲੱਗੇਗਾ। ਡਬਲਯੂ.ਐੱਚ.ਓ. ਨੇ ਵੈਕਸੀਨ ਡਿਸਟ੍ਰੀਬਿਉਸ਼ਨ ‘ਚ ਗਰੀਬ ਦੇਸ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਚਿੰਤਾ ਵੀ ਜ਼ਾਹਰ ਕੀਤੀ ਹੈ।

WHOWHO

ਡਬਲਯੂ.ਐੱਚ.ਓ. ਦੇ ਯੂਰਪੀਨ ਯੂਨੀਅਨ ਰੀਜ਼ਨ ਦੇ ਹੈੱਡ ਹੈਂਸ ਕਲੂਜੇ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਵੇਲੇ ਵਿਸ਼ਵ ਦੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦਾ ਵੱਖ-ਵੱਖ ਵੈਰੀਐਂਟ ਆ ਚੁੱਕਿਆ ਹੈ ਜੋ ਇਸ ਮਹਾਮਾਰੀ ਨੂੰ ਕਾਫੀ ਤੇਜ਼ੀ ਨਾਲ ਵਿਸਤਾਰ ਦੇ ਰਿਹਾ ਹੈ ਅਤੇ ਅਜਿਹੇ ਸਮੇਂ ‘ਚ ਕੋਰੋਨਾ ਵਾਇਰਸ ਗਾਈਡਲਾਈਜ਼ ‘ਚ ਛੋਟ ਦੇਣਾ ਖਤਰਨਾਕ ਸਾਬਤ ਹੋ ਸਕਦਾ ਹੈ। 

WHOWHO

ਜੇਕਰ ਯੂਰਪੀਨ ਦੇਸ਼ ਛੋਟ ਦਿੰਦਾ ਹੈ ਤਾਂ ਕੁਝ ਹੀ ਦਿਨਾਂ ‘ਚ ਫਿਰ ਤੋਂ ਤਬਾਹੀ ਮਚ ਸਕਦੀ ਹੈ ਅਤੇ ਭਾਰਤ ਵਰਗੀ ਸਥਿਤੀ ਕਿਤੇ ਵੀਂ ਹੋ ਸਕਦੀ ਹੈ ਡਬਲਯੂ.ਐੱਚ.ਓ. ਦੇ ਯੂਰਪੀਨ ਯੂਨੀਅਨ ਰੀਜਨ ਦੇ ਹੈੱਡ ਹੇਂਸ ਕਲੂਜੇ ਦਾ ਬਿਆਨ ਉਸ ਵੇਲੇ ਆਇਆ ਹੈ ਜਦ ਕਈ ਯੂਰਪੀਨ ਦੇਸ਼ ਕੋਵਿਡ-19 ਨੂੰ ਲੈ ਕੇ ਛੋਟ ਦੇਣ ਦੀ ਸੋਚ ਰਹੇ ਹਨ।

WHOWHO

ਰਿਪੋਰਟ ਮੁਤਾਬਕ ਅਗਲੇ ਹਫਤੇ ਤੋਂ ਕਈ ਦੇਸ਼ ਲਾਕਡਾਊਨ ਸਮੇਤ ਵੱਖ-ਵੱਖ ਕੋਵਿਡ-19 ਰਜਿਸਟ੍ਰੇਸ਼ਨ ‘ਚ ਛੋਟ ਦੇਣ ਵਾਲੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਦੇਸ਼ਾਂ ਦੀ ਸਥਿਤੀ ਨੂੰ ਦਰਕਿਨਾਰ ਕਰਦੇ ਹੋਏ ਯੂਰਪੀਨ ਦੇਸ਼ ਛੋਟ ਦੇਣ ਦੀ ਪਲਾਨਿੰਗ ਕਰ ਰਹੇ ਹਨ ਜਿਸ ਕਾਰਣ ਭਾਰੀ ਤਬਾਹੀ ਮਚ ਸਕਦੀ ਹੈ।  

Location: Switzerland, Geneve, Geneve

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement