Pakistan News: ਪਾਕਿਸਤਾਨ ਦੇ ਲਸ਼ਕਰ ਦੇ ਇੱਕ ਹੋਰ ਅੱਤਵਾਦੀ ਦੀ ਮੌਤ

By : BALJINDERK

Published : Mar 2, 2024, 3:44 pm IST
Updated : Mar 2, 2024, 3:44 pm IST
SHARE ARTICLE
26/11 Mumbai attack photo
26/11 Mumbai attack photo

Pakistan News: ਪਾਕਿਸਤਾਨ ਦੇ ਲਸ਼ਕਰ ਦੇ ਇੱਕ ਹੋਰ ਅੱਤਵਾਦੀ ਦੀ ਮੌਤ

Pakistan's Lashkar e Taiba Terrorist Death News in Punjabi: ਮੁਬੰਈ 26/11 ਦੇ ਹਮਲੇ ਦਾ ਮਾਸਟਰਮਾਇੰਡ ਅਤੇ ਲਸ਼ਕਰ ਏ ਤੋਇਬਾ  ਦੇ ਸੀਨੀਅਰ ਕਮਾਂਡਰ ਆਜ਼ਮ ਚੀਮਾ ਦੀ ਪਾਕਿਸਤਾਨ ਵਿਚ ਮੌਤ ਹੋ ਗਈ ਹੈ। 70 ਸਾਲ ਦੇ ਆਜ਼ਮ ਦੀ ‘‘ਲਹਿੰਦਾ ਪੰਜਾਬ’’ ਦੇ ਸੂਬਾ ਫੈਸਲਾਬਾਦ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਉਹ 2006 ਦੇ ਮੁਬੰਈ ਧਮਾਕਿਆਂ ਦਾ ਮਾਸਟਰਮਾਇੰਡ ਸੀ ਅਤੇ 26/11 ਦੇ ਮੁਬੰਈ ਹਮਲਾਵਰਾਂ ਦੇ ਕਥਿਤ ਰੂਪ ਨਾਲ ਸਿਖ਼ਲਾਈ ਦੇਣ ਲਈ ਅਮਰੀਕਾ ਦੁਆਰਾ ਲੋੜੀਂਦਾ ਸੀ। 

ਲਸ਼ਕਰ ਏ ਤੋਇਬਾ ਦੇ ਖੁਫ਼ੀਆ ਪ੍ਰਮੁੱਖ ਆਜ਼ਮ ਚੀਮਾ (70 ਸਾਲਾਂ) ਦੀ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਚੀਮਾ 26/11  ਦੇ ਅੱਤਵਾਦੀ ਹਮਲਿਆਂ ਅਤੇ ਜੁਲਾਈ 2006 ਦੇ ਮੁਬੰਈ ਟ੍ਰੇਨ ਬੰਮ ਵਿਸਫੋਟ ਦੇ ਇਲਾਵਾ ਭਾਰਤ ਵਿੱਚ ਕਈ ਹੋਰ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸਕਰਤਾਵਾਂ ਵਿੱਚੋਂ ਇੱਕ ਸੀ। 

ਚੀਮਾ ਦੀ ਮੌਤ ਅਜਿਹੇ ਸਮੇਂ ਹੋਈ ਹੈ ਜਦ ਪਿਛਲੇ ਕੁਝ ਮਹੀਨਿਆਂ ਵਿੱਚ ਲਸ਼ਕਰ ਏ ਤੋਇਬਾ ਦੇ ਗੁਰਗੇ ਦੀ ਹੱਤਿਆਵਾਂ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੋਣ ਦਾ ਆਰੋਪ ਲਗਾਇਆ ਹੈ। ਹਾਲਾਂਕਿ ਭਾਰਤ ਨੇ ਇਹ ਆਰੋਪ ਸਿਰੇ ਤੋਂ ਖਾਰਿਜ ਕਰ ਕੀਤਾ ਹੈ। 

ਇਹ ਵੀ ਪੜ੍ਹੋ: Kotkapura News: ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ  

ਪਾਕਿਸਤਾਨੀ ਦੁਆਵਿਆਂ ਦੀ ਖੁੱਲ੍ਹੀ ਪੋਲ
ਚੀਮਾ 26/11 ਦੇ ਅੱਤਵਾਦੀਆਂ ਹਮਲਿਆਂ ਅਤੇ ਜੁਲਾਈ 2006 ਵਿੱਚ ਮੁਬੰਈ ਟ੍ਰੇਨ ਬੰਮ ਵਿਸਫੋਟ ਦੇ ਇਲਾਵਾ ਭਾਰਤ ਵਿੱਚ ਕਈ ਹੋਰ ਅੱਤਵਾਦੀ ਦੇ ਮੁੱਖ ਸਾਜ਼ਿਸ ਕਰਤਾਵਾਂ ਵਿਚੋਂ ਇੱਕ ਸੀ। ਭਾਰਤੀ ਏਜੰਸੀਆਂ ਦੇ ਲਈ ਉਸਦੀ ਮੌਤ ਦੀ ਖ਼ਬਰ ਨਾ ਕੇਵਲ ਪਾਕਿਸਤਾਨ ਧਰਤੀ ਤੇ ਇੱਕ ਨਾਮਿਤ ਅੱਤਵਾਦੀ ਦੀ ਮੌਜੂਦਗੀ ਦੀ ਪੁਸ਼ਟੀ ਕਰਦੀ ਹੈ, ਬਲਕਿ ਇਸਲਾਮਾਬਾਦ ਦੇ ਝੂਠ ਦੀ ਵੀ ਪੋਲ ਖੋਲਦੀ ਹੈ ਜੋ ਉਸਦੇ ਆਪਣੀ ਧਰਤੀ ’ਤੇ ਨਾ ਹੋਣ ਦਾ ਦਆਵਾ ਕਰਦਾ ਹੈ। 

ਇਹ ਵੀ ਪੜ੍ਹੋ: Gangster Rohit Godara: ਕੌਣ ਹੈ ਗੈਂਗਸਟਰ ਰੋਹਿਤ ਗੋਦਾਰਾ, ਜਿਸ ਨੇ ਸਕਰੈਪ ਡੀਲਰ ਮਰਵਾਇਆ? 

ਲਸ਼ਕਰ ਦਾ ਕਮਾਂਡਰ ਸੀ ਸੀਮਾ
ਸੂਤਰਾਂ ਦੇ ਮੁਬਾਇਕ 2000 ਦੇ ਦਸ਼ਕ ਦੀ ਸ਼ੁਰੂਆਤ ਵਿੱਚ ਚੀਮਾ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ। ਉਹ ਅਕਸਰ ਛੇ ਬਾਡੀਗਾਰਡਾਂ ਨਾਲ ਲੈਂਡ ਕਰੂਜ਼ਰ ’ਚ ਘੁੰਮਦੇ ਦੇਖਿਆ ਗਿਆ। ਚੀਮਾ 2008 ਤੋਂ ਬਹਾਵਲਪੁਰ, ਪਾਕਸਿਤਾਨ ਵਿੱਚ ਲਸ਼ਕਰ ਕਮਾਂਡਰ ਵਜੋਂ ਕੰਮ ਕਰ ਰਿਹਾ ਸੀ। ਉਸ ਨੂੰ ਲਸ਼ਕਰ ਦੇ ਸੀਨੀਅਰ ਪਦ ਅਧਿਆਰੀ ਜ਼ਕੀ-ਉਰ-ਰਹਿਮਾਨ ਨੂੰ ਲਖਵੀ ਦਾ ਸੰਚਾਲਨ ਸਲਾਹਕਾਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ ਅਤੇ ਉਸਨੇ  26/11 ਦੇ ਮੁੰਬਈ ਹਮਲਿਆਂ ਵਿੱਚ ਭਰਤੀ ਸਿਖ਼ਲਾਈ ਦੇ ਇਲਾਵਾ ਪੂਰੀ ਯਜੋਨਾ ਨੂੰ ਪੂਰਾ ਕਰਨ ਲਈ ਜ਼ਿੰਮੇਵਾਰੀ ਉਠਾਈ ਸੀ।

(For more news apart from Pakistan's Lashkar e Taiba Terrorist Death News in Punjabi, stay tuned to Rozana Spokesman)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement