ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ, ਮੌਤ

By : GAGANDEEP

Published : Mar 2, 2023, 1:25 pm IST
Updated : Mar 2, 2023, 1:25 pm IST
SHARE ARTICLE
photo
photo

ਬੈਂਗਲੁਰੂ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

 

ਬੈਂਗਲੁਰੂ : ਬੈਂਗਲੁਰੂ 'ਚ ਇਕ ਪਾਗਲ ਪ੍ਰੇਮੀ ਨੇ ਦਿਨ ਦਿਹਾੜੇ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਕਤਲੇਆਮ ਨੇ ਸ਼ਹਿਰ ਵਿੱਚ ਸਨਸਨੀ ਮਚਾ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨੌਜਵਾਨ ਨੇ ਮੰਗਲਵਾਰ ਨੂੰ ਪੂਰਬੀ ਬੈਂਗਲੁਰੂ ਵਿੱਚ ਉਸਦੇ ਦਫਤਰ ਦੇ ਬਾਹਰ ਆਪਣੀ ਸਾਬਕਾ ਪ੍ਰੇਮਿਕਾ ਨੂੰ 16 ਤੋਂ ਵੱਧ ਵਾਰ ਚਾਕੂ ਮਾਰਿਆ। ਇਸ ਤੋਂ ਬਾਅਦ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਘਟਨਾ ਦੇ ਤੁਰੰਤ ਬਾਅਦ ਜੀਵਨ ਭੀਮਾ ਨਗਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ: Adani-Hindenburg: SC ਨੇ ਸ਼ੇਅਰਾਂ 'ਚ ਗਿਰਾਵਟ ਦੀ ਜਾਂਚ ਲਈ ਬਣਾਈ ਕਮੇਟੀ, ਅਡਾਨੀ ਨੇ ਕੀਤਾ ਟਵੀਟ  

ਮੀਡੀਆ ਰਿਪੋਰਟਾਂ ਅਨੁਸਾਰ, ਪੁਲਿਸ ਨੇ ਪੀੜਤ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦੀ ਰਹਿਣ ਵਾਲੀ ਲੀਲਾ ਪਵਿੱਤਰਾ ਨਲਾਮਾਥੀ ਵਜੋਂ ਕੀਤੀ ਹੈ। ਲੀਲਾ ਮੁਰੁਗੇਸ਼ਪਾਲਿਆ ਵਿੱਚ ਓਮੇਗਾ ਹੈਲਥਕੇਅਰ ਮੈਨੇਜਮੈਂਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਕਰਮਚਾਰੀ ਸੀ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦਾ ਰਹਿਣ ਵਾਲਾ ਦੋਸ਼ੀ ਦਿਨਾਕਰ ਬਨਾਲਾ ਵੀ ਡੋਮਲੂਰ ਦੀ ਇੱਕ ਕੰਪਨੀ ਵਿੱਚ ਸਿਹਤ ਕਰਮਚਾਰੀ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦਿਨਾਕਰ ਅਤੇ ਲੀਲਾ ਪੰਜ ਸਾਲ ਪਹਿਲਾਂ ਇਕ ਦੂਜੇ ਦੇ ਸੰਪਰਕ 'ਚ ਆਏ ਸਨ।

ਇਹ ਵੀ ਪੜ੍ਹੋ: ਕਾਲੇ ਧਨ 'ਤੇ ਕੇਂਦਰ ਸਰਕਾਰ ਸਖ਼ਤ, 8 ਸਾਲਾਂ 'ਚ 180 ਬਿਲੀਅਨ ਡਾਲਰ ਦੀ ਕੀਤੀ ਵਸੂਲੀ 

ਫਿਰ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਵੀ ਕਰ ਲਿਆ ਪਰ ਲੜਕੀ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਸੀ ਕਿਉਂਕਿ ਦਿਨਾਕਰ ਕਿਸੇ ਹੋਰ ਜਾਤੀ ਦਾ ਸੀ। ਡੀਸੀਪੀ ਗੁਲੇਦ ਨੇ ਦੱਸਿਆ ਕਿ ਲੀਲਾ ਨੇ ਦਿਨਾਕਰ ਨੂੰ ਕਿਹਾ ਸੀ ਕਿ ਉਸ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਫੈਸਲਾ ਮੰਨਣਾ ਹੋਵੇਗਾ।

ਲੀਲਾ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਦਿਨਕਰ ਨੂੰ ਗੁੱਸਾ ਆ ਗਿਆ। ਇਸ ਤੋਂ ਬਾਅਦ ਦਿਨਾਕਰ ਪੂਰੀ ਤਿਆਰੀ ਨਾਲ ਲੀਲਾ ਦੇ ਦਫ਼ਤਰ ਆਇਆ ਅਤੇ ਉੱਥੇ ਉਸ ਦਾ ਇੰਤਜ਼ਾਰ ਕਰਨ ਲੱਗਾ। ਦਫਤਰ ਤੋਂ ਬਾਹਰ ਨਿਕਲਦੇ ਹੀ ਦੋਵਾਂ ਵਿਚਾਲੇ ਬਹਿਸ ਹੋ ਗਈ। ਇਸ ਤੋਂ ਬਾਅਦ ਗੁੱਸੇ 'ਚ ਆਏ ਦਿਨਾਕਰ ਨੇ ਸਾਰਿਆਂ ਦੇ ਸਾਹਮਣੇ ਚਾਕੂ ਕੱਢ ਲਿਆ ਅਤੇ 16 ਤੋਂ ਜ਼ਿਆਦਾ  ਵਾਰ ਲੀਲਾ 'ਤੇ ਹਮਲਾ ਕੀਤਾ। ਇਸ ਹਮਲੇ 'ਚ ਲੀਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement