Factory Fire News: ਫੈਕਟਰੀ 'ਚ ਅੱਗ ਲੱਗਣ ਕਾਰਨ ਇਕ ਮਹਿਲਾ ਮਜ਼ਦੂਰ ਦੀ ਮੌਤ; ਕਈ ਮਜ਼ਦੂਰ ਅੰਦਰ ਫਸੇ
Published : Feb 2, 2024, 5:00 pm IST
Updated : Feb 2, 2024, 9:15 pm IST
SHARE ARTICLE
Himachal Factory Fire News
Himachal Factory Fire News

NDRF ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ

Factory Fire News: ਹਿਮਾਚਲ ਪ੍ਰਦੇਸ਼ ਦੇ ਬੱਦੀ 'ਚ ਸ਼ੁੱਕਰਵਾਰ ਨੂੰ ਇਕ ਕਾਸਮੈਟਿਕ ਅਤੇ ਪਰਫਿਊਮ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਬਹੁਤ ਸਾਰੇ ਕਰਮਚਾਰੀ ਅਤੇ ਮਜ਼ਦੂਰ ਅੰਦਰ ਫਸੇ ਹੋਏ ਹਨ। ਕੁੱਝ ਮਜ਼ਦੂਰਾਂ ਨੇ ਅਪਣੀ ਜਾਨ ਬਚਾਉਣ ਲਈ ਛੱਤ ਤੋਂ ਛਾਲ ਮਾਰ ਦਿਤੀ। ਇਸ ਦੌਰਾਨ 30 ਮਜ਼ਦੂਰਾਂ ਨੂੰ ਹੁਣ ਤਕ ਬਚਾਇਆ ਜਾ ਚੁੱਕਿਆ ਹੈ, ਜਿਨ੍ਹਾਂ ਵਿਚੋਂ 5 ਨੂੰ ਪੀਜੀਆਈ ਰੈਫਰ ਕੀਤਾ ਗਿਆ। 25 ਮਜ਼ਦੂਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪੀਜੀਆਈ ਵਲੋਂ ਜਾਰੀ ਬਿਆਨ ਅਨੁਸਾਰ 5 ਮਜ਼ਦੂਰਾਂ ਵਿਚੋਂ ਇਕ ਮਹਿਲਾ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ।

ਐਨਡੀਆਰਐਫ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਵਿਚ ਜੁਟੀਆਂ ਹੋਈਆਂ ਹਨ। ਨਾਲ ਹੀ ਲੋਕਾਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਫੈਕਟਰੀ ਵਿਚ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ। ਨੇੜੇ ਦੀਆਂ ਫੈਕਟਰੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਨੇ ਦਸਿਆ ਕਿ ਫੈਕਟਰੀ ਅੰਦਰ ਕਈ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਨਾਲਾਗੜ੍ਹ ਤੋਂ NDRF ਦੀ ਟੀਮ ਨੂੰ ਬੁਲਾਇਆ ਗਿਆ ਹੈ। ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਨੇ ਬਚਾਅ ਲਈ NDRF ਤੋਂ ਬਾਅਦ ਫੌਜ ਨੂੰ ਬੁਲਾਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੱਦੀ ਦੇ ਝਾੜਮਾਜਰੀ ਵਿਚ ਕਾਸਮੈਟਿਕ ਉਤਪਾਦਾਂ ਅਤੇ ਪਰਫਿਊਮ ਬਣਾਉਣ ਦੀ ਫੈਕਟਰੀ ਹੈ। ਰੋਜ਼ਾਨਾ ਦੀ ਤਰ੍ਹਾਂ ਸ਼ੁਕਰਵਾਰ ਨੂੰ ਵੀ ਫੈਕਟਰੀ 'ਚ ਕਰੀਬ 100 ਕਰਮਚਾਰੀ ਅਤੇ ਮਜ਼ਦੂਰ ਕੰਮ ਕਰ ਰਹੇ ਸਨ। ਦੁਪਹਿਰ ਦੇ ਕਰੀਬ 2 ਵਜੇ ਦੁਪਹਿਰ ਦੇ ਖਾਣੇ ਸਮੇਂ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਧੂੰਆਂ ਦੇਖ ਕੇ ਕੰਮ ਕਰ ਰਹੇ ਮਜ਼ਦੂਰ ਬਾਹਰ ਭੱਜਣ ਲੱਗੇ। ਉਪਰਲੀ ਮੰਜ਼ਿਲ 'ਤੇ ਮੌਜੂਦ ਮਜ਼ਦੂਰ ਫਸ ਗਏ।

ਕੁਝ ਹੀ ਸਮੇਂ ਵਿੱਚ ਅੱਗ ਪੂਰੀ ਫੈਕਟਰੀ ਵਿਚ ਫੈਲ ਗਈ। ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿਤੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੀ ਐਂਬੂਲੈਂਸ ਨਾਲ ਮੌਕੇ 'ਤੇ ਪਹੁੰਚ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਬੱਦੀ ਦੀਆਂ ਫੈਕਟਰੀਆਂ ਵਿਚ ਪਹਿਲਾਂ ਵੀ ਕਈ ਵਾਰ ਅਜਿਹੀ ਭਿਆਨਕ ਅੱਗ ਲੱਗ ਚੁੱਕੀ ਹੈ।

(For more Punjabi news apart from Himachal Factory Fire News, stay tuned to Rozana Spokesman)

Location: India, Himachal Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement